Jagraon News: ਜਗਰਾਉਂ (ਜਸਵੰਤ ਰਾਏ)। ਦਿਹਾਤੀ ਪੁਲਿਸ ਦੇ ਕਥਿਤ ਥਾਣਾਮੁਖੀ ਵੱਲੋਂ ਦੋ ਅਨੁਸੂਚਿਤ ਜਾਤੀ ਪਰਿਵਾਰਾਂ ’ਤੇ ਕੀਤੇ ਅੱਤਿਆਚਾਰਾਂ ਖਿਲਾਫ ਜਿੱਥੇ ਪੀੜਤ ਪਰਿਵਾਰਾਂ ਤੇ ਜਨਤਕ ਜੱਥੇਬੰਦੀਆਂ ਵੱਲੋਂ ਕਈ ਸਾਲਾਂ ਤੋਂ ਥਾਣਾ ਸਿਟੀ ਮੂਹਰੇ ਅਣਮਿਥੇ ਸਮੇਂ ਲਈ ਧਰਨਾ ਜਾਰੀ ਹੈ, ਉਥੇ ਪੀੜਤਾ ਮਨਪ੍ਰੀਤ ਕੌਰ ’ਤੇ ਅੱਤਿਆਚਾਰਾਂ ਸਬੰਧੀ ਡੀਡੀਆਰ ਪਾਉਣ ਬਾਰੇ ਕੀਤੀ ਕਾਰਵਾਈ ਦੀ ਰਿਪੋਰਟ ਜਨਤਕ ਕਰਨ ਨੂੰ ਲੈਕੇ ਮੁੱਖ ਸੂਚਨਾ ਕਮਿਸ਼ਨਰ ਵੱਲੋਂ ਪੰਜਾਬ ਦੇ ਏਆਈਜੀ ਤੇ ਡੀਆਈਜੀ ਨੂੰ ਤਲਬ ਕੀਤਾ ਗਿਆ ਹੈ। ਪ੍ਰੈਸ ਨੂੰ ਜਾਰੀ ਬਿਆਨ ’ਚ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਸੋਹਣ ਸਿੰਘ ਸਬੱਦੀ, ਪ੍ਰਬੰਧਕੀ ਸਕੱਤਰ ਨਿਰਮਲ ਸਿੰਘ ਧਾਲੀਵਾਲ।
ਇਹ ਖਬਰ ਵੀ ਪੜ੍ਹੋ : India Commonwealth Games 2030: ਭਾਰਤ ਨੂੰ 15 ਸਾਲਾਂ ਬਾਅਦ ਮਿਲੀ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ
ਦਿਹਾਤੀ ਮਜਦੂਰ ਸਭਾ ਦੇ ਪ੍ਰਧਾਨ ਭਰਪੂਰ ਸਿੰਘ ਛੱਜਾਵਾਲ, ਪ੍ਰਧਾਨ ਜਸਪ੍ਰੀਤ ਸਿੰਘ ਢੋਲਣ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਲਦੇਵ ਸਿੰਘ ਜਗਰਾਓਂ ਨੇ ਕਿਹਾ ਕਿ ਆਪੂ ਬਣੇ ਥਾਣਾ ਮੁਖੀ ਨੇ ਦੋਵੇਂ ਪਰਿਵਾਰਾਂ ਨੂੰ ਨਜਾਇਜ ਹਿਰਾਸਤ ਵਿੱਚ ਰੱਖ ਕੇ ਨਾਂ ਸਿਰਫ਼ ਅਣਮਨੁੱਖੀ ਤਸੀਹੇ ਦਿੱਤੇ ਸਗੋਂ ਅੱਤਿਆਚਾਰਾਂ ਨੂੰ ਲਕੋਣ ਲਈ ਜਾਤੀ ਮੰਦਭਾਵਨਾ ਤਹਿਤ ਝੂਠੇ ਗਵਾਹ ਬਣਾ ਕੇ ਝੂਠੇ ਕੇਸਾਂ ’ਚ ਵੀ ਫਸਾਇਆ ਸੀ। ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ, ਸਾਬਕਾ ਚੇਅਰਮੈਨ ਮਲਕੀਤ ਸਿੰਘ ਰੁੰਮੀ, ਬਲਜੀਤ ਸਿੰਘ ਸਬੱਦੀ, ਡਾਕਟਰ ਕੁਲਵੰਤ ਸਿੰਘ, ਮਨਜੀਤ ਕੌਰ, ਕਮਲਜੀਤ ਕੌਰ ਵੀ ਹਾਜ਼ਰ ਸਨ।














