Harmeet Singh Sandhu: ਹਰਮੀਤ ਸਿੰਘ ਸੰਧੂ ਨੇ ਚੁੱਕੀ ਵਿਧਾਇਕ ਵਜੋਂ ਸਹੁੰ

Harmeet Singh Sandhu
Harmeet Singh Sandhu: ਹਰਮੀਤ ਸਿੰਘ ਸੰਧੂ ਨੇ ਚੁੱਕੀ ਵਿਧਾਇਕ ਵਜੋਂ ਸਹੁੰ

Harmeet Singh Sandhu: ਤਰਨਤਾਰਨ। ਤਰਨਤਾਰਨ ਵਿਧਾਨ ਸਭਾ ਜਿਮਨੀ ਚੋਣ ਵਿੱਚ ਜਿੱਤ ਹਾਸਲ ਕਰਨ ਵਾਲੇ ਵਿਧਾਇਕ ਹਰਮੀਤ ਸਿੰਘ ਸੰਧੂ ਵੱਲੋਂ ਅੱਜ ਵਿਧਾਇਕ ਵਜੋਂ ਸਹੁੰ ਚੁੱਕ ਲਈ ਗਈ ਹੈ। ਇਸ ਤੋਂ ਪਹਿਲਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰ ਚੁੱਕੇ ਹਨ। ਉਹ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਕਮਰੇ ਵਿੱਚ ਸਹੁੰ ਲਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਨੇਤਾ ਹਾਜ਼ਰ ਰਹੇ। ਹਰਮੀਤ ਸਿੰਘ ਸੰਧੂ ਨੇ ਚੋਣ ਤੋਂ ਕੁਝ ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ।

ਤਰਨਤਾਰਨ ਸੀਟ ’ਤੇ 2022 ਵਿੱਚ ਹੋਏ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ ਸੋਹਿਲ ਜਿੱਤ ਕੇ ਵਿਧਾਇਕ ਬਣੇ ਸਨ, ਪਰ ਬਿਮਾਰੀ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ। ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਉਪਚੋਣ ਲਈ ਉਮੀਦਵਾਰ ਬਣਾਇਆ। ਇਹ ਰਣਨੀਤੀ ਆਪ ਪਾਰਟੀ ਲਈ ਲਾਹੇਵੰਦ ਸਾਬਿਤ ਹੋਈ, ਕਿਉਂਕਿ ਮੁੜ ਉਨ੍ਹਾਂ ਨੇ ਜਿੱਤ ਹਾਸਿਲ ਕਰਕੇ ਇਸ ਸੀਟ ਉੱਤੇ ਕਬਜ਼ਾ ਕਰ ਲਿਆ। Harmeet Singh Sandhu

Read Also : ਪੰਜਾਬ ’ਚ ਰੇਲ ਯਾਤਰਾ ’ਤੇ ਅਸਰ! ਦਰਜਨਾਂ ਟ੍ਰੇਨਾਂ ਰੱਦ, ਰੇਲਵੇ ਵੱਲੋਂ ਸੂਚੀ ਜਾਰੀ

ਹਰਮੀਤ ਸਿੰਘ ਸੰਧੂ ਨੇ ਇਹ ਚੋਣ 12,091 ਵੋਟਾਂ ਨਾਲ ਜਿੱਤੀ। ਦੂਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਰਹੀ। ਇਸ ਚੋਣ ਨੂੰ ਅਕਾਲੀ ਦਲ ਲਈ ਪੰਜਾਬ ਦੀ ਰਾਜਨੀਤੀ ਵਿੱਚ ਕਮਬੈਕ ਵਜੋਂ ਵੇਖਿਆ ਜਾ ਰਿਹਾ ਹੈ, ਕਿਉਂਕਿ ਪਾਰਟੀ ਦਾ ਪ੍ਰਦਰਸ਼ਨ ਬਿਹਤਰ ਰਿਹਾ ਅਤੇ ਸੱਤਾ ਦੀ ਦੌੜ ਤੋਂ ਬਾਹਰ ਹੋਣ ਦੇ ਬਾਵਜ਼ੂਦ ਉਹ ਦੂਜੇ ਸਥਾਨ ’ਤੇ ਆਈ।