Tarn Taran Bypoll 2025 Results: ਤਰਨਤਾਰਨ ਜ਼ਿਮਨੀ ਚੋਣ – ਕੁੱਲ 16 ਗੇੜ ਦੀ ਗਿਣਤੀ ਹੋਈ ਮੁਕੰਮਲ, ਜਾਣੋ ਕਿਸ ਦੇ ਸਿਰ ਸਜੇਗਾ ਤਾਜ

Tarn Taran Bypoll 2025 Results
Tarn Taran Bypoll 2025 Results: ਤਰਨਤਾਰਨ ਜ਼ਿਮਨੀ ਚੋਣ - ਕੁੱਲ 16 ਗੇੜ ਦੀ ਗਿਣਤੀ ਹੋਈ ਮੁਕੰਮਲ, ਜਾਣੋ ਕਿਸ ਦੇ ਸਿਰ ਸਜੇਗਾ ਤਾਜ

Tarn Taran Bypoll 2025 Results: ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਕੀਤੀ ਵੱਡੀ ਲੀਡ ਨਾਲ ਜਿੱਤ ਹਾਸਲ

  • ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ’ਤੇ, ਮਨਦੀਪ ਸਿੰਘ ਤੀਜੇ ਨੰਬਰ ’ਤੇ ਅਤੇ ਕਾਂਗਰਸ ਪਾਰਟੀ ਨੇ ਕੀਤਾ ਚੌਥਾ ਸਥਾਨ ਹਾਸਲ

Tarn Taran Bypoll 2025 Results: ਤਰਨਤਾਰਨ (ਰਾਜਨ ਮਾਨ)। ਤਰਨਤਾਰਨ ਜਿਮਨੀ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। 16 ਗੇੜ ਵਿੱਚ ਵੋਟਾਂ ਦਾ ਗਿਣਤੀ ਮੁਕੰਮਲ ਹੋ ਚੁੱਕੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣਾਂ ‘ਚ ਆਪ ਦੇ ਹਰਮੀਤ ਸਿੰਘ ਸੰਧੂ ਨੇ 12091 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਉਨ੍ਹਾਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਨੂੰ ਹਰਾਇਆ ਹੈ।

ਪਹਿਲੇ ਤਿੰਨ ਰਾਊਂਡ ਵਿੱਚ ਸ੍ਰੋਮਣੀ ਅਕਾਲੀ ਦਲ ‘ਆਪ’ ਤੋਂ ਅੱਗੇ ਅਤੇ 7ਵੇਂ ਰਾਊਂਡ ਤੱਕ ਕਾਂਗਰਸ ਪਾਰਟੀ ਦਾ ਉਮੀਦਵਾਰ ਕਰਨ ਬੁਰਜ ਮਨਦੀਪ ਸਿੰਘ ਤੋਂ ਗਿਣਤੀ ਵਿੱਚ ਅੱਗੇ ਚੱਲਦਾ ਰਿਹਾ। ਜਦਕਿ ਬਾਕੀ ਰਾਊਂਡ ਦੀ ਗਿਣਤੀ ਦੌਰਾਨ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਮਨਦੀਪ ਸਿੰਘ ਦੀ ਕਾਂਗਰਸੀ ਉਮੀਦਵਾਰ ਤੋਂ ਬੜ੍ਹਤ ਬਰਕਰਾਰ ਰਹੀ।

ਇਸ ਤਰ੍ਹਾਂ ਚੱਲਦੇ ਰਹੇ ਗੇੜ (ਰਾਊਂਡ) | Tarn Taran Bypoll 2025 Results

ਪਹਿਲੇ ਰਾਊਂਡ ਤੋਂ 16ਵੇਂ ਰਾਊਂਡ ਤੱਕ ਆਪ, ਸ਼੍ਰੋਮਣੀ ਅਕਾਲੀ ਦਲ, ਮਨਦੀਪ ਸਿੰਘ ਅਤੇ ਕਾਂਗਰਸ ਪਾਰਟੀ ਦਾ ਨਤੀਜਾ
  • ਰਾਊਂਡ 1: ਆਪ 2285, ਸ਼੍ਰੋਮਣੀ ਅਕਾਲੀ ਦਲ 2910, ਮਨਦੀਪ ਸਿੰਘ 1005, ਕਾਂਗਰਸ 1379
  • ਰਾਉਂਡ 2: ਆਪ 4363, ਸ਼੍ਰੋਮਣੀ ਅਕਾਲੀ ਦਲ 5843, ਮਨਦੀਪ ਸਿੰਘ 1889, ਕਾਂਗਰਸ 2955
  • ਰਾਊਂਡ 3: ਆਪ 6974, ਸ਼੍ਰੋਮਣੀ ਅਕਾਲੀ ਦਲ 7348, ਮਨਦੀਪ ਸਿੰਘ 2736, ਕਾਂਗਰਸ 4090
  • ਰਾਊਂਡ4:ਆਪ 9552, ਸ਼੍ਰੋਮਣੀ ਅਕਾਲੀ ਦਲ 9373, ਮਨਦੀਪ ਸਿੰਘ 3726, ਕਾਂਗਰਸ 5267
  • ਰਾਊਂਡ 5:ਆਪ 11727, ਸ਼੍ਰੋਮਣੀ ਅਕਾਲੀ ਦਲ 11540, ਮਨਦੀਪ ਸਿੰਘ 4744 ਕਾਂਗਰਸ 6329
  • ਰਾਊਂਡ 6: ਆਪ 14586, ਸ਼੍ਰੋਮਣੀ ਅਕਾਲੀ ਦਲ 13694, ਮਨਦੀਪ ਸਿੰਘ 5994, ਕਾਂਗਰਸ 7260
  • ਰਾਊਂਡ 7:ਆਪ 17357, ਸ਼੍ਰੋਮਣੀ ਅਕਾਲੀ ਦਲ 15521, ਮਨਦੀਪ ਸਿੰਘ 7667, ਕਾਂਗਰਸ 8181
  • ਰਾਊਂਡ 8:ਆਪ 20454, ਸ਼੍ਰੋਮਣੀ ਅਕਾਲੀ ਦਲ 16786, ਮਨਦੀਪ ਸਿੰਘ 9162, ਕਾਂਗਰਸ 8760
  • ਰਾਊਂਡ 9:ਆਪ 23773, ਸ਼੍ਰੋਮਣੀ ਅਕਾਲੀ ਦਲ 18262, ਮਨਦੀਪ ਸਿੰਘ 10416, ਕਾਂਗਰਸ 9470
  • ਰਾਊਂਡ 10:ਆਪ 26892, ਸ਼੍ਰੋਮਣੀ ਅਕਾਲੀ ਦਲ 19598, ਮਨਦੀਪ ਸਿੰਘ 11793, ਕਾਂਗਰਸ 10139
  • ਰਾਊਂਡ 11:ਆਪ 29965, ਸ਼੍ਰੋਮਣੀ ਅਕਾਲੀ ਦਲ 20823, ਮਨਦੀਪ ਸਿੰਘ 13142, ਕਾਂਗਰਸ 10475
  • ਰਾਊਂਡ 12:ਆਪ 32520, ਸ਼੍ਰੋਮਣੀ ਅਕਾਲੀ ਦਲ 22284, ਮਨਦੀਪ ਸਿੰਘ 14432, ਕਾਂਗਰਸ 11294
  • ਰਾਊਂਡ 13:ਆਪ 35476,ਸ਼੍ਰੋਮਣੀ ਅਕਾਲੀ ਦਲ 23882, ਮਨਦੀਪ ਸਿੰਘ 15819, ਕਾਂਗਰਸ 11946
  • ਰਾਊਂਡ 14:ਆਪ 37582, ਸ਼੍ਰੋਮਣੀ ਅਕਾਲੀ ਦਲ 26465, ਮਨਦੀਪ ਸਿੰਘ 17052, ਕਾਂਗਰਸ 12809
  • ਰਾਊਂਡ 15ਵਾਂ ਆਪ 40169, ਸ਼੍ਰੋਮਣੀ ਅਕਾਲੀ ਦਲ 28852, ਮਨਦੀਪ ਸਿੰਘ 18315, ਕਾਂਗਰਸ 14010
  • ਅਖੀਰਲੇ 16ਵੇਂ ਰਾਊਂਡ ਵਿੱਚ ਆਪ-42649,ਸ਼੍ਰੋਮਣੀ ਅਕਾਲੀ ਦਲ-30558,ਮਨਦੀਪ ਸਿੰਘ-19620, ਕਾਂਗਰਸ ਪਾਰਟੀ ਨੇ 15078 ਵੋਟਾਂ ਹਾਸਲ ਕੀਤੀਆਂ