ਸਰਕਾਰੀ ਬ੍ਰਿਜਿੰਦਰਾ ਕਾਲਜ, ਵਿਖੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਲੜਕੀਆਂ ਦੇ ਅੰਤਰ ਕਾਲਜ ਕਾਲਜ ਕ੍ਰਿਕੇਟ ਮੁਕਾਬਲਿਆਂ ਦਾ ਆਯੋਜਨ
Cricket Tournament: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸਰਕਾਰੀ ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਦੀ ਯੋਗ ਅਗਵਾਈ ਹੇਠ ਅਤੇ ਪ੍ਰੋ. ਹਰਜਿੰਦਰ ਸਿੰਘ ਮੁੱਖੀ, ਸਰੀਰਕ ਸਿੱਖਿਆ ਵਿਭਾਗ ਦੇ ਯਤਨਾਂ ਸਦਕਾ ਲੜਕੀਆਂ ਦੇ ਅੰਤਰ ਕਾਲਜ ਕਾਲਜ ਕ੍ਰਿਕੇਟ ਮੁਕਾਬਲੇ 20 ਤੋਂ 21 ਨਵੰਬਰ ਤੱਕ ਕਾਲਜ ਦੇ ਕ੍ਰਿਕੇਟ ਗਰਾਂਊਂਡ ਵਿੱਚ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਵੱਖ-ਵੱਖ ਕਾਲਜਾਂ ਤੋਂ ਟੀਮਾਂ ਨੇ ਭਾਗ ਲਿਆ।
ਇਹਨਾਂ ਮੁਕਾਬਿਲਆਂ ਦਾ ਉਦਘਾਟਨੀ ਮੈਚ ਸਰਕਾਰੀ ਕਾਲਜ, ਮਲੇਰਕੋਟਲਾ ਅਤੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਵਿਚਕਾਰ ਖੇਡਿਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕ੍ਰਿਕੇਟ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਪੋਰਟਸ ਵਿਭਾਗ ਤੋਂ ਪ੍ਰਿੰਸਇੰਦਰ ਸਿੰਘ ਬਤੌਰ ਅਬਜ਼ਰਵਰ ਪਹੁੰਚੇ।
ਇਹ ਵੀ ਪੜ੍ਹੋ: G20 Summit: ਪੀਐਮ ਮੋਦੀ ਅਤੇ ਮੇਲੋਨੀ ਦੀ ਮੁਲਾਕਾਤ, ਮੁਸਕਰਾਉਂਦੇ ਹੋਏ ਇੱਕ-ਦੂਜੇ ਨੂੰ ਨਮਸਤੇ ਅਤੇ ਪੁੱਛਿਆ ਹਾਲ-ਚਾਲ
ਕ੍ਰਿਕੇਟ ਮੁਕਾਬਲਿਆਂ ਦੇ ਦੂਸਰੇ ਦਿਨ ਫਾਈਨਲ ਮੈਚ ਸਰਕਾਰੀ ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ ਅਤੇ ਸਰਕਾਰੀ ਕਾਲਜ, ਮਲੇਰਕੋਟਲਾ ਦੀ ਟੀਮ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਬ੍ਰਿਜਿੰਦਰਾ ਕਾਲਜ ਦੀ ਟੀਮ ਨੇ ਮਲੇਰਕੋਟਲਾ ਦੀ ਟੀਮ ਨੂੰ ਹਰਾਉਂਦੇ ਹੋਏ ਇਸ ਅੰਤਰ ਕਾਲਜ ਕ੍ਰਿਕੇਟ ਮੁਕਾਬਲੇ ਦਾ ਖ਼ਿਤਾਬ ਆਪਣੇ ਨਾਮ ਕੀਤਾ। ਅੰਤ ਵਿੱਚ ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ, ਵਾਈਸ ਪ੍ਰਿੰਸੀਪਲ ਡਾ. ਪੂਜਾ ਭੱਲਾ ਵੱਲੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੂੰ ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸਰਕਾਰੀ ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ ਦੀ ਕ੍ਰਿਕੇਟ ਟੀਮ ਦੇ ਕੋਚ ਸਰਵਣ ਕੁਮਾਰ, ਗੁਰਕਰਨ ਸਿੰਘ ਅਤੇ ਕਿਰਨਦੀਪ ਕੌਰ (ਫਿੱਟਨੈੱਸ ਟ੍ਰੇਨਰ) ਨੂੰ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਕ੍ਰਿਕੇਟ ਐਸੋਸ਼ੀਏਸ਼ਨ ਤੋਂ ਆਜ਼ਾਦ ਸਿੰਘ, ਰਵਿੰਦਰ ਸਿੰਘ, ਤਰਸੇਮ ਲਾਲ, ਭਲਵਾਨ ਸਿੰਘ ਸਰਾਂ ਨੇ ਬਤੌਰ ਅੰਪਾਇਰ ਭੂਮਿਕਾ ਨਿਭਾਈ। ਇਹਨਾਂ ਮੁਕਾਬਿਲਆਂ ਨੂੰ ਨੇਪਰੇ ਚਾੜ੍ਹਨ ਵਿੱਚ ਕਾਲਜ ਸਟਾਫ ਤੋਂ ਡਾ. ਕੁਲਦੀਪ ਸਿੰਘ, ਡਾ. ਗਗਨਦੀਪ ਸਿੰਘ, ਪ੍ਰੋ. ਗੁਰਲਾਲ ਸਿੰਘ, ਡਾ. ਦੀਪਾ ਗੋਇਲ, ਪ੍ਰੋ. ਸੁਖਪ੍ਰੀਤ ਸਿੰਘ, ਪ੍ਰੋ. ਮੀਨੂ ਗੁਪਤਾ, ਪ੍ਰੋ. ਗੁਰਵਿੰਦਰ ਸਿੰਘ, ਪ੍ਰੋ. ਰਵਿੰਦਰ ਕੁਮਾਰ, ਪ੍ਰੋ. ਸੁਖਦੇਵ ਸਿੰਘ, ਪ੍ਰੋ. ਇੰਦਰਜੀਤ ਸਿੰਘ, ਪ੍ਰੋ.ਸ਼ਮਸ਼ੇਰ ਸਿੰਘ,ਪ੍ਰੋ. ਬੂਟਾ ਸਿੰਘ, ਪ੍ਰੋ. ਸੁਖਜੀਤ ਸਿੰਘ, ਪ੍ਰੋ. ਰਮਨਦੀਪ ਕੌਰ (ਸਰੀਰਕ ਸਿੱਖਿਆ ਵਿਭਾਗ) ਪ੍ਰੋ. ਗੌਰਵ ਧਵਨ ਦਾ ਭਰਪੂਰ ਯੋਗਦਾਨ ਰਿਹਾ।














