ਤਰਨ ਤਾਰਨ (ਰਾਜਨ ਮਾਨ)। ਤਰਨ ਤਾਰਨ ਦੀ ਜਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਦੇ ਹੁਣ ਤੱਕ ਦੇ ਪੰਜਵੇਂ ਗੇੜ ਤੱਕ ਆਮ ਆਮਦੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ 11727 ਵੋਟਾਂ ਲੈ ਕੇ ਪਹਿਲੇ ਸਥਾਨ ਤੇ ਹੋਏ ਹਨ ਅਤੇ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ 11540 ਵੋਟਾਂ ਨਾਲ ਦੂਸਰੇ ਨੰਬਰ ਤੇ ਹੈ।
ਕਾਂਗਰਸ ਪਾਰਟੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ 6329, ਭਾਜਪਾ ਦੇ ਹਰਜੀਤ ਸਿੰਘ ਸੰਧੂ ਨੂੰ 1197 ਅਤੇ ‘ਵਾਰਸ ਪੰਜਾਬ ਦੇ’ ਦੇ ਸਮਰਥਕ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ ਨੂੰ ਮਿਲੀਆਂ ਵੋਟਾਂ ਦੀ ਗਿਣਤੀ 4744 ਹੋ ਗਈ ਹੈ। ਨੋਟਾ ਵੀ ਆਪਣੇ ਹਿੱਸੇ ਦੀਆਂ 171 ਵੋਟਾਂ ਲੈ ਗਿਆ ਹੈ। ਮਨਦੀਪ ਸਿੰਘ ਨਾਂ ਦੂਸਰੇ ਉਮੀਦਵਾਰ ਨੂੰ 260 ਵੋਟਾਂ ਮਿਲੀਆਂ ਹਨ।
- ਸਤਵੇਂ ਗੇੜ ‘ਚ ਆਪ ਉਮੀਦਵਾਰ 1836 ਵੋਟਾਂ ਨਾਲ ਅੱਗੇ।
- ਅੱਠਵੇਂ ਗੇੜ ‘ਚ ਆਪ ਉਮੀਦਵਾਰ 3668 ਵੋਟਾਂ ਨਾਲ ਅੱਗੇ।
Read Also : ਉੱਤਰੀ ਭਾਰਤ ’ਚ ਕੜਾਕੇ ਦੀ ਠੰਢ, ਤਾਪਮਾਨ ਆਮ ਨਾਲੋਂ ਘੱਟ














