School Bus Inspection: ਸਕੂਲੀ ਬੱਸਾਂ ਦੀ ਚੈਕਿੰਗ, 10 ਬੱਸਾਂ ਦੇ ਚਲਾਨ ਕੱਟੇ

School Bus Inspection
ਸੁਨਾਮ: ਸੇਫ ਸਕੂਲ ਵਾਹਨ ਪਾਲਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ ਕਰਦੇ ਹੋਏ।

ਬੱਚਿਆਂ ਦੀ ਸੁਰੱਖਿਆ ਨੂੰ ਕਿਸੇ ਵੀ ਕੀਮਤ ’ਤੇ ਖਤਰੇ ’ਚ ਨਹੀਂ ਪਾਇਆ ਜਾਵੇਗਾ : ਨਿਰਮਲ ਕੌਰ

School Bus Inspection: (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਆਰ.ਟੀ.ਏ. ਸੰਗਰੂਰ ਨਮਨ ਮਰਕਨ ਦੀ ਅਗਵਾਈ ਹੇਠ ਜ਼ਿਲ੍ਹੇ ’ਚ ਸੇਫ ਸਕੂਲ ਵਾਹਨ ਪਾਲਸੀ ਤਹਿਤ ਸੁਨਾਮ ਵਿਖੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ 10 ਸਕੂਲੀ ਬੱਸਾਂ ਜੋ ਕਿ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀਆਂ ਸਨ, ਉਨ੍ਹਾਂ ਦੇ ਚਲਾਨ ਕੱਟੇ ਗਏ। ਜ਼ਿਲ੍ਹਾ ਸੰਗਰੂਰ ਬਾਲ ਸੁਰੱਖਿਆ ਦੇ ਦਫਤਰ ਵੱਲੋਂ ਨਿਰਮਲ ਕੌਰ ਨੇ ਦੱਸਿਆ ਸੇਫ ਸਕੂਲ ਵਾਹਨ ਪਾਲਸੀ ਦੀਆਂ ਹਦਾਇਤਾਂ ਅਨੁਸਾਰ ਹਰ ਸਕੂਲੀ ਵੈਨ ਸੇਫ ਸਕੂਲ ਵਾਹਨ ਪਾਲਸੀ ਤਹਿਤ ਢੁੱਕਵੀਂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਕਿਸੇ ਵੀ ਕੀਮਤ ’ਤੇ ਖਤਰੇ ’ਚ ਨਹੀਂ ਪਾਇਆ ਜਾਵੇਗਾ। School Bus Inspection

ਇਹ ਵੀ ਪੜ੍ਹੋ: Malout News: ਲਾਇਨਜ਼ ਕਲੱਬ ਵੱਲੋਂ ਅੱਖਾਂ ਦੇ ਚੈਕਅੱਪ ਕੈਂਪ ’ਚ 750 ਮਰੀਜ਼ਾਂ ਦੀ ਜਾਂਚ

ਉਨ੍ਹਾਂ ਕਿਹਾ ਕਿ ਵੈਨਾਂ ’ਚ ਮੁੱਢਲੀਆਂ ਸਹੂਲਤਾਂ ਜਿਵੇਂ ਕਿ ਫਸਟ ਏਡ ਬਾਕਸ, ਅੱਗ ਭਜਾਊ ਯੰਤਰ, ਬੱਸਾਂ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ ਉਸ ਉੱਪਰ ਪੱਟੀ ’ਚ ਸਕੂਲ ਦਾ ਨਾਂਅ ਲਿਖਿਆ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰਕਾਰੀ ਨੰਬਰ ਪਲੇਟ, ਫਿਟਨੈਸ ਸਰਟੀਫਿਕੇਟ, ਲੇਡੀਜ ਅਟੈਂਡੈਂਟ ਆਦਿ ਸਹੂਲਤਾਂ ਹੋਣੀਆਂ ਲਾਜ਼ਮੀ ਹਨ। ਇਸ ਮੌਕੇ ਟਰੈਫਿਕ ਪੁਲਿਸ ਸੁਨਾਮ ਇੰਚਾਰਜ ਏਐਸਆਈ ਨਿਰਭੈ ਸਿੰਘ ਨੇ ਦੱਸਿਆ ਕਿ ਕਿਸੇ ਵੀ ਸਕੂਲ ਬੱਸ ’ਚ ਲੋੜ ਤੋਂ ਵੱਧ ਬੱਚੇ ਨਹੀਂ ਬੈਠੇ ਹੋਣੇ ਚਾਹੀਦੇ ਅਤੇ ਹਰ ਡਰਾਇਵਰ ਹਦਾਇਤਾਂ ਅਨੁਸਾਰ ਵਰਦੀ ਵਿੱਚ ਹੋਣਾ ਚਾਹੀਦਾ ਹੈ। ਜੇਕਰ ਕੋਈ ਵੀ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਹੋਇਆ ਪਾਇਆ ਗਿਆ ਤਾਂ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਮੁਤਾਬਿਕ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। School Bus Inspection

ਇਸ ਮੌਕੇ ਪੰਕਜ ਅਰੋੜਾ ਰੋਡ ਸੇਫਟੀ ਐਡਵਾਇਜਰ ਨੇ ਕਿਹਾ ਕਿ ਇਹ ਸਾਰੇ ਸਕੂਲ ਆਪਣੀਆਂ ਸਕੂਲ ਵੈਨਾਂ ਦੀ ਚੈਕਿੰਗ ਆਪ ਸਮੇਂ-ਸਮੇਂ ’ਤੇ ਕਰਦੇ ਰਹਿਣ ਅਤੇ ਆਪਣੀਆਂ ਵੈਨਾਂ ਨੂੰ ਸੇਫ ਸਕੂਲ ਪਾਲਸੀ ਤਹਿਤ ਢੁੱਕਵੀਆਂ ਬਣਾਉਣ ਅਤੇ ਕੋਈ ਵੀ ਡਰਾਇਵਰ ਨਸ਼ੀਲੇ ਪਦਾਰਥ ਦਾ ਸੇਵਨ ਕਰਕੇ ਵੈਨ ਨਹੀਂ ਚਲਾਏਗਾ। ਇਸ ਮੌਕੇ ਉਕਤ ਤੋਂ ਇਲਾਵਾ ਪੁਲਿਸ ਵਿਭਾਗ ਤੋਂ ਦਿਲਬਾਗ ਸਿੰਘ, ਐਜੂਕੇਸ਼ਨ ਵਿਭਾਗ ਤੋਂ ਸੁਖਦੇਵ ਸਿੰਘ, ਰੁਪਿੰਦਰ ਸਿੰਘ (ਆਊਟ ਰੀਚ ਵਰਕਰ) ਹਾਜ਼ਰ ਸਨ।