ਪਿੰਡ ਫੱਤਾਕੇਰਾ ਦੇ ਪਹਿਲੇ, ਬਲਾਕ ਲੰਬੀ ਦੇ ਬਣੇ 14ਵੇਂ ਸਰੀਰਦਾਨੀ
- ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਨਾ ਪਰਿਵਾਰ ਦਾ ਸਲਾਘਾਯੋਗ ਕਦਮ : ਜਗਵਿੰਦਰ ਸਿੰਘ ਨੰਬਰਦਾਰ
Body Donation: ਲੰਬੀ (ਮੇਵਾ ਸਿੰਘ)। ਪੂਜ਼ਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਜਾ ਰਹੀ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਡੇਰਾ ਸੱਚਾ ਸੌਦਾ ਸ਼ਰਧਾਲੂ ਰਣਧੀਰ ਸਿੰਘ ਇੰਸਾਂ (72) ਪੁੱਤਰ ਲਾਲ ਸਿੰਘ ਵਾਸੀ ਫੱਤਾਕੇਰਾ, ਬਲਾਕ ਲੰਬੀ, ਜਿਲਾ ਸ੍ਰੀ ਮੁਕਤਸਰ ਸਾਹਿਬ ਦਾ ਮ੍ਰਿਤਕ ਸਰੀਰ ਪਰਿਵਾਰ ਵੱਲੋਂ ਡਿਪਾਰਟਮੈਂਟ ਆਫ ਅਨਾਟੋਮੀ ਆਟੋਨੋਮਸ ਸਟੇਟ ਮੈਡੀਕਲ ਕਾਲਜ ਤਿਲੋਈਅਮੇਠੀ ਨੂੰ ਡਾਕਟਰੀ ਖੋਜਾ ਲਈ ਦਾਨ ਕਰਵਾਇਆ ਗਿਆ। ਸਰੀਰਦਾਨੀ ਰਣਧੀਰ ਸਿੰਘ ਇੰਸਾਂ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਬੀਤੀ ਕੱਲ੍ਹ ਕੁਲਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ ਸਨ।
ਇਹ ਖਬਰ ਵੀ ਪੜ੍ਹੋ : Road Accident: ਦਰਖੱਤ ਨਾਲ ਟਕਰਾਈ ਤੇਜ਼ ਰਫਤਾਰ ਕਾਰ, ਲਾੜੀ ਦੀ ਮੌਤ
ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸਰੀਰਦਾਨੀ ਰਣਧੀਰ ਸਿੰਘ ਇੰਸਾਂ ਨੇ ਆਪਣੇ ਜਿੳਂਦੇ ਜੀਅ ਮਰਨ ਉਪਰੰਤ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ, ਤੇ ਉਨਾਂ ਦੀ ਇਸ ਅੰਤਿਮ ਇੱਛਾ ਨੂੰ ਪਰਿਵਾਰ ਨੇ ਪੂਰਾ ਕਰਦਿਆਂ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ। ਜਿਕਰ ਕਰਨਾ ਬਣਦਾ ਹੈ ਸਰੀਰਦਾਨੀ ਰਣਧੀਰ ਸਿੰਘ ਇੰਸਾਂ ਪਿੰਡ ਫੱਤਾਕੇਰਾ ਦੇ ਪਹਿਲੇ ਅਤੇ ਬਲਾਕ ਲੰਬੀ ਦੇ 14ਵੇਂ ਸਰੀਰਦਾਨੀ ਬਣ ਗਏ ਹਨ। ਸਾਲ 2025 ਦੌਰਾਨ ਬਲਾਕ ਲੰਬੀ ਵਿਚ ਮਾਨਵਤਾ ਤੇ ਸਮਾਜ ਭਲਾਈ ਸੇਵਾ ਤਹਿਤ ਇਹ ਪਹਿਲਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ ਹੈ। Body Donation
ਉਨਾਂ ਦੀ ਅੰਤਿਮ ਯਾਤਰਾ ਵੇਲੇ ਉਨਾਂ ਦੀ ਅਰਥੀ ਨੂੰ ਬੇਟੇ ਗੁਰਦਿੱਤ ਸਿੰਘ ਇੰਸਾਂ ਤੇ ਪ੍ਰਭਦੀਪ ਸਿੰਘ ਪੋਤਰੇ ਨੇ ਵੀ ਸਰੀਰਦਾਨੀ ਰਣਧੀਰ ਸਿੰਘ ਇੰਸਾਂ ਦੀ ਅਰਥੀ ਨੂੰ ਮੋਢਾ ਲਾਇਆ। ਅੰਤਿਮ ਯਾਤਰਾ ਘਰ ਤੋਂ ਸੁਰੂ ਹੋਕੇ ਪਿੰਡ ਦੀ ਮੁੱਖ ਗਲੀ ਤੋਂ ਹੁੰਦੀ ਹੋਈ ਬੱਸ ਅੱਡਾ ਫੱਤਾਕੇਰਾ ਕੋਲ ਆਕੇ ਸਮਾਪਿਤ ਹੋਈ। ਅੰਤਿਮ ਯਾਤਰਾ ਵਿੱਚ ਸ਼ਾਮਲ ਪਰਿਵਾਰਕ ਮੈਂਬਰ, ਨਗਰ ਨਿਵਾਸੀ, ਰਿਸਤੇਦਾਰ ਸਾਕ ਸਬੰਧੀ, ਜਿੰਮੇਵਾਰ ਸੇਵਾਦਾਰ ਤੇ ਸਮੂਹ ਸਾਧਸੰਗਤ ਨੇ ਸਰੀਰਦਾਨੀ ਰਣਧੀਰ ਸਿੰਘ ਇੰਸਾਂ ਅਮਰ-ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਰਣਧੀਰ ਸਿੰਘ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨੇ ਅਕਾਸ ਗੁੂੰਜਣ ਲਾ ਦਿੱਤਾ। Body Donation
ਇਸ ਸਮੇਂ ਸਰੀਰਦਾਨੀ ਦੇ ਪਰਿਵਾਰਕ ਮੈਂਬਰ ਬੇਟੇ ਗੁਰਦਿੱਤ ਸਿੰਘ ਇੰਸਾਂ, ਧਰਮ ਪਤਨੀ ਮਲਕੀਤ ਕੌਰ ਇੰਸਾਂ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਪੰਜਾਬ ਦੇ ਸੱਚੇ ਨਿਮਰ ਸੇਵਾਦਾਰਾਂ ਵਿੱਚ ਜਗਦੇਵ ਸਿੰਘ ਇੰਸਾਂ, ਮਨਜੀਤ ਕੌਰ ਇੰਸਾਂ, ਗੁਰਮੇਲ ਸਿੰਘ ਇੰਸਾਂ ਪ੍ਰੇਮੀ ਸੇਵਕ ਪਿੰਡ ਫੱਤਾਕੇਰਾ, ਬੀਬਾ ਹਰਪ੍ਰੀਤ ਕੌਰ ਸਰਪੰਚ ਪਿੰਡ ਫੱਤਾਕੇਰਾ, ਜਗਵਿੰਦਰ ਸਿੰਘ ਨੰਬਰਦਾਰ ਪਿੰਡ ਫੱਤਾਕੇਰਾ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ, ਐਮਐਸਜੀ ਆਈ ਟੀ ਵਿੰਗ ਦੇ ਮੈਂਬਰ, ਪਿੰਡਾਂ ਦੇ ਪ੍ਰੇਮੀ ਸੇਵਕ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ਤੇ ਸਮੂਹ ਸਾਧਸੰਗਤ ਤੇ ਸਮੂਹ ਜਿੰਮੇਵਾਰ ਸ਼ਾਮਲ ਸਨ। Body Donation
ਪਰਿਵਾਰ ਵਿੱਚੋਂ ਕਿਸੇ ਇੱਕ ਮੈਂਬਰ ਦੇ ਸਦੀਵੀ ਵਿਛੋੜੇ ਨਾਲ ਪਰਿਵਾਰ ਨੂੰ ਅਸਹਿ ਦੁੱਖ ਪਹੁੰਚਦਾ ਹੈ, ਤੇ ਇਸ ਦੁੱਖ ਦੀ ਘੜੀ ਵਿੱਚ ਅਗਰ ਪਰਿਵਾਰ ਸਦੀਵੀ ਵਿਛੋੜਾ ਦੇਣ ਵਾਲੇ ਪਰਿਵਾਰਕ ਮੈਂਬਰ ਦੀ ਅੰਤਿਮ ਇੱਛਾ ਅਨੁਸਾਰ ਮਾਨਵਤਾ ਦੀ ਸੇਵਾ ਕਰਨਾ ਨਾ ਭੁੱਲੇ ਤਾਂ ਇਹ ਪਰਿਵਾਰ ਵੱਲੋਂ ਚੁੱਕੇ ਕਦਮ ਨੂੰ ਬਹੁਤ ਸਲਾਘਾਯੋਗ ਕਦਮ ਆਖਿਆ ਜਾ ਸਕਦਾ ਹੈ, ਜਿਵੇਂ ਕਿ ਸਰੀਰਦਾਨੀ ਰਣਧੀਰ ਸਿੰਘ ਇੰਸਾਂ ਵਾਸੀ ਫੱਤਾਕੇਰਾ ਦੇ ਪਰਿਵਾਰ ਨੇ ਉਨਾਂ ਦਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਵਾਕੇ ਮਾਨਵਤਾ ਦੀ ਸੱਚੀ ਸੇਵਾ ਕੀਤੀ। ਵੱਲੋਂ ਜਗਵਿੰਦਰ ਸਿੰਘ ਨੰਬਰਦਾਰ ਵਾਸੀ ਪਿੰਡ ਫੱਤਾਕੇਰਾ, ਬਲਾਕ ਲੰਬੀ।














