Naxalism: ਨਕਸਲੀ ਮਾਓਵਾਦ ਲੈ ਰਿਹਾ ਆਪਣੇ ਆਖਰੀ ਸਾਹ

Naxalism Decline In India
Naxalism: ਨਕਸਲੀ ਮਾਓਵਾਦ ਲੈ ਰਿਹਾ ਆਪਣੇ ਆਖਰੀ ਸਾਹ

Naxalism Decline In India: ਛੱਤੀਸਗੜ੍ਹ ਅਤੇ ਆਂਧਰਾ ਪ੍ਰਦੇਸ਼ ਦੀ ਸਰਹੱਦ ’ਤੇ ਹੋਏ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਖੂੰਖਾਰ ਮਾਓਵਾਦੀ ਹਿੜਮਾ ਨੂੰ, ਜੋ ਕਿ ਕਰੂਰ ਹਿੰਸਾ ਦਾ ਪ੍ਰਤੀਕ ਬਣ ਚੁੱਕਿਆ ਸੀ, ਮਾਰ ਸੁੱਟਿਆ। ਇਸ ਤੋਂ ਬਾਅਦ ਹੋਰ ਸੱਤ ਨਕਸਲੀਆਂ ਨੂੰ ਵੀ ਖ਼ਤਮ ਕਰ ਦਿੱਤਾ ਗਿਆ। ਹੁਣ ਇਹ ਤੈਅ ਹੈ ਕਿ ਨਕਸਲੀ ਹਿੰਸਾ ਆਪਣੇ ਆਖਰੀ ਪੜਾਅ ਵਿੱਚ ਪਹੁੰਚ ਚੁੱਕੀ ਹੈ। ਮਾਰਚ 2026 ਤੱਕ ਇਸ ਦਾ ਪੂਰੀ ਤਰ੍ਹਾਂ ਨਾਸ ਹੋ ਜਾਵੇਗਾ, ਕਿਉਂਕਿ ਹੁਣ ਵੱਡੇ ਨਕਸਲੀ ਸਰਗਨਿਆਂ ਦੀ ਗਿਣਤੀ ਸਿਰਫ਼ 3-4 ਤੱਕ ਸੀਮਤ ਰਹਿ ਗਈ ਹੈ। ਜੇ ਉਹ ਹਥਿਆਰ ਨਹੀਂ ਸੁੱਟਦੇ ਅਤੇ ਸਮੱਰਪਣ ਨਹੀਂ ਕਰਦੇ ਤਾਂ ਉਨ੍ਹਾਂ ਦਾ ਵੀ ਅੰਤ ਨਿਸ਼ਚਿਤ ਹੈ।

ਇਹ ਖਬਰ ਵੀ ਪੜ੍ਹੋ : Cyclone Senyar: ਇਨ੍ਹਾਂ ਸੂਬਿਆਂ ’ਚ 70 ਘੰਟਿਆਂ ’ਚ ਆਵੇਗਾ ਇਹ ਭਿਆਨਕ ਤੂਫਾਨ, ਭਾਰੀ ਮੀਂਹ ਦਾ ਅਲਰਟ

ਹਾਲਾਂਕਿ ਇਸ ਮੁਕਾਬਲੇ ਵਿੱਚ ਮੱਧ ਪ੍ਰਦੇਸ਼ ਦੇ ਬਾਲਾਘਾਟ ਵਿੱਚ ਤਾਇਨਾਤ ਇੰਸਪੈਕਟਰ ਆਸ਼ੀਸ਼ ਸ਼ਰਮਾ ਨੂੰ ਵੀ ਸ਼ਹਾਦਤ ਦੇਣੀ ਪਈ। ਮਾਓਵਾਦੀ ਲੰਮੇ ਸਮੇਂ ਤੋਂ ਦੇਸ਼ ਵਿੱਚ ਇੱਕ ਅਜਿਹੀ ਜ਼ਹਿਰੀਲੀ ਵਿਚਾਰਧਾਰਾ ਰਹੀ ਹੈ, ਜਿਸ ਨੂੰ ਸ਼ਹਿਰੀ ਬੁੱਧੀਜੀਵੀਆਂ ਦਾ ਸਮੱਰਥਨ ਮਿਲਦਾ ਰਿਹਾ ਹੈ। ਇਹ ਬੁੱਧੀਜੀਵੀ ਨਕਸਲੀ ਸੰਗਠਨਾਂ ਨੂੰ ਆਦਿਵਾਸੀ ਸਮਾਜ ਦਾ ਹਿਤੈਸ਼ੀ ਮੰਨਦੇ ਰਹੇ ਹਨ, ਜਦੋਂਕਿ ਜੋ ਆਦਿਵਾਸੀ ਨਕਸਲੀਆਂ ਦੇ ਵਿਰੋ ਵਿੱਚ ਖੜ੍ਹੇ ਹੋਏ, ਉਨ੍ਹਾਂ ਨੂੰ ਇਨ੍ਹਾਂ ਦੀ ਕਰੂਰ ਹਿੰਸਾ ਦਾ ਸ਼ਿਕਾਰ ਹੋਣਾ ਪਿਆ। ਫਿਰ ਵੀ ਇਸ ਨੂੰ ਦੁਖਦਾਈ ਹੀ ਕਿਹਾ ਜਾਵੇਗਾ ਕਿ ਦੇਸ਼ ਦੀਆਂ ਖੱਬੇਪੱਖੀ ਪਾਰਟੀਆਂ ਨੂੰ ਕਦੇ ਵੀ ਸੁਰੱਖਿਆ ਬਲਾਂ ਵੱਲੋਂ ਨਕਸਲੀਆਂ ਵਿਰੁੱਧ ਚਲਾਇਆ ਜਾ ਰਿਹਾ।

ਸਫ਼ਾਏ ਦਾ ਅਭਿਆਨ ਪਸੰਦ ਨਹੀਂ ਆਇਆ। ਇਸ ਤੋਂ ਪਹਿਲਾਂ ਛੱਤੀਸਗੜ੍ਹ ਦੇ ਅਬੂਝਮਾੜ ਦੇ ਜੰਗਲ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਸਫ਼ਲਤਾ ਮਿਲੀ ਸੀ, ਜਦੋਂ ਡੇਢ ਕਰੋੜ ਦੇ ਇਨਾਮੀ ਬਸਵ ਰਾਜੂ ਸਮੇਤ 27 ਮਾਓਵਾਦੀਆਂ ਨੂੰ ਮਾਰ ਸੁੱਟਿਆ ਗਿਆ। ਇਹ ਨਾ ਸਿਰਫ਼ ਕੁਖਿਆਤ ਦਰਿੰਦਾ ਸੀ, ਸਗੋਂ ਗੁਰਿੱਲਾ ਲੜਾਕਾ ਵੀ ਸੀ। ਮਾਓਵਾਦੀ ਪਾਰਟੀ ਇਸ ਨੂੰ ਆਪਣਾ ਪ੍ਰਤੀਕ ਮੰਨਦੀ ਸੀ। ਇਸ ਦਾ ਨਕਸਲੀ ਸਫ਼ਰ 1985 ਤੋਂ ਸ਼ੁਰੂ ਹੋਇਆ ਸੀ। ਇਸ ਨੇ ਵਾਰੰਗਲ ਦੇ ਰੀਜ਼ਨਲ ਇੰਜੀਨੀਅਰਿੰਗ ਕਾਲਜ ਵਿੱਚ ਪੜ੍ਹਾਈ ਕੀਤੀ ਸੀ। ਨਕਸਲੀ ਹਿੰਸਾ ਲੰਮੇ ਸਮੇਂ ਤੋਂ ਦੇਸ਼ ਦੇ ਕਈ ਸੂਬਿਆਂ ਵਿੱਚ ਅੰਦਰੂਨੀ ਮੁਸੀਬਤ ਬਣੀ ਹੋਈ ਹੈ। Naxalism Decline In India

ਖੱਬੇਪੱਖੀ ਮਾਓਵਾਦੀ ਅੱਤਵਾਦ ਨੂੰ ਕਦੇ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਮੰਨਿਆ ਜਾਂਦਾ ਰਿਹਾ ਹੈ। ਪਰ ਹੁਣ ਇਸ ਖੂਨ-ਖਰਾਬੇ ਵਾਲੇ ਅੱਤਵਾਦ ’ਤੇ ਲਗਭਗ ਪੂਰਾ ਕੰਟਰੋਲ ਹਾਸਲ ਕਰ ਲਿਆ ਗਿਆ ਹੈ। ਨਵੀਂ ਰਣਨੀਤੀ ਅਨੁਸਾਰ ਹੁਣ ਸਰਕਾਰ ਦੀ ਕੋਸ਼ਿਸ਼ ਹੈ ਕਿ ਸੀਆਰਪੀਐੱਫ ਨੂੰ ਉਨ੍ਹਾਂ ਸਾਰੇ ਅਣਜਾਣ ਖੇਤਰਾਂ ਵਿੱਚ ਤਾਇਨਾਤ ਕਰ ਦਿੱਤਾ ਜਾਵੇ ਜਿੱਥੇ ਨਕਸਲੀ ਅਜੇ ਵੀ ਟਿਕਾਣੇ ਬਣਾਈ ਬੈਠੇ ਹਨ। ਇਸੇ ਲਈ ਕੇਂਦਰੀ ਰਿਜ਼ਰਵ ਪੁਲਿਸ ਬਲ ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਨਕਸਲ ਪ੍ਰਭਾਵਿਤ ਖੇਤਰਾਂ ਵਿੱਚ 4000 ਤੋਂ ਵੱਧ ਜਵਾਨ ਤਾਇਨਾਤ ਕਰਨ ਜਾ ਰਿਹਾ ਹੈ। Naxalism Decline In India

ਕੇਂਦਰ ਸਰਕਾਰ ਦਾ ਟੀਚਾ ਹੈ ਕਿ 31 ਮਾਰਚ 2026 ਤੱਕ ਇਸ ਖੇਤਰ ਨੂੰ ਪੂਰੀ ਤਰ੍ਹਾਂ ਨਕਸਲਵਾਦ ਮੁਕਤ ਕਰ ਦਿੱਤਾ ਜਾਵੇ। ਇੰਨੀ ਵੱਡੀ ਗਿਣਤੀ ਵਿੱਚ ਫੌਜਾਂ ਦੀ ਅਣਜਾਣ ਖੇਤਰਾਂ ਵਿੱਚ ਪਹੁੰਚ ਦਾ ਮਤਲਬ ਹੈ ਕਿ ਹੁਣ ਇਸ ਅੱਤਵਾਦ ਨਾਲ ਆਖਰੀ ਲੜਾਈ ਲੜੀ ਜਾ ਰਹੀ ਹੈ। ਮਜ਼ਬੂਤ ਅਤੇ ਸਖ਼ਤ ਕਾਰਜ-ਯੋਜਨਾ ਨੂੰ ਲਾਗੂ ਕਰਨ ਦਾ ਹੀ ਨਤੀਜਾ ਹੈ ਕਿ ਇਸ ਸਾਲ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ 153 ਨਕਸਲੀ ਪਹਿਲਾਂ ਹੀ ਮਾਰੇ ਜਾ ਚੁੱਕੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ 2004 ਦੀ ਤੁਲਨਾ ਵਿੱਚ 2014 ਤੋਂ 2024 ਦੌਰਾਨ ਨਕਸਲੀ ਹਿੰਸਾ ਦੀਆਂ ਘਟਨਾਵਾਂ ਵਿੱਚ 53 ਫੀਸਦੀ ਕਮੀ ਆਈ ਹੈ।

2004 ਤੋਂ 2014 ਵਿਚਕਾਰ 16,274 ਨਕਸਲੀ ਘਟਨਾਵਾਂ ਦਰਜ ਹੋਈਆਂ ਸਨ, ਜਦਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 10 ਸਾਲਾਂ ਵਿੱਚ ਇਹ ਗਿਣਤੀ ਘਟ ਕੇ 7,696 ਰਹਿ ਗਈ। ਉਸੇ ਅਨੁਪਾਤ ਵਿੱਚ ਮਾਓਵਾਦੀ ਹਿੰਸਾ ਕਾਰਨ ਹੋਈਆਂ ਮੌਤਾਂ 2004-2014 ਵਿੱਚ 6,568 ਸਨ, ਜੋ ਪਿਛਲੇ ਦਸ ਸਾਲਾਂ ਵਿੱਚ ਘਟ ਕੇ 1,990 ਰਹਿ ਗਈਆਂ। ਹੁਣ ਸਰਕਾਰ ਨੇ ਜੋ ਨਵਾਂ ਸੰਕਲਪ ਲਿਆ ਹੈ, ਉਸ ਨਾਲ ਤੈਅ ਹੈ ਕਿ ਜ਼ਲਦੀ ਹੀ ਇਸ ਸਮੱਸਿਆ ਨੂੰ ਜੜ੍ਹੋਂ ਖਤਮ ਕਰ ਦਿੱਤਾ ਜਾਵੇਗਾ। ਜਿਸ ਤਰ੍ਹਾਂ ਨਰਿੰਦਰ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਵਿੱਚੋਂ ਅੱਤਵਾਦ ਤੇ ਵੱਖਵਾਦ ਖਤਮ ਕਰਨ ਦੀ ਨਿਰਣਾਇਕ ਲੜਾਈ ਲੜੀ ਸੀ।

ਉਸੇ ਤਰ੍ਹਾਂ ਦੀ ਸਥਿਤੀ ਹੁਣ ਛੱਤੀਸਗੜ੍ਹ ਵਿੱਚ ਮਹਿਸੂਸ ਹੋਣ ਲੱਗੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਛੱਤੀਸਗੜ੍ਹ ਵਿੱਚ ਨਕਸਲੀ ਤੰਤਰ ਕਮਜ਼ੋਰ ਹੋ ਚੁੱਕਾ ਹੈ, ਪਰ ਇਸ ਦੀ ਤਾਕਤ ਅਜੇ ਵੀ ਬਾਕੀ ਹੈ। ਹੁਣ ਤੱਕ ਪੁਲਿਸ ਅਤੇ ਖੁਫੀਆ ਏਜੰਸੀਆਂ ਇਨ੍ਹਾਂ ਦਾ ਪਤਾ ਲਾਉਣ ਵਿੱਚ ਨਾਕਾਮ ਰਹੀਆਂ ਸਨ, ਪਰ ਨਕਸਲੀਆਂ ਉੱਤੇ ਸ਼ਿਕੰਜਾ ਕੱਸਣ ਤੋਂ ਬਾਅਦ ਹੁਣ ਇਨ੍ਹਾਂ ਨੂੰ ਵੀ ਸੂਚਨਾਵਾਂ ਮਿਲਣ ਲੱਗੀਆਂ ਹਨ। ਇਸੇ ਦਾ ਨਤੀਜਾ ਹੈ ਕਿ ਸੁਰੱਖਿਆ ਬਲ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਵਿੱਚ ਲਗਾਤਾਰ ਕਾਮਯਾਬ ਹੋ ਰਹੇ ਹਨ। ਛੱਤੀਸਗੜ੍ਹ ਦੇ ਜ਼ਿਆਦਾਤਰ ਨਕਸਲੀ ਆਦਿਵਾਸੀ ਹਨ। ਇਨ੍ਹਾਂ ਦਾ ਕਾਰਜ-ਖੇਤਰ ਉਹੀ ਆਦਿਵਾਸੀ ਬਹੁਤਾਤ ਵਾਲੇ ਜ਼ਇਲਾਕੇ ਹਨ।

ਜਿੱਥੇ ਇਹ ਖੁਦ ਰਹਿੰਦੇ ਹਨ ਅਤੇ ਨਕਸਲੀ ਬਣੇ ਹਨ। ਇਸ ਲਈ ਸੁਰੱਖਿਆ ਬਲਾਂ ਲਈ ਇਨ੍ਹਾਂ ਦਾ ਪਤਾ ਲਾਉਣਾ ਮੁਸ਼ਕਿਲ ਹੁੰਦਾ ਸੀ। ਪਰ ਹੁਣ ਇਹੀ ਆਦਿਵਾਸੀ ਭਾਈਚਾਰੇ ਵਿੱਚੋਂ ਮੁਖਬਰ ਬਣ ਕੇ ਸੂਚਨਾਵਾਂ ਦੇ ਰਹੇ ਹਨ। ਦੂਰ-ਦੁਰਾਡੇ ਦੇ ਜੰਗਲੀ ਰਸਤਿਆਂ, ਲੁਕਣ ਦੀਆਂ ਥਾਵਾਂ ਅਤੇ ਪਾਣੀ ਦੇ ਸੋਮਿਆਂ ਨਾਲ ਵੀ ਇਹ ਚੰਗੀ ਤਰ੍ਹਾਂ ਵਾਕਿਫ਼ ਹਨ। ਇਸੇ ਲਈ ਇਹ ਅਤੇ ਇਨ੍ਹਾਂ ਦੀ ਤਾਕਤ ਲੰਮੇ ਸਮੇਂ ਤੋਂ ਇੱਥੋਂ ਦੇ ਖਾਣ-ਪੀਣ ਤੇ ਵਾਤਾਵਰਨ ਤੋਂ ਪਲ਼ਦੀ ਰਹੀ ਹੈ। ਹਾਲਾਂਕਿ ਹੁਣ ਇਨ੍ਹਾਂ ਦੇ ਹਮਲਿਆਂ ਵਿੱਚ ਕਮੀ ਆ ਗਈ ਹੈ। ਦਰਅਸਲ ਇਨ੍ਹਾਂ ਜੰਗਲ ਵਾਸੀਆਂ ਵਿੱਚ ਸ਼ਹਿਰੀ ਮਾਓਵਾਦੀਆਂ ਨੇ ਇਹ ਭੁਲੇਖਾ ਪਾ ਦਿੱਤਾ ਸੀ। Naxalism Decline In India

ਕਿ ਸਰਕਾਰ ਉਨ੍ਹਾਂ ਦੇ ਜੰਗਲ, ਜ਼ਮੀਨ ਤੇ ਪਾਣੀ ਦੇ ਸੋਮਿਆਂ ਨੂੰ ਉਦਯੋਗਪਤੀਆਂ ਨੂੰ ਸੌਂਪ ਕੇ ਉਨ੍ਹਾਂ ਨੂੰ ਬੇਦਖਲ ਕਰ ਰਹੀ ਹੈ, ਇਸ ਲਈ ਜਦੋਂ ਤੱਕ ਇਹ ਸਿਲਸਿਲਾ ਨਹੀਂ ਰੁਕਦਾ, ਵਿਰੋਧ ਜਾਰੀ ਰਹਿਣਾ ਚਾਹੀਦਾ ਹੈ। ਸਰਕਾਰਾਂ ਨੇ ਇਸ ਸਮੱਸਿਆ ਦੇ ਹੱਲ ਲਈ ਗੱਲਬਾਤ ਵੀ ਕੀਤੀ, ਪਰ ਕਾਮਯਾਬੀ ਨਹੀਂ ਮਿਲੀ। ਮੁਕਾਬਲੇ ਵਿੱਚ ਮਾਰੇ ਗਏ ਹਿੜਮਾ ਦਾ ਬਸਤਰ ਦੇ ਇਸ ਜੰਗਲੀ ਖੇਤਰ ਵਿੱਚ ਕਾਫ਼ੀ ਦਬਦਬਾ ਸੀ। ਉਹ ਸਰਕਾਰ ਅਤੇ ਸੁਰੱਖਿਆ ਬਲਾਂ ਨੂੰ ਲਗਾਤਾਰ ਚੁਣੌਤੀ ਦੇ ਰਿਹਾ ਸੀ। ਮੋਦੀ ਸਰਕਾਰ ਤੋਂ ਪਹਿਲਾਂ ਰਾਜ ਅਤੇ ਕੇਂਦਰ ਸਰਕਾਰਾਂ ਕੋਲ ਨਾ ਤਾਂ ਠੋਸ ਰਣਨੀਤੀ ਸੀ ਅਤੇ ਨਾ ਹੀ ਮਜ਼ਬੂਤ ਇੱਛਾ-ਸ਼ਕਤੀ। ਕਥਿਤ ਸ਼ਹਿਰੀ ਮਾਓਵਾਦੀ ਬੁੱਧੀਜੀਵੀਆਂ ਦੇ ਦਬਾਅ ਹੇਠ ਮਨਮੋਹਨ ਸਿੰਘ ਸਰਕਾਰ ਵੀ ਰਹੀ ਸੀ। ਇਸੇ ਕਰਕੇ ਇਸ ਸਮੱਸਿਆ ਦਾ ਹੱਲ ਦੂਰ ਦੀ ਕੌੜੀ ਬਣਿਆ ਰਿਹਾ। Naxalism Decline In India

ਇਸੇ ਕਰਕੇ ਨਕਸਲੀ ਖੇਤਰ ਵਿੱਚ ਜਦੋਂ ਵੀ ਵਿਕਾਸ ਕਾਰਜ ਜਾਂ ਚੋਣ ਪ੍ਰਕਿਰਿਆ ਹੁੰਦੀ ਸੀ, ਨਕਸਲੀ ਉਸ ਵਿੱਚ ਅੜਿੱਕਾ ਡਾਹ ਦਿੰਦੇ ਸਨ। ਹੁਣ ਹਿੜਮਾ ਦੇ ਮਾਰੇ ਜਾਣ ਤੋਂ ਬਾਅਦ ਨਕਸਲੀ ਸਮੱਸਿਆ ਦੇ ਹੱਲ ਦੀ ਸੰਭਾਵਨਾ ਕਾਫ਼ੀ ਵਧ ਗਈ ਹੈ। ਦਰਅਸਲ ਦੇਸ਼ ਵਿੱਚ ਹੁਣ ਤੱਕ ਕਥਿਤ ਸ਼ਹਿਰੀ ਬੁੱਧੀਜੀਵੀਆਂ ਦਾ ਇੱਕ ਵਰਗ ਅਜਿਹਾ ਵੀ ਰਿਹਾ ਹੈ ਜੋ ਮਾਓਵਾਦੀ ਹਿੰਸਾ ਨੂੰ ਜਾਇਜ਼ ਠਹਿਰਾਉਂਦਾ ਰਿਹਾ ਹੈ ਅਤੇ ਸੰਵਿਧਾਨਕ ਲੋਕਤੰਤਰ ਨੂੰ ਖੁੱਲ੍ਹੀ ਚੁਣੌਤੀ ਦੇ ਕੇ ਨਕਸਲੀਆਂ ਦਾ ਹਿਮਾਇਤੀ ਬਣਿਆ ਹੋਇਆ ਸੀ। ਇਹ ਨਾ ਸਿਰਫ਼ ਉਨ੍ਹਾਂ ਨੂੰ ਵਿਚਾਰਧਾਰਕ ਖੁਰਾਕ ਦੇ ਕੇ ਉਕਸਾਉਂਦੇ ਸਨ, ਸਗੋਂ ਉਨ੍ਹਾਂ ਲਈ ਪੈਸੇ ਅਤੇ ਹਥਿਆਰ ਜੁਟਾਉਣ ਦੇ ਰਾਹ ਵੀ ਖੋਲ੍ਹਦੇ ਸਨ।

ਫਿਰ ਵੀ ਇਸ ਨੂੰ ਵਿਡੰਬਨਾ ਹੀ ਕਿਹਾ ਜਾਵੇਗਾ ਕਿ ਜਦੋਂ ਇਹ ਰਾਸ਼ਟਰ-ਵਿਰੋਧੀ ਬੁੱਧੀਜੀਵੀ ਪੱਕੇ ਸਬੂਤਾਂ ਦੇ ਅਧਾਰ ’ਤੇ ਗ੍ਰਿਫ਼ਤਾਰ ਕੀਤੇ ਗਏ ਤਾਂ ਬੁੱਧੀਜੀਵੀਆਂ ਤੇ ਵਕੀਲਾਂ ਦੇ ਇੱਕ ਸਮੂਹ ਨੇ ਦੇਸ਼ ਦੀ ਸੁਪਰੀਮ ਕੋਰਟ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਗ੍ਰਿਫ਼ਤਾਰੀਆਂ ਨੂੰ ਗਲਤ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਮਾਓਵਾਦੀ ਕਿਸੇ ਵੀ ਤਰ੍ਹਾਂ ਦੀ ਲੋਕਤੰਤਰਿਕ ਪ੍ਰਕਿਰਿਆ ਅਤੇ ਪ੍ਰਗਟਾਵੇ ਦੀ ਆਜ਼ਾਦੀ ਪਸੰਦ ਨਹੀਂ ਕਰਦੇ। ਇਸ ਲਈ ਜੋ ਵੀ ਉਨ੍ਹਾਂ ਦੇ ਖਿਲਾਫ਼ ਜਾਂਦਾ ਹੈ, ਉਸ ਦੀ ਬੋਲਤੀ ਬੰਦ ਕਰ ਦਿੱਤੀ ਜਾਂਦੀ ਹੈ। ਪਰ ਹੁਣ ਇਸ ਕੱਟੜਪੰਥ ’ਤੇ ਪੂਰਨ ਕਾਬੂ ਪਾ ਲਿਆ ਜਾਣ ਵਾਲਾ ਹੈ। Naxalism Decline In India

(ਲੇਖਕ ਦੇ ਨਿੱਜੀ ਵਿਚਾਰ ਹਨ)
-ਪ੍ਰਮੋਦ ਭਾਰਗਵ