MSG Bhandara Live: ਸਲਾਬਤਪੁਰਾ ’ਚ ਪਵਿੱਤਰ ਐਮਐਸਜੀ ਭੰਡਾਰਾ ਸ਼ੁਰੂ, ਭਾਰੀ ਗਿਣਤੀ ’ਚ ਪਹੁੰਚ ਰਹੀ ਐ ਸਾਧ-ਸੰਗਤ

MSG Bhandara Live

MSG Bhandara Live: ਸਲਾਬਤਪੁਰਾ (ਸੁਖਜੀਤ ਮਾਨ) । ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਐਮਐਸਜੀ ਅਵਤਾਰ ਮਹੀਨੇ ਦੇ ਸਬੰਧ ’ਚ ਅੱਜ ਪੰਜਾਬ ਦੀ ਸਾਧ-ਸੰਗਤ ਵੱਲੋਂ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ’ਚ ਐਮਐਸਜੀ ਅਵਤਾਰ ਮਹੀਨਾ ਨਾਮ ਚਰਚਾ ਸਤਿਸੰਗ ਭੰਡਾਰਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

ਇਨ੍ਹੀਂ ਦਿਨੀਂ ਭਾਵੇਂ ਕਣਕ ਦੀ ਬਿਜਾਈ ਆਦਿ ਦਾ ਕੰਮ ਸਿਖਰਾਂ ’ਤੇ ਹੈ ਪਰ ਇਸ ਦੇ ਬਾਵਜ਼ੂਦ ਭਾਰੀ ਗਿਣਤੀ ’ਚ ਸਾਧ-ਸੰਗਤ ਪੁੱਜ ਚੁੱਕੀ ਹੈ ਤੇ ਸਲਾਬਤਪੁਰਾ ਵੱਲ ਆਉਂਦੇ ਰਸਤਿਆਂ ’ਤੇ ਸਾਧ-ਸੰਗਤ ਦੀਆਂ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਜਿੰਮੇਵਾਰ ਸੇਵਾਦਾਰਾਂ ਵੱਲੋਂ ਸਾਧ-ਸੰਗਤ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਮੁਕੰਮਲ ਪ੍ਰਬੰਧ ਕੀਤੇ ਹੋਏ ਹਨ। MSG Bhandara Live

MSG Bhandara Live

ਭੰਡਾਰੇ ਦਾ ਸਮਾਂ ਭਾਵੇਂ 11 ਵਜੇ ਦਾ ਸੀ ਪਰ ਸਾਧ-ਸੰਗਤ ਦਿਨ ਚੜ੍ਹਦਿਆਂ ਹੀ ਪੁੱਜਣੀ ਸ਼ੁਰੂ ਹੋ ਗਈ ਸੀ। ਨਿਸ਼ਚਿਤ ਸਮੇਂ ’ਤੇ ਕੁੱਲ ਮਾਲਕ ਦਾ ਬਖਸ਼ਿਆ ਹੋਇਆ ਇਲਾਹੀ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਗਾ ਕੇ ਪਵਿੱਤਰ ਐਮਐਸਜੀ ਅਵਤਾਰ ਮਹੀਨੇ ਦੀ ਵਧਾਈ ਦੇ ਕੇ ਸ਼ਬਦਬਾਣੀ ਸ਼ੁਰੂ ਕਰ ਦਿੱਤੀ ਹੈ। ਕਵੀਰਾਜਾਂ ਵੱਲੋਂ ਪਵਿੱਤਰ ਐਮਐਸਜੀ ਅਵਤਾਰ ਮਹੀਨੇ ਪ੍ਰਥਾਏ ਸ਼ਬਦ ਭਜਨ ਬੋਲੇ ਜਾ ਰਹੇ ਹਨ, ਜਿੰਨ੍ਹਾਂ ਨੂੰ ਸਾਧ ਸੰਗਤ ਵੱਲੋਂ ਧਿਆਨਪੂਰਵਕ ਸੁਣਿਆ ਜਾ ਰਿਹਾ ਹੈ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 170 ਕਾਰਜ਼ਾਂ ਤਹਿਤ ਭਲਾਈ ਕਾਰਜ਼ ਵੀ ਕੀਤੇ ਜਾਣੇ ਹਨ।

ਸਾਧ-ਸੰਗਤ ਵੱਲੋਂ ਆਪਣੇ ਵਹੀਕਲਾਂ ਨੂੰ ਟਰੈਫਿਕ ਪੰਡਾਲਾਂ ’ਚ ਕਤਾਰਬੱਧ ਖੜ੍ਹਾਇਆ ਜਾ ਰਿਹਾ ਹੈ ਅਤੇ ਡੇਰੇ ਦੇ ਅੱਗੋਂ ਲੰਘਦੇ ਆਮ ਰਾਹਗੀਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ ਇਸ ਲਈ ਸੱਚੀ ਟ੍ਰੈਫਿਕ ਸੰਮਤੀ ਦੇ ਸੇਵਾਦਾਰਾਂ ਵੱਲੋਂ ਪੂਰੀ ਤਨਦੇਹੀ ਨਾਲ ਸੇਵਾ ਕੀਤੀ ਜਾ ਰਹੀ ਹੈ।

MSG Bhandara Live