Police Encounter: ਮੁਕਾਬਲੇ ਦੌਰਾਨ ਪ੍ਰਭ ਦਾਸੂਵਾਲ ਗੈਂਗ ਦੇ 3 ਗੁਰਗੇ ਹਥਿਆਰਾਂ ਸਮੇਤ ਕਾਬੂ

Police Encounter

ਗੈਗ ਦੇ ਮੁੱਖ ਸੂਟਰ ਅਤੇ ਪੁਲਿਸ ਵਿਚਕਾਰ ਹੋਈ 6 ਰਾਊਡ ਫਾਇਰਿੰਗ ਉਪਰੰਤ ਕੀਤਾ ਗਿਆ ਕਾਬੂ

  • ਅਰਸ਼ਦੀਪ ਸਿੰਘ ਗੈਗਸਟਰ ਪ੍ਰਭ ਦੇਸੂਵਾਲ ਦੇ ਇਸ਼ਰੇ ਤੇ ਟਾਰਗੇਟ ਕਿਲਿੰਗ ਦੀਆਂ ਵਾਰਦਾਤਾ ਨੂੰ ਦਿੰਦਾ ਸੀ ਅੰਜਾਮ

Police Encounter: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਈ ਰੱਖਣ ਦੀ ਮੁਹਿੰਮ ਅਤੇ ਗੌਰਵ ਯਾਦਵ ਡੀ.ਜੀ.ਪੀ ਪੰਜਾਬ ਦੇ ਹੁਕਮਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਜੀਰੋ ਟਾਲਰੈਸ ਦੀ ਨੀਤੀ ਤਹਿਤ ਕਾਰਵਾਈ ਕਰਦੇ ਹੋਏ ਫਰੀਦਕੋਟ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪ੍ਰਭ ਦਾਸੂਵਾਲ ਗੈਂਗ ਦੇ ਮੁੱਖ ਸੂਟਰ ਨੂੰ ਮੁਠਭੇੜ ਤੋਂ ਬਾਅਦ ਕਾਬੂ ਕੀਤਾ ਗਿਆ। ਇਸ ਦੇ ਦੋ ਸਾਥੀ ਪਹਿਲਾ ਹੀ ਫ਼ਰੀਦਕੋਟ ਪੁਲਿਸ ਵੱਲੋਂ ਪਿਛਲੇਂ ਦਿਨੀਂ ਨੂੰ ਨਜਾਇਜ਼ ਅਸਲੇ ਸਮੇਤ ਕਾਬੂ ਕੀਤੇ ਸਨ। ਇਹ ਜਾਣਕਾਰੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋ ਸਾਂਝੀ ਕੀਤੀ ਗਈ।

ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਅਰਸ਼ਦੀਪ ਸਿੰਘ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿੱਚ ਏਰੀਆ ਵਿੱਚ ਘੁੰਮ ਰਿਹਾ ਹੈ। ਜਿਸ ਅਧਾਰ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਟੀਮਾਂ ਵੱਲੋਂ ਬਜਾਖਾਨਾ ਦੇ ਏਰੀਆਂ ਵਿੱਚ ਨਾਕਾਬੰਦੀ ਕੀਤੀ ਹੋਈ ਸੀ, ਉਸ ਸਮੇਂ ਇਹ ਮੁਲਜ਼ਮ ਆਉਂਦਾ ਦਿਖਾਈ ਦਿੱਤਾ ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨਾਂ ਨੇ ਪੁਲਿਸ ਟੀਮ ’ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਆਤਮਰੱਖਿਆ ਵਿੱਚ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ। ਜਿਸ ਦੌਰਾਨ ਪੁਲਿਸ ਅਤੇ ਮੁਲਜ਼ਮ ਵਿਚਕਾਰ 6 ਰਾਊਂਡ ਫਾਇਰਿੰਗ ਹੋਈ ਅਤੇ ਮੁਲਜ਼ਮ ਜ਼ਖਮੀ ਹੋ ਗਿਆ। ਜਿਸ ਉਪਰੰਤ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। Police Encounter

ਇਹ ਵੀ ਪੜ੍ਹੋ: Power Cut Punjab: ਭਲਕੇ ਸ਼ਹਿਰ ’ਚ ਬੰਦ ਰਹੇਗੀ ਬਿਜ਼ਲੀ, ਜਾਣੋ ਕਦੋਂ ਤੱਕ

ਗ੍ਰਿਫਤਾਰ ਕੀਤੇ ਵਿਅਕਤੀ ਦੀ ਪਹਿਚਾਣ ਅਰਸ਼ਦੀਪ ਸਿੰਘ ਉਰਫ ਵਿੱਕੀ ਵਜੋਂ ਹੋਈ ਹੈ, ਜੋ ਕਿ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਮਾੜੀ ਕਲਾ ਦਾ ਰਿਹਾਇਸ਼ੀ ਹੈ। ਪੁਲਿਸ ਪਾਰਟੀ ਵੱਲੋਂ ਮੁਲਜ਼ਮ ਕੋਲੋਂ ਮੌਕੇ ’ਤੇ 1 ਯੂਗਾਨਾ ਪਿਸਟਲ ਸਮੇਤ ਜਿੰਦਾ ਰੌਂਦ ਵੀ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਚ.ਐਫ ਡੀਲਕਸ ਮੋਟਰਸਾਈਕਲ, ਜਿਸ ’ਤੇ ਮੁਲਜ਼ਮ ਸਵਾਰ ਹੋ ਕੇ ਆ ਰਿਹਾ ਸੀ, ਨੂੰ ਵੀ ਜ਼ਬਤ ਕੀਤਾ ਗਿਆ ਹੈ।

ਮੁਲਜ਼ਮਾਂ ਕੋਲੋਂ 2 ਪਿਸਟਲਾਂ ਸਮੇਤ ਕਈ ਰੌਦ ਕੀਤੇ ਗਏ ਬਰਾਮਦ

ਜਾਣਕਾਰੀ ਮੁਤਾਬਿਕ ਮੁਲਜ਼ਮ ਅਰਸ਼ਦੀਪ ਸਿੰਘ ਉਰਫ ਵਿੱਕੀ ਜੋ ਕਿ ਗੈਂਗਸਟਰ ਪ੍ਰਭ ਦੇਸੂਵਾਲ ਨਾਲ ਸਿੱਧੇ ਸੰਪਰਕ ਵਿੱਚ ਸੀ ਅਤੇ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੰਦਾ ਸੀ। ਇਸ ਵੱਲੋਂ ਗੈਗਸਟਰ ਪ੍ਰਭ ਦੇਸੂਵਾਲ ਦੇ ਕਹਿਣ ’ਤੇ ਆਪਣੇ 02 ਸਾਥੀਆਂ ਨਾਲ ਮਿਲ ਕੇ ਅੰਮ੍ਰਿਤਸਰ ਦੇ ਛੇਹਰਟਾ ਵਿਖੇ ਫਾਇਰਿੰਗ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਇਸ ਮੁਲਜ਼ਮ ਵੱਲੋਂ ਪ੍ਰਭ ਦੇਸੂਵਾਲ ਦੇ ਇਸ਼ਾਰੇ ’ਤੇ ਰੈਂਕੀ ਵੀ ਕੀਤੀ ਜਾਦੀ ਸੀ। Police Encounter

ਉਨ੍ਹਾਂ ਦੱਸਿਆ ਫਰੀਦਕੋਟ ਪੁਲਿਸ ਵੱਲੋਂ ਇਸੇ ਗੈਂਗ ਨਾਲ ਸਬੰਧਿਤ ਦੋ ਮੁਲਜ਼ਮਾਂ ਬਲਜੀਤ ਸਿੰਘ ਉਰਫ ਕੱਦੂ ਅਤੇ ਸੰਨੀ ਨੂੰ ਕੱਲ੍ਹ 14 ਨਵੰਬਰ ਨੂੰ ਪਿੰਡ ਪੰਜਗਰਾਈਂ ਦੇ ਸਰਕਾਰੀ ਸਕੂਲ ਦੇ ਸਟੇਡੀਅਮ 1 ਪਿਸਟਲ 30 ਬੋਰ ਅਤੇ ਜਿੰਦਾ ਰੌਦਾ ਸਮੇਤ ਕਾਬੂ ਕੀਤਾ ਗਿਆ ਸੀ। ਜਿਸ ਦੌਰਾਨ ਇਹ ਸਾਹਮਏ ਆਇਆ ਸੀ ਕਿ ਇਹਨਾ ਵੱਲੋਂ ਮਿਲ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹਨਾਂ ਮੁਲਜ਼ਮਾਂ ਦਾ ਪੁਰਾਣਾ ਰਿਕਾਰਡ ਵੀ ਕ੍ਰਿਮੀਨਲ ਹੈ। ਮੁਲਜ਼ਮ ਅਰਸ਼ਦੀਪ ਸਿੰਘ ਉਰਫ ਵਿੱਕੀ ਦੇ ਖਿਲਾਫ ਖੋਹ ਦੀ ਵਾਰਦਾਤ ਸਬੰਧੀ ਥਾਣਾ ਸਦਰ ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਹੈ ਅਤੇ ਇਸ ਦੇ ਸਾਥੀ ਬਲਜੀਤ ਸਿੰਘ ਉਰਫ ਕੰਦੂ ਦੇ ਖਿਲਾਫ ਬਲਜੀਤ ਸਿੰਘ ਉਰਫ ਕੰਦੂ ਦੇ ਖਿਲਾਫ 15 ਲੱਖ ਰੁਪਏ ਫਿਰੋਤੀ ਮੰਗਣ ਦੇ ਸਬੰਧ ਵਿੱਚ ਜ਼ਿਲ੍ਹਾ ਮੋਗਾ ਦੇ ਥਾਣਾ ਕੋਟ ਈਸ਼ੇ ਖਾ ਵਿਖੇ ਮਾਮਲੇ ਦਰਜ ਰਜਿਟਰ ਹਨ।