Delhi Car Blast Case: ਇੱਕ ਹੈਂਡਲਰ ਰਾਹੀਂ ਅੱਤਵਾਦੀ ਉਮਰ ਨੂੰ ਫੰਡ ਟਰਾਂਸਫਰ ਕਰਨ ਦੀ ਜਾਂਚ
Delhi Car Blast Case: ਨਵੀਂ ਦਿੱਲੀ (ਏਜੰਸੀ)। ਦਿੱਲੀ ਦੇ ਲਾਲ ਕਿਲ੍ਹੇ ਨੇੜੇ ਕਾਰ ਧਮਾਕੇ ਦੇ ਮਾਮਲੇ ਵਿੱਚ ਸ਼ੱਕੀ ਅੱਤਵਾਦੀ ਮੁਜ਼ਾਮਿਲ ਤੋਂ ਪੁੱਛਗਿੱਛ ਤੋਂ ਜਾਂਚ ਏਜੰਸੀਆਂ ਨੂੰ ਮਹੱਤਵਪੂਰਨ ਸੁਰਾਗ ਮਿਲਿਆ ਹੈ। ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਅੱਤਵਾਦੀ ਉਮਰ ਉਨ ਨਬੀ, ਜੋ ਕਿ ਹੁੰਡਈ ਆਈ20 ਕਾਰ ਚਲਾ ਰਿਹਾ ਸੀ, ਨੂੰ ਕਥਿਤ ਤੌਰ ’ਤੇ ਹਵਾਲਾ ਰਾਹੀਂ ਪੈਸੇ ਮਿਲੇ ਸਨ।
ਸੂਤਰਾਂ ਅਨੁਸਾਰ ਅਲ ਫਲਾਹ ਯੂਨੀਵਰਸਿਟੀ ਦੇ ਡਾਕਟਰ ਮੁਜ਼ੱਮਿਲ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਡਾਕਟਰਾਂ ਨੂੰ 20 ਲੱਖ ਰੁਪਏ ਮਿਲੇ ਸਨ। ਇਹ ਸੰਭਾਵਨਾ ਹੈ ਕਿ ਇਹ ਪੈਸਾ ਜੈਸ਼-ਏ-ਮੁਹੰਮਦ ਤੋਂ ਆਇਆ ਸੀ ਅਤੇ ਕਿਸੇ ਹੈਂਡਲਰ ਵੱਲੋਂ ਹਵਾਲਾ ਰਾਹੀਂ ਡਾਕਟਰਾਂ ਤੱਕ ਪਹੁੰਚਾਇਆ ਗਿਆ ਸੀ। 20 ਲੱਖ ਰੁਪਏ ਵਿੱਚੋਂ ਲੱਗਭੱਗ 3 ਲੱਖ ਰੁਪਏ ਖਾਦ ਖਰੀਦਣ ’ਤੇ ਖਰਚ ਕੀਤੇ ਗਏ ਸਨ। ਫਰੀਦਾਬਾਦ ਵਿੱਚ ਅੱਤਵਾਦੀ ਨੈੱਟਵਰਕ ਨਾਲ ਜੁੜੇ ਕਈ ਸਥਾਨਾਂ ’ਤੇ ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ ਵੱਡੀ ਮਾਤਰਾ ਵਿੱਚ ਅਮੋਨੀਅਮ ਨਾਈਟਰੇਟ ਜ਼ਬਤ ਕੀਤਾ, ਜਿਸਦੀ ਵਰਤੋਂ ਖਾਦ ਵਜੋਂ ਅਤੇ ਵਿਸਫੋਟਕਾਂ ਵਿੱਚ ਕੱਚੇ ਮਾਲ ਵਜੋਂ ਕੀਤੀ ਜਾਂਦੀ ਹੈ।
Delhi Car Blast Case
ਸੁਰੱਖਿਆ ਏਜੰਸੀਆਂ ਅੱਤਵਾਦੀ ਮਾਡਿਊਲ ਮਾਮਲੇ ਵਿੱਚ ਦੋਸ਼ੀ ਅੱਤਵਾਦੀ ਉਮਰ ਉਨ ਨਬੀ, ਮੁਜ਼ੱਮਿਲ ਅਤੇ ਇੱਕ ਹੋਰ ਮਹਿਲਾ ਡਾਕਟਰ, ਸ਼ਾਹੀਨ ਵਿਚਕਾਰ ਵਿੱਤੀ ਸਬੰਧਾਂ ਦੀ ਜਾਂਚ ਕਰ ਰਹੀਆਂ ਹਨ। ਇਹ ਖੁਲਾਸਾ ਹੋਇਆ ਹੈ ਕਿ ਕਾਰ ਬੰਬ ਧਮਾਕੇ ਵਿੱਚ ਮਾਰੇ ਗਏ ਅੱਤਵਾਦੀ ਉਮਰ ਅਤੇ ਸ਼ਾਹੀਨ ਵਿਚਕਾਰ ਵਿੱਤੀ ਵਿਵਾਦ ਸੀ। ਸੂਤਰਾਂ ਨੇ ਕਿਹਾ ਕਿ ਜਾਂਚ ਏਜੰਸੀਆਂ ਨੇ ਪੁੱਛਗਿੱਛ ਲਈ ਕਈ ਹਵਾਲਾ ਡੀਲਰਾਂ ਨੂੰ ਹਿਰਾਸਤ ਵਿੱਚ ਲਿਆ ਹੈ।
Read Also : ਸਕੂਲੀ ਬੱਸਾਂ ਦੀ ਚੈਕਿੰਗ, 10 ਬੱਸਾਂ ਦੇ ਚਲਾਨ ਕੱਟੇ
10 ਨਵੰਬਰ ਨੂੰ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਨੇੜੇ ਇੱਕ ਚਿੱਟੇ ਰੰਗ ਦੀ ਹੁੰਡਈ ਆਈ20 ਕਾਰ ਵਿੱਚ ਧਮਾਕਾ ਹੋਇਆ, ਜਿਸ ਵਿੱਚ 12 ਵਿਅਕਤੀ ਮਾਰੇ ਗਏ ਅਤੇ ਲੱਗਭੱਗ ਦੋ ਦਰਜਨ ਜ਼ਖਮੀ ਹੋ ਗਏ। ਡੀਐੱਨਏ ਟੈਸਟਾਂ ਨੇ ਪੁਸ਼ਟੀ ਕੀਤੀ ਕਿ ਧਮਾਕੇ ਸਮੇਂ ਉਮਰ ਉਨ ਨਬੀ, ਜਿਸ ਨੂੰ ਉਮਰ ਮੁਹੰਮਦ ਵੀ ਕਿਹਾ ਜਾਂਦਾ ਹੈ, ਕਾਰ ਚਲਾ ਰਿਹਾ ਸੀ। ਇਹ ਧਮਾਕਾ ਫਰੀਦਾਬਾਦ ਦੇ ਇੱਕ ਸਥਾਨ ਤੋਂ ਅਮੋਨੀਅਮ ਨਾਈਟਰੇਟ ਸਮੇਤ 2,900 ਕਿਲੋਗ੍ਰਾਮ ਵਿਸਫੋਟਕ ਜ਼ਬਤ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਹੋਇਆ।
ਦਿੱਲੀ ’ਚ ਧਮਾਕੇ ਵਾਲੀ ਕਾਰ ਦਾ ਮਾਲਕ ਗ੍ਰਿਫ਼ਤਾਰ
ਨਵੀਂ ਦਿੱਲੀ (ਏਜੰਸੀ)। ਐਤਵਾਰ ਨੂੰ ਐੱਨਆਈਏ ਨੇ ਦਿੱਲੀ ਬੰਬ ਧਮਾਕੇ ਦੇ ਮਾਮਲੇ ਵਿੱਚ ਅੱਤਵਾਦੀ ਉਮਰ ਦੇ ਇੱਕ ਸਾਥੀ ਆਮਿਰ ਰਾਸ਼ਿਦ ਅਲੀ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ। ਉਸ ਨੇ ਉਮਰ ਨਾਲ ਮਿਲ ਕੇ ਦਿੱਲੀ ਬੰਬ ਧਮਾਕੇ ਕਰਨ ਦੀ ਸਾਜ਼ਿਸ਼ ਰਚੀ ਸੀ। ਆਈ20 ਕਾਰ ਆਮਿਰ ਦੇ ਨਾਂਅ ’ਤੇ ਰਜਿਸਟਰਡ ਸੀ। ਜੰਮੂ-ਕਸ਼ਮੀਰ ਪੁਲਿਸ ਨੇ ਅੱਤਵਾਦੀ ਡਾ. ਉਮਰ ਨਬੀ ਨਾਲ ਜੁੜੇ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਡਾਕਟਰਾਂ ਦਾ ਇਹ ਵ੍ਹਾਈਟ-ਕਾਲਰ ਮਾਡਿਊਲ ਪਿਛਲੇ ਸਾਲ ਤੋਂ ਇੱਕ ਆਤਮਘਾਤੀ ਹਮਲਾਵਰ ਦੀ ਭਾਲ ਕਰ ਰਿਹਾ ਸੀ। ਡਾ. ਉਮਰ ਇਸ ਕੰਮ ਲਈ ਜ਼ਿੰਮੇਵਾਰ ਸੀ ਅਤੇ ਲਗਾਤਾਰ ਮਾਡਿਊਲ ਦੇ ਏਜੰਡੇ ਨੂੰ ਅੱਗੇ ਵਧਾ ਰਿਹਾ ਸੀ। ਉਮਰ ਦਾ ਮੰਨਣਾ ਸੀ ਕਿ ਮਾਡਿਊਲ ਲਈ ਇੱਕ ਆਤਮਘਾਤੀ ਹਮਲਾਵਰ ਜ਼ਰੂਰੀ ਸੀ। ਅਧਿਕਾਰੀਆਂ ਨੇ ਕਿਹਾ ਕਿ ਕਾਜ਼ੀਗੁੰਡ ਦਾ ਰਹਿਣ ਵਾਲਾ ਜਸੀਰ ਉਰਫ਼ ਦਾਨਿਸ਼ ਵੀ ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ ਸ਼ਾਮਲ ਹੈ।
Delhi Car Blast Case
ਉਸ ਦਾ ਦਾਅਵਾ ਹੈ ਕਿ ਉਹ ਅਕਤੂਬਰ 2023 ਵਿੱਚ ਕੁਲਗਾਮ ਦੀ ਇੱਕ ਮਸਜਿਦ ਵਿੱਚ ਡਾਕਟਰ ਅੱਤਵਾਦੀ ਮਾਡਿਊਲ ਨੂੰ ਮਿਲਿਆ ਸੀ। ਫਿਰ ਉਸ ਨੂੰ ਫਰੀਦਾਬਾਦ ਦੀ ਅਲ-ਫਲਾਹ ਯੂਨੀਵਰਸਿਟੀ ਲਿਜਾਇਆ ਗਿਆ, ਜਿੱਥੇ ਉਸ ਨੂੰ ਕਿਰਾਏ ਦੇ ਕਮਰੇ ਵਿੱਚ ਰੱਖਿਆ ਗਿਆ ਸੀ। ਮਾਡਿਊਲ ਚਾਹੁੰਦਾ ਸੀ ਕਿ ਉਹ ਇੱਕ ਓਵਰਗਰਾਊਂਡ ਵਰਕਰ ਬਣੇ, ਪਰ ਉਮਰ ਨੇ ਉਸ ਨੂੰ ਕਈ ਮਹੀਨਿਆਂ ਤੱਕ ਆਤਮਘਾਤੀ ਹਮਲਾਵਰ ਬਣਨ ਲਈ ਬ੍ਰੇਨਵਾਸ਼ ਕੀਤਾ ਮਾਡਿਊਲ ਦੀ ਯੋਜਨਾ ਉਦੋਂ ਨਾਕਾਮ ਹੋ ਗਈ, ਜਦੋਂ ਜਸੀਰ ਨੇ ਆਪਣੀ ਮਾੜੀ ਵਿੱਤੀ ਸਥਿਤੀ ਅਤੇ ਇਸਲਾਮ ਵਿੱਚ ਖੁਦਕੁਸ਼ੀ ਦੀ ਮਨਾਹੀ ਦਾ ਹਵਾਲਾ ਦਿੰਦੇ ਹੋਏ ਆਤਮਘਾਤੀ ਹਮਲਾਵਰ ਬਣਨ ਤੋਂ ਇਨਕਾਰ ਕਰ ਦਿੱਤਾ।














