
Budharwali MSG Bhandara: ਬੁੱਧਰਵਾਲੀ (ਸੱਚ ਕਹੂੰ ਨਿਊਜ਼)। ਕਹਿੰਦੇ ਹਨ, ਜਦੋਂ ਧਰਤੀ ’ਤੇ ਸੱਚੀ ਸ਼ਰਧਾ ਉਤਰਦੀ ਹੈ ਤਾਂ ਸਿਰਫ ਮਨ ਹੀ ਨਹੀਂ, ਰੂਹਾਂ ਵੀ ਝੂਮ ਉਠਦੀਆਂ ਹਨ, ਤੇ ਇਸ ਦਾ ਇਲਾਹੀ ਨਜ਼ਾਰਾ ਰਾਜਸਥਾਨ ਦੀ ਪਵਿੱਤਰ ਧਰਤੀ ’ਤੇ ਵੇਖਣ ਨੂੰ ਮਿਲਿਆ। ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ, ਮੌਜ਼ਪੂਰ ਧਾਮ, ਬੁੱਧਰਵਾਲੀ ’ਚ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਦੇ 134ਵੇਂ ਪਵਿੱਤਰ ਅਵਤਾਰ ਮਹੀਨੇ ’ਤੇ ਹੋਏ ਵਿਸ਼ਾਲ ਐੱਮਐੱਸਜੀ ਭੰਡਾਰੇ ਦਾ ਅਜਿਹਾ ਸਮੁੰਦਰ ਇੱਕਠਾ ਹੋਇਆ, ਜਿਸ ਦੀਆਂ ਲਹਿਰਾਂ ਹਰ ਦਿਲ ਨੂੰ ਛੂਹ ਗਈਆਂ। ਐੱਮਐੱਸਜੀ ਭੰਡਾਰੇ ਦੀ ਸ਼ੁਰੂਆਤ ’ਤੇ ਜਿਵੇਂ ਹੀ ਇਲਾਹੀ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਗੁੰਜਿਆ ਤਾਂ ਉਵੇਂ ਹੀ ਸਾਰਾ ਵਾਤਾਵਰਨ ਰੂਹਾਨੀਅਤ ਦੀ ਖੁਸ਼ਬੂ ਨਾਲ ਮਹਿਕ ਉੱਠਿਆ।
ਇਹ ਖਬਰ ਵੀ ਪੜ੍ਹੋ : Punjab Roadways News: ਆਧਾਰ ਕਾਰਡ ਵਾਲੀਆਂ ਬੱਸਾਂ ਦਾ ਨਵਾਂ ਅਪਡੇਟ, ਤਿੰਨ ਦਿਨ ਨਹੀਂ ਮਿਲੇਗੀ ਸਹੂਲਤ!
ਮੁੱਖ ਪੰਡਾਲ ਨੂੰ ਦੁਲਹਨ ਵਾਂਗ ਸਜਾਇਆ ਗਿਆ ਸੀ। ਰੰਗੋਲੀ, ਫੁੱਲਾਂ ਤੇ ਖੁਸ਼ਬੂਦਾਰ ਦੀਵਿਆਂ ਨਾਲ ਭਰਿਆ ਦ੍ਰਿਸ਼ ਹਰ ਡੇਰਾ ਸ਼ਰਧਾਲੂ ਦੇ ਮਨ ਨੂੰ ਅਪਾਰ ਸ਼ਾਂਤੀ ਦੇ ਰਿਹਾ ਸੀ। ਸ਼ਰਧਾ ਦਾ ਇਹ ਵਹਾਅ ਇਨ੍ਹਾਂ ਤੇਜ਼ ਸੀ ਕਿ ਵਿਸ਼ਾਲ ਪੰਡਾਲ ਕੁੱਝ ਹੀ ਸਮੇਂ ’ਚ ਖਚਾਖਚ ਭਰ ਗਏ। ਦੂਰ-ਦੂਰ ਤੋਂ ਆਈ ਸਾਧ-ਸੰਗਤ ਦੇ ਵਾਹਨਾਂ ਤੋਂ ਟ੍ਰੈਫਿਕ ਗ੍ਰਾਊਂਡ ਵੀ ਛੋਟੇ ਪੈਣ ਲੱਗੇ। ਪਰ ਸ਼ਰਧਾਲੂਆਂ ਦਾ ਆਉਣਾ ਲਗਾਤਾਰ ਜਾਰੀ ਰਿਹਾ। ਇਸ ਪਵਿੱਤਰ ਭੰਡਾਰੇ ਦੌਰਾਨ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਭਾਈ-ਭੈਣਾਂ ਨੇ ਵੀ ਦੀਨਤਾ ਤੇ ਨਮਰਤਾ ਨਾਲ ਭਰੀ ਸੇਵਾ ਦੀ ਅਜਿਹੀ ਮਿਸਾਲ ਪੇਸ਼ ਕੀਤੀ ਕਿ ਜਿਸ ਨੇ ਹਰ ਸ਼ਰਧਾਲੂ ਦਾ ਦਿਲ ਜਿੱਤ ਲਿਆ।

ਪਾਣੀ ਸਮਿਤੀ, ਟ੍ਰੈਫਿਕ ਸਮਿਤੀ, ਸਫਾਈ, ਬਿਜ਼ਲੀ ਤੇ ਹੋਰ ਸਮਿਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ ਡਿਊਟੀਆਂ ਬਾਖੂਬੀ ਨਿਭਾਈਆਂ। ਇਸ ਮੌਕੇ ’ਤੇ ਕਵੀਰਾਜ਼ਾਂ ਵੱਲੋਂ ਗੁਰੂ ਮਹਿਮਾ ਦੇ ਭਜਨਾਂ ਨੇ ਅਜਿਹਾ ਵਾਤਾਵਰਨ ਬਣਾਇਆ ਕਿ ਪੂਰਾ ਪੰਡਾਲ ਝੂਮ ਉੱਠਣ ’ਤੇ ਮਜ਼ਬੂਰ ਹੋ ਗਿਆ। ਇਸ ਤੋਂ ਬਾਅਦ ਵੱਡੀਆਂ-ਵੱਡੀਆਂ ਐੱਲਈਡੀ ਸਕ੍ਰੀਨਾਂ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡ ਕੀਤੇ ਹੋਏ ਰੂਹਾਨੀ ਬਚਨ ਚਲਾਏ ਗਏ ਜਿਸ ਨੂੰ ਭਾਰੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਨੂੰ ਭਾਵੁਕ ਕਰ ਦਿੱਤਾ। ਪੂਜਨੀਕ ਗੁਰੂ ਜੀ ਨੇ ਆਪਣੇ ਬਚਨਾਂ ’ਚ ਬੇਪਰਵਾਹ ਸਾਈਂ ਜੀ ਦੀ ਅਸੀਮ ਬਖਸ਼ੀਸ਼ਾਂ, ਪ੍ਰੇਮ ਤੇ ਕ੍ਰਿਪਾ ਦਾ ਅਜਿਹਾ ਵਰਣਨ ਕੀਤਾ ਕਿ ਹਰ ਸਿਰ ਉਨ੍ਹਾਂ ਦੇ ਸਨਮਾਨ ’ਚ ਸ਼ਰਧਾ ਨਾਲ ਝੁਕ ਗਿਆ।
ਇਸ ਮੌਕੇ ’ਤੇ ਸ਼ਾਹ ਮਸਤਾਨਾ ਜੀ ਮਹਾਰਾਜ਼ ਦੇ ਜੀਵਨ, ਤਿਆਗ, ਤਪੱਸਿਆ ਤੇ ਉਨ੍ਹਾਂ ਦੀਆਂ ਪ੍ਰੇਰਣਾਵਾਂ ਨੂੰ ਦਿਖਾਉਂਦੀ ਹੋਈ ਡਾਕੂਮੈਂਟਰੀ ਵੀ ਦਿਖਾਈ ਗਈ, ਜਿਸ ਨੂੰ ਵੇਖ ਸਾਧ-ਸੰਗਤ ਦਾ ਮਨ ਗੁਰੂ ਦੀ ਮਹਿਮਾ ’ਚ ਹੋਰ ਵੀ ਡੁੱਬ ਗਿਆ। ਐੱਮਐੱਸਜੀ ਭੰਡਾਰੇ ’ਚ ਪੂਜਨੀਕ ਗੁਰੂ ਜੀ ਵੱਲੋਂ ਗਾਏ ਦੇਸ਼ ਭਗਤੀ ਤੇ ਨਸ਼ਾ ਮੁਕਤੀ ਦੇ ਭਜਨਾਂ ’ਤੇ ਨੌਜਵਾਨ ਵਿਸ਼ੇਸ਼ ਰੂਪ ਨਾਲ ਝੂਮ ਉੱਠੇ। ਇਨ੍ਹਾਂ ਨੌਜਵਾਨਾਂ ਨੇ ਸਮਾਜ ਵਿਰੋਧੀ ਬੁਰਾਈਆਂ ਦਾ ਤਿਆਗ ਕਰਕੇ ਸੱਚਾਈ, ਇਨਸਾਨੀਅਤ ਤੇ ਸੇਵਾ ਦੇ ਰਾਹ ’ਤੇ ਚੱਲਣ ਦਾ ਪ੍ਰਣ ਲਿਆ।
ਇਨ੍ਹਾਂ ਹੀ ਨਹੀਂ ਸਾਈਂ ਜੀ ਦੇ 134ਵੇਂ ਅਵਤਾਰ ਮਹੀਨੇ ਦੇ ਇਸ ਐੱਮਐੱਸਜੀ ਭੰਡਾਰੇ ਦੇ ਮੌਕੇ ’ਤੇ ਰਾਜਸਥਾਨ ਦੀ ਸਾਧ-ਸੰਗਤ ਵੱਲੋਂ ਕਲੌਥ ਬੈਂਕ ਮੁਹਿੰਮ ਤਹਿਤ 134 ਅਤਿ ਜ਼ਰੂਰਤਮੰਦ ਪਰਿਵਾਰਾਂ ਨੂੰ ਗਰਮ ਕੰਬਲ ਵੰਡੇ ਗਏ। ਭੰਡਾਰੇ ਦੀ ਸਮਾਪਤੀ ’ਤੇ ਹਜ਼ਾਰਾਂ ਸੇਵਾਦਾਰਾਂ ਨੇ ਮਿੰਟਾਂ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਨੂੰ ਲੰਗਰ ਤੇ ਪ੍ਰਸ਼ਾਦ ਵੀ ਵੰਡਿਆ। ਰਾਜਸਥਾਨ ਦੀ ਪਵਿੱਤਰ ਤੇ ਰੂਹਾਨੀ ਧਰਤੀ ’ਤੇ ਹੋਇਆ ਇਹ ਐੱਮਐੱਸਜੀ ਭੰਡਾਰਾ ਸਿਰਫ ਇੱਕ ਤਿਉਹਾਰ ਹੀ ਨਹੀਂ ਸੀ, ਇਹ ਗੁਰੂ ਪ੍ਰਤੀ ਅਟੂੱਟ ਵਿਸ਼ਵਾਸ਼, ਪ੍ਰੇਮ, ਅਨੁਸ਼ਾਸਨ ਤੇ ਨਿਰਸਵਾਰਥ ਸੇਵਾ ਦਾ ਜਿਊਂਦਾ ਜਾਗਦਾ ਪ੍ਰਮਾਣ ਸੀ। ਇਹ ਉਹ ਸੰਗਮ ਸੀ ਜਿੱਥੇ ਕਰੋੜਾਂ ਸ਼ਰਧਾਲੂ ਆਪਣੇ ਮੁਰਸ਼ਿਦ ਦੇ ਪ੍ਰੇਮ ’ਚ ਡੁੱਬ ਕੇ ਧੰਨ ਹੋਏ ਗਏ। Budharwali MSG Bhandara













