Chip Meters Punjab: ਕਿਸਾਨ ਯੂਨੀਅਨ ਵੱਲੋਂ ਚਿੱਪ ਵਾਲੇ ਮੀਟਰ ਲਾਉਣ ਆਏ ਬਿਜਲੀ ਮੁਲਾਜ਼ਮਾਂ ਦਾ ਘਿਰਾਓ

Chip Meters Punjab
Chip Meters Punjab: ਕਿਸਾਨ ਯੂਨੀਅਨ ਵੱਲੋਂ ਚਿੱਪ ਵਾਲੇ ਮੀਟਰ ਲਾਉਣ ਆਏ ਬਿਜਲੀ ਮੁਲਾਜ਼ਮਾਂ ਦਾ ਘਿਰਾਓ

ਰਾਤ ਨੂੰ ਮੁੜ ਲਾਉਣੇ ਪਏ ਪੁਰਾਣੇ ਮੀਟਰ 

Chip Meters Punjab: (ਰਵੀ ਗੁਰਮਾ) ਸ਼ੇਰਪੁਰ। ਨਜ਼ਦੀਕੀ ਪਿੰਡ ਫਤਹਿਗੜ੍ਹ ਪੰਜਗਰਾਈਆਂ ਵਿਖ਼ੇ ਪਾਵਰਕੌਮ ਦੇ ਕਰਮਚਾਰੀਆਂ ਵੱਲੋਂ ਪੁਰਾਣੇ ਘਰਾਂ ਨੂੰ ਜਾਣ ਵਾਲੀ ਬਿਜਲੀ ਸਪਲਾਈ ਮੀਟਰਾਂ ਨੂੰ ਬਦਲ ਕੇ ਨਵੇਂ ਚਿੱਪ ਵਾਲੇ ਮੀਟਰ ਲਾਉਣ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਖਪਤਕਾਰਾਂ ਵੱਲੋਂ ਮੁਲਾਜ਼ਮਾਂ ਦਾ ਘਿਰਾਓ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਸੰਘਰਸ਼ ਏਨਾ ਵਧ ਗਿਆ ਕੇ ਘੁੱਪ ਹਨ੍ਹੇਰੇ ’ਚ ਹੀ ਬਿਜਲੀ ਕਰਮਚਾਰੀਆਂ ਨੂੰ ਲੋਕ ਰੋਹ ਅੱਗੇ ਝੁਕਦਿਆਂ ਮੁੜ ਪੁਰਾਣੇ ਮੀਟਰ ਲਾਉਣੇ ਪਏ ਅਤੇ ਬਾਕੀ ਘਰਾਂ ਵਿੱਚੋਂ ਲਾਹੇ ਪੁਰਾਣੇ ਮੀਟਰ ਦਫ਼ਤਰ ਵਿੱਚੋਂ ਲਿਆ ਕਿ ਮੌਕੇ ’ਤੇ ਹੀ ਪੰਚਾਇਤ ਕੋਲ ਰੱਖਣ ਕਰਕੇ ਘਿਰਾਓ ਤੇ ਧਰਨਾ ਸਮਾਮਤ ਕੀਤਾ ਗਿਆ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਚੰਦ ਸਿੰਘ ਨੇ ਦੱਸਿਆ ਕੇ ਬਿਜਲੀ ਕਰਮਚਾਰੀਆਂ ਵੱਲੋਂ ਪਿੰਡ ਦੇ ਬਾਹਰ ਦਾਣਾ ਮੰਡੀ ਕੋਲ ਸਾਂਸੀ ਭਾਈਚਾਰੇ ਦੇ ਘਰਾਂ ਨੂੰ ਜਾਂਦੀ ਬਿਜਲੀ ਸਪਲਾਈ ਦੇ ਮੀਟਰ ਬਿਨਾਂ ਖਪਤਕਾਰਾਂ ਨੂੰ ਦੱਸੇ ਉਤਾਰ ਕੇ ਨਵੇਂ ਚਿੱਪ ਵਾਲੇ ਮੀਟਰ ਲਾ ਦਿੱਤੇ ਜਿਸ ਕਰਕੇ ਘਰਾਂ ਵੱਲੋਂ ਬਿਜਲੀ ਕਰਮਚਾਰੀਆਂ ਦੀ ਇਸ ਬਿਨਾਂ ਦੱਸੇ ਬਿਨਾਂ ਨੋਟਿਸ ਦਿੱਤੇ ਕੀਤੇ ਗਈ ਕਾਰਵਾਈ ਦਾ ਵਿਰੋਧ ਕੀਤਾ ਗਿਆ ਅਤੇ ਮੀਟਰ ਮੁੜ ਬਦਲਣ ਲਈ ਕਿਹਾ ਗਿਆ ਪਰ ਮਾਮਲਾ ਹੱਲ ਨਾ ਹੋਣ ’ਤੇ ਬਿਜਲੀ ਵਿਭਾਗ ਦੀ ਇਸ ਧੱਕੇਸ਼ਾਹੀ ਖਿਲਾਫ਼ ਕਿਸਾਨ ਯੂਨੀਅਨ ਨੂੰ ਸੰਘਰਸ਼ ਕਰਨਾ ਪਿਆ ਉਹਨਾਂ ਦੱਸਿਆ ਕੇ ਬਿਜ਼ਲੀ ਵਿਭਾਗ ਵੱਲੋਂ ਹੋਰ ਵੀ ਕਈ ਮੀਟਰ ਇਸੇ ਤਰ੍ਹਾਂ ਬਦਲੇ ਗਏ ਹਨ ਅਤੇ ਯੂਨੀਅਨ ਵੱਲੋਂ ਬਿਜਲੀ ਕਰਮਚਾਰੀਆਂ ਨੂੰ ਇਹ ਕਾਰਵਾਈ ਨਾ ਕਰਨ ਲਈ ਕਿਹਾ ਗਿਆ ਸੀ ਪਰ ਉਹਨਾਂ ਵੱਲੋਂ ਨਾ ਮੰਨਣ ਕਰਕੇ ਸੰਘਰਸ਼ ਕੀਤਾ ਗਿਆ।

ਇਹ ਵੀ ਪੜ੍ਹੋ: School Bus Inspection: ਸਕੂਲੀ ਬੱਸਾਂ ਦੀ ਚੈਕਿੰਗ, 10 ਬੱਸਾਂ ਦੇ ਚਲਾਨ ਕੱਟੇ

ਉਹਨਾਂ ਦੱਸਿਆ ਕਿ ਇਹ ਸੰਘਰਸ਼ ਦੇਰ ਰਾਤ ਤੱਕ ਚੱਲਿਆ ਅਤੇ ਬਿਜਲੀ ਵਿਭਾਗ ਵੱਲੋਂ ਮੁੜ ਪੁਰਾਣੇ ਮੀਟਰ ਲਾਉਣ ਦੇ ਯੂਨੀਅਨ ਅਤੇ ਪਿੰਡ ਵਾਸੀਆਂ ਦੇ ਸੰਘਰਸ਼ ਦੀ ਜਿੱਤ ਹੋਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਬਲਾਕ ਆਗੂ ਨਾਜ਼ਰ ਸਿੰਘ ਅਤੇ ਕਿਸਾਨ ਯੂਨੀਅਨ ਇਸਤਰੀ ਆਗੂ ਨਵਦੀਪ ਕੌਰ ਪੰਜਗਰਾਈਆਂ ਨੇ ਕਿਹਾ ਕਿ ਲੋਕ ਏਕਤਾ ਬਣਾ ਕਿ ਰੱਖਣ ਤੇ ਯੂਨੀਅਨ ਵੱਲੋਂ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ ਅਤੇ ਜ਼ੇਕਰ ਚੋਰੀ ਲਾਏ ਗਏ ਮੀਟਰ ਨਾ ਬਦਲੇ ਗਏ ਅਤੇ ਹੋਰ ਮੀਟਰ ਲਾਏ ਗਏ ਤਾਂ ਕਿਸਾਨ ਯੂਨੀਅਨ ਵੱਡਾ ਸੰਘਰਸ਼ ਕਰੇਗੀ।

ਇਸ ਮੌਕੇ ਪਾਵਰਕਾਮ ਦੇ ਐਸਡੀਓ ਸੰਦੌੜ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਉਹ ਮੀਟਰ ਬਦਲੇ ਹਨ ਜਿਹੜੇ ਖਰਾਬ ਸਨ ਅਤੇ ਹੁਣ ਵਿਭਾਗ ਕੋਲ ਸਿਰਫ ਡਿਜ਼ੀਟਲ ਮੀਟਰ ਹੀ ਉਪਲੱਬਧ ਹਨ ਇਸ ਲਈ ਇਹ ਲਾਏ ਗਏ ਹਨ ਇਸ ਮੌਕੇ ਸਰਪੰਚ ਚਰਨਜੀਤ ਸਿੰਘ, ਪੰਚ ਗੁਰਜੀਤ ਸਿੰਘ, ਪੰਚ ਟਹਿਲ ਸਿੰਘ, ਪੰਚ ਪਿਆਰਾ ਸਿੰਘ, ਗੁਰਮੁੱਖ ਸਿੰਘ, ਕਿਸਾਨ ਯੂਨੀਅਨ ਦੇ ਬਲਾਕ ਆਗੂ ਨਾਜਰ ਸਿੰਘ ਠੂਲੀਵਾਲ, ਨਵਦੀਪ ਕੌਰ, ਬਲਜੀਤ ਕੌਰ, ਹਰਜੀਤ ਕੌਰ, ਹਰਚੰਦ ਸਿੰਘ, ਭਰਪੂਰ ਸਿੰਘ, ਗੁਰਚਰਨ ਸਿੰਘ, ਭਾਈ ਅਮਰਜੀਤ ਸਿੰਘ, ਰੂਪ ਸਿੰਘ, ਪਿਆਰਾ ਸਿੰਘ, ਦਰਸ਼ਨ ਸਿੰਘ, ਕੁਲਦੀਪ ਸਿੰਘ, ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ। Chip Meters Punjab