Mohali News: ਮੋਹਾਲੀ ’ਚ ਵੱਡਾ ਮੁਕਾਬਲਾ, ਤਾਬੜਤੋੜ ਗੋਲੀਬਾਰੀ ਨਾਲ ਕੰਬਿਆ ਇਲਾਕਾ

Mohali News
Mohali News: ਮੋਹਾਲੀ ’ਚ ਵੱਡਾ ਮੁਕਾਬਲਾ, ਤਾਬੜਤੋੜ ਗੋਲੀਬਾਰੀ ਨਾਲ ਕੰਬਿਆ ਇਲਾਕਾ

Mohali News: ਮੋਹਾਲੀ (ਸੱਚ ਕਹੂੰ ਨਿਊਜ਼)। ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਇਲਾਕੇ ’ਚ ਘੱਗਰ ਪੁਲ ਨੇੜੇ ਇੱਕ ਵੱਡੇ ਪੁਲਿਸ ਮੁਕਾਬਲੇ ਦੀਆਂ ਰਿਪੋਰਟਾਂ ਹਨ। ਪੁਲਿਸ ਦੋ ਗੈਂਗਸਟਰਾਂ ਨਾਲ ਮੁਠਭੇੜ ਹੋ ਗਈ ਹੈ। ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਏ ਇਸ ਮੁਕਾਬਲੇ ਦੌਰਾਨ ਪੂਰਾ ਇਲਾਕਾ ਗੋਲੀਆਂ ਨਾਲ ਗੂੰਜ ਉੱਠਿਆ। ਗੋਲੀਬਾਰੀ ਵਿੱਚ ਦੋਵੇਂ ਗੈਂਗਸਟਰ ਗੰਭੀਰ ਜ਼ਖਮੀ ਹੋ ਗਏ ਸਨ ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਗੈਂਗਸਟਰ ਇੱਕ ਖਤਰਨਾਕ ਗਿਰੋਹ ਨਾਲ ਜੁੜੇ ਹੋਏ ਸਨ। ਉਨ੍ਹਾਂ ਤੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ਇਹ ਖਬਰ ਵੀ ਪੜ੍ਹੋ : Punjab Bus Strike News: ਪੰਜਾਬ ’ਚ ਆਧਾਰ ਕਾਰਡ ਵਾਲੀਆਂ ਬੱਸਾਂ ਬੰਦ ਹੋਣ ਸਬੰਧੀ ਆਈ ਅਹਿਮ ਖਬਰ, ਪੜ੍ਹੋ…