Patiala News: ਪਟਿਆਲਾ (ਨਰਿੰਦਰ ਸਿੰਘ ਬਠੋਈ)। ਪਟਿਆਲਾ ਪੁਲਿਸ ਵੱਲੋਂ ਕਤਲ ਕੇਸ ’ਚ ਕਾਰਵਾਈ ਕਰਦਿਆਂ ਮਾਮਲੇ ਤੋਂ ਪਰਦਾ ਚੱਕਦਿਆ ਦਿਨ-ਦਿਹਾੜੇ ਲੜਾਈ ਝਗੜੇ ’ਚ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਮੁਲਜ਼ਮ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਮਨਪ੍ਰੀਤ ਸਿੰਘ ਚੀਮਾ, ਉਪ ਕਪਤਾਨ ਪੁਲਿਸ ਸਰਕਲ ਘਨੌਰ ਤੇ ਜੈਦੀਪ ਸ਼ਰਮਾ ਮੁੱਖ ਅਫਸਰ ਥਾਣਾ ਖੇੜੀ ਗੰਡਿਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਨਵੰਬਰ ਨੂੰ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਲੋਚਮਾਂ, ਥਾਣਾ ਖੇੜੀ ਗੰਡਿਆ ਨੇ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਹਾਕਮ ਸਿੰਘ ਵਾਸੀ ਲੋਚਮਾ।
ਇਹ ਖਬਰ ਵੀ ਪੜ੍ਹੋ : Nabha Road Accident: ਭਿਆਨਕ ਸੜਕ ਹਾਦਸੇ ’ਚ ਨਾਭਾ ਦੇ ਉਘੇ ਵਪਾਰੀ ਆਗੂ ਤੇ ਪਤਨੀ ਸਣੇ ਤਿੰਨ ਦੀ ਮੌਤ
ਥਾਣਾ ਖੇੜੀ ਗੰਡਿਆਂ ਖਿਲਾਫ ਮਾਮਲਾ ਦਰਜ ਕਰਵਾਇਆ ਸੀ ਕਿ ਜਮੀਨ ਦੇ ਹਿੱਸੇ ਨੂੰ ਨਾਂਅ ਕਰਵਾਉਣ ਕਰਕੇ ਉਸ ਦਾ ਮੁਦੱਈ ਮੁਕੱਦਮਾ ਦੇ ਭਰਾ ਬਹਾਦਰ ਸਿੰਘ ਉਮਰ ਕਰੀਬ 45 ਸਾਲ ਨਾਲ ਲੜਾਈ-ਝਗੜਾ ਚੱਲ ਰਿਹਾ ਸੀ ਇਸੇ ਰੰਜਿਸ਼ ਕਾਰਨ 14 ਨਵੰਬਰ ਨੂੰ ਗੁਰਜੰਟ ਸਿੰਘ ਦਾ ਬਹਾਦਰ ਸਿੰਘ ਨਾਲ ਦਿਨ ਸਮੇਂ ਲੜਾਈ ਝਗੜਾ ਹੋਇਆ ਸੀ, ਇਸ ਦੌਰਾਨ ਗੁਰਜੰਟ ਸਿੰਘ ਨੇ ਬਹਾਦਰ ਸਿੰਘ ਦੇ ਸਿਰ ’ਚ ਕਹੀ ਮਾਰ ਕੇ ਕਤਲ ਕਰ ਦਿੱਤਾ ਸੀ ਤੇ ਸਬੂਤ ਖਤਮ ਕਰਨ ਲਈ ਉਸ ’ਤੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਸੀ। ਇਸ ਤੋਂ ਬਾਅਦ ਥਾਣਾ ਖੇੜੀ ਗੰਡਿਆ ਦੀ ਪੁਲਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਕਤਲ ਦੀ ਵਾਰਦਾਤ ਨੂੰ ਟਰੇਸ ਕਰਕੇ ਮੁਲਜ਼ਮ ਗੁਰਜੰਟ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। Patiala News














