Tree Maintenance: ਰੁੱਖਾਂ ਦਾ ਵਾਤਾਵਰਨ ਦੀ ਸ਼ੁੱਧਤਾ ਅਤੇ ਸੁੰਦਰਤਾ ਵਿੱਚ ਬਹੁਤ ਵੱਡਾ ਯੋਗਦਾਨ ਹੈ। ਰੁੱਖਾਂ ਤੋਂ ਬਗੈਰ ਧਰਤੀ ’ਤੇ ਜੀਵਨ ਖਤਰੇ ਵਿੱਚ ਪੈ ਸਕਦਾ ਹੈ। ਵਾਤਾਵਰਨ ਵਿੱਚ ਵਧ ਰਹੀ ਤਪਸ਼ ਰੁੱਖਾਂ ਦੇ ਘੱਟ ਹੋਣ ਦੀ ਗਵਾਹੀ ਭਰਦੀ ਹੈ। ਪੰਜਾਬ ਅੰਦਰ ਜੰਗਲਾਂ ਹੇਠ ਰਕਬਾ ਲੋੜ ਤੋਂ ਕਾਫੀ ਘੱਟ ਹੈ। ਪਿਛਲੇ ਕੁਝ ਸਮੇਂ ਤੋਂ ਰੁੱਖਾਂ ਲਾਉਣ ਵੱਲ ਵਧੇਰੇ ਧਿਆਨ ਦੇਣ ਉਪਰੰਤ ਵੀ ਇਨ੍ਹਾਂ ਦੀ ਗਿਣਤੀ ਲੋੜ ਤੋਂ ਘੱਟ ਹੈ ।ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਇੱਥੇ ਵਾਹੀਯੋਗ ਜ਼ਮੀਨਾਂ ’ਤੇ ਰੁੱਖਾਂ ਦੀ ਘਾਟ ਹੈ। ਕਿਉਂਕਿ ਰੁੱਖਾਂ ਦੇ ਥੱਲੇ ਫਸਲਾਂ ਦੀ ਪੈਦਾਵਾਰ ਘਟ ਜਾਂਦੀ ਹੈ। ਪੰਜਾਬ ਦਾ ਇਲਾਕਾ ਪੱਧਰਾ ਹੋਣ ਕਰਕੇ ਇੱਥੇ ਇਹੋ-ਜਿਹੀਆਂ ਖਾਲੀ ਥਾਵਾਂ ਵੀ ਘੱਟ ਹਨ, ਜਿੱਥੇ ਬਹੁਤਾਤ ਵਿੱਚ ਰੁੱਖ ਲਾਏ ਜਾ ਸਕਣ। Tree Maintenance
ਇਹ ਖਬਰ ਵੀ ਪੜ੍ਹੋ : Brazil Climate Summit: ਬ੍ਰਾਜ਼ੀਲ ਜਲਵਾਯੂ ਸੰਮੇਲਨ ਲਈ ਰੁੱਖਾਂ ’ਤੇ ਕੁਹਾੜਾ
ਇਸ ਲਈ ਜੰਗਲਾਤ ਵਿਭਾਗ ਵੱਲੋਂ ਜਿਆਦਾਤਰ ਰੁੱਖ ਸੜਕਾਂ ਦੇ ਦੁਆਲੇ ਪਈ ਖਾਲੀ ਥਾਂ ’ਤੇ ਲਾ ਕੇ ਇਨ੍ਹਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਂਦਾ ਹੈ। ਪੁਰਾਣੇ ਸਮਿਆਂ ਵਿੱਚ ਰਾਜਿਆਂ ਵੱਲੋਂ ਵੀ ਰਸਤਿਆਂ ਦੇ ਆਲੇ- ਦੁਆਲੇ ਰੁੱਖ ਲਾਏ ਜਾਂਦੇ ਸਨ, ਤਾਂ ਕਿ ਪੈਦਲ ਸਫਰ ਕਰਨ ਵਾਲੇ ਰਾਹਗੀਰਾਂ ਤੇ ਜਾਨਵਰਾਂ ਨੂੰ ਸੂਰਜ ਦੀ ਤਪਸ਼ ਤੋਂ ਬਚਾਇਆ ਜਾ ਸਕੇ। ਉਸ ਸਮੇਂ ਮੁਸਾਫਰਾਂ ਨੂੰ ਰਸਤੇ ਵਿੱਚ ਆਰਾਮ ਕਰਨ ਲਈ ਵੀ ਰੁੱਖ ਮੱਦਦਗਾਰ ਸਨ। ਉਦੋਂ ਤੋਂ ਹੀ ਰਸਤਿਆਂ ਦੇ ਆਲੇ-ਦੁਆਲੇ ਰੁੱਖਾਂ ਦੀ ਬਹੁਤਾਤ ਹੈ। ਅੱਜ ਇਹ ਰਸਤੇ ਪੱਕੀਆਂ ਸੜਕਾਂ ਵਿੱਚ ਬਦਲ ਗਏ ਹਨ। ਪੈਦਲ ਅਤੇ ਜਾਨਵਰਾਂ ’ਤੇ ਸਵਾਰ ਹੋ ਕੇ ਚੱਲਣ ਵਾਲੇ ਮੁਸਾਫਰ ਤੇਜ਼ ਰਫਤਾਰ ਮੋਟਰ ਕਾਰਾਂ ’ਤੇ ਆ ਗਏ ਹਨ।
ਜੋ ਕਿ ਵਾਤਾਵਰਨ ਅਨੁਕੂਲਨ ਵੀ ਹਨ। ਸਾਡਾ ਜੰਗਲਾਤ ਵਿਭਾਗ ਅੱਜ ਵੀ ਸੜਕਾਂ ਦੇ ਦੁਆਲੇ ਹੀ ਜਿਆਦਾ ਰੱਖ ਲਾਉਣ ਨੂੰ ਤਰਜੀਹ ਦਿੰਦਾ ਹੈ ਇਕਹਿਰੀਆਂ 15-18 ਫੁੱਟ ਤੱਕ ਦੀ ਚੌੜਾਈ ਦੀਆਂ ਸੜਕਾਂ ਦੇ ਦੁਆਲੇ ਲੱਗੇ ਪੁਰਾਣੇ ਰੱਖ ਸੜਕ ਦੇ ਨੇੜੇ ਤੱਕ ਆ ਚੁੱਕੇ ਹਨ। ਸਾਈਕਲ ਅਤੇ ਤੁਰ ਕੇ ਜਾਣ ਵਾਲੇ ਵਿਅਕਤੀਆਂ ਲਈ ਸੜਕ ਤੋਂ ਥੱਲੇ ਕੋਈ ਥਾਂ ਹੀ ਨਹੀਂ ਪੈਦਲ ਤੁਰਨ ਵਾਲਾ ਵੀ ਸੜਕ ’ਤੇ ਚੱਲ ਰਿਹਾ ਹੈ ਇਸੇ ਤਰ੍ਹਾਂ 100 ਕਿਲੋਮੀਟਰ ਦੀ ਰਫਤਾਰ ਨਾਲ ਕਾਰਾਂ ਚੱਲ ਰਹੀਆਂ ਹਨ, ਜੋ ਕਿ ਹਾਦਸਿਆਂ ਨੂੰ ਸੱਦਾ ਦਿੰਦੀਆਂ ਹਨ। ਇਨ੍ਹਾਂ ਸੜਕਾਂ ਦੇ ਦੋਵੇਂ ਪਾਸਿਆਂ ਦੇ ਰੁੱਖ ਇੱਕ-ਦੂਜੇ ਨਾਲ ਜੁੜ ਚੁੱਕੇ ਹਨ। Tree Maintenance
ਵੱਡੇ ਵਾਹਨਾਂ ਨੂੰ ਆਪਣੀ ਸਾਈਡ ਛੱਡ ਕੇ ਸੜਕ ਦੇ ਵਿਚਕਾਰ ਹੀ ਚਲਾਉਣਾ ਪੈਂਦਾ ਹੈ ਕਿਉਂਕਿ ਸਾਈਡਾਂ ’ਤੇ ਲੱਗੇ ਰੁੱਖ ਵਾਹਨਾਂ ਨਾਲ ਵੱਜਦੇ ਹਨ। ਇਹ ਵੀ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ। ਤੇਜ ਰਫਤਾਰ ਵਹੀਕਲ ਮਕੈਨੀਕਲ ਤਕਨੀਕ ਨਾਲ ਚੱਲਦੇ ਹਨ। ਇਸ ਤਕਨੀਕ ਵਿੱਚ ਕਦੇ ਵੀ ਕੋਈ ਨੁਕਸ ਪੈ ਸਕਦਾ ਹੈ। ਕਿਸੇ ਵੀ ਟੁੱਟ-ਭੱਜ ਵਿੱਚ ਸਾਈਡ ’ਤੇ ਥਾਂ ਨਾ ਹੋਣ ਕਾਰਨ ਵਹੀਕਲ ਰੁੱਖਾਂ ਨਾਲ ਜਾ ਟਕਰਾਉਂਦੇ ਹਨ ਜਿਸ ਨਾਲ ਕੀਮਤੀ ਜਾਨਾਂ ਜਾ ਰਹੀਆਂ ਹਨ। ਰੋਜ਼ਾਨਾ ਅਖਬਾਰਾਂ ਵਿੱਚ ਰੁੱਖਾਂ ਨਾਲ ਵੱਜੇ ਮੋਟਰ ਵਹੀਕਲਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ। ਜਿਨ੍ਹਾਂ ਵਿੱਚ ਅਣਗਿਣਤ ਕੀਮਤੀ ਜਾਨਾਂ ਜਾ ਚੁੱਕੀਆਂ ਹੁੰਦੀਆਂ ਹਨ। Tree Maintenance
ਤੇਜ ਹਨ੍ਹੇਰੀ ਵਿਚ ਸੜਕਾਂ ’ਤੇ ਚੱਲਦੇ ਵਹੀਕਲਾਂ ’ਤੇ ਰੁੱਖ ਡਿੱਗ ਜਾਂਦੇ ਹਨ। ਜਿਸ ਨਾਲ ਅਨੇਕਾਂ ਜਾਨਾਂ ਜਾ ਚੁੱਕੀਆਂ ਹਨ। । ਕੁਝ ਰੁੱਖ ਤਾਂ ਟੇਢੇ-ਵਿੰਗੇ ਹੋ ਕੇ ਸੜਕ ਦੇ ਅੰਦਰ ਤੱਕ ਆ ਜਾਂਦੇ ਹਨ, ਜੋ ਕਿ ਇਨਸਾਨੀ ਜ਼ਿੰਦਗੀ ਲਈ ਖਤਰਾ ਹਨ। ਇਹ ਬੇਤਰਤੀਬੇ ਰੁੱਖ ਕਾਫ਼ੀ ਜਾਨਾਂ ਲੈ ਚੁੱਕੇ ਹਨ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਜੰਗਲਾਤ ਵਿਭਾਗ ਨੂੰ ਚਾਹੀਦੈ, ਕਿ ਪੁਰਾਣੇ ਰੁੱਖ ਜੋ ਕਿ ਸੜਕ ਦੇ ਨੇੜੇ ਤੱਕ ਪਹੁੰਚ ਚੁੱਕੇ ਹਨ, ਉਨ੍ਹਾਂ ਬਾਰੇ ਕੋਈ ਠੋਸ ਫੈਸਲਾ ਲੈਣਾ ਚਾਹੀਦਾ ਹੈ। ਰੁੱਖਾਂ ਦੀ ਲੋੜ ਅਤੇ ਸਮੇਂ ਅਨੁਸਾਰ ਛੰਗਾਈ ਵੀ ਕਰਨੀ ਚਾਹੀਦੀ ਹੈ। ਨਵੇਂ ਰੁੱਖ ਸੜਕ ਤੋਂ ਕਿਸੇ ਖਾਸ ਵਿੱਥ ਤੋਂ ਦੂਰ ਹੀ ਲਾਉਣੇ ਚਾਹੀਦੇ ਹਨ। Tree Maintenance
ਖੰਨਾ
ਮੋ. 79733-26981
ਕੁਲਦੀਪ ਸਿੰਘ ਖੰਗੂੜਾ














