ਸਰਜ਼ਰੀ ਤੋਂ ਬਾਅਦ 3 ਸਟੰਟ ਪੈ ਚੁੱਕੇ ਸਨ
- ਫਤਿਹਗੜ੍ਹ ਸਾਹਿਬ ਟੂਰਨਾਮੈਂਟ ’ਚ ਖੇਡਦੇ ਹੋਏ ਪਿਆ ਦਿਲ ਦਾ ਦੌਰਾ
ਸੰਗਰੂਰ (ਸੱਚ ਕਹੂੰ ਨਿਊਜ਼)। Sangrur News: ਫਤਿਹਗੜ੍ਹ ਸਾਹਿਬ ਦੇ ਪਿੰਡ ਰੂਪਲਹੇੜੀ ’ਚ ਕਰਵਾਏ ਗਏ ਕਬੱਡੀ ਟੂਰਨਾਮੈਂਟ ਦੌਰਾਨ ਇੱਕ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਹ ਘਟਨਾ ਇੱਕ ਮੈਚ ਦੌਰਾਨ ਮੈਦਾਨ ’ਚ ਵਾਪਰੀ, ਜਿਸ ਕਾਰਨ ਖੇਡ ਜਗਤ ’ਚ ਸੋਗ ਦੀ ਲਹਿਰ ਫੈਲ ਗਈ। ਹਾਸਲ ਹੋਏ ਵੇਰਵਿਆਂ ਮੁਤਾਬਕ, ਕਬੱਡੀ ਖਿਡਾਰੀ ਬਿੱਟੂ ਬਲਿਆਲ ਰੇਡ ਮਾਰਨ ਲਈ ਮੈਦਾਨ ’ਚ ਦਾਖਲ ਹੋਇਆ ਸੀ ਜਦੋਂ ਉਹ ਅਚਾਨਕ ਡਿੱਗ ਪਿਆ। ਸਾਥੀ ਖਿਡਾਰੀਆਂ ਤੇ ਪ੍ਰਬੰਧਕਾਂ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਗਿਆ ਕਿ ਉਸਨੂੰ ਮੈਦਾਨ ’ਚ ਦਿਲ ਦਾ ਦੌਰਾ ਪਿਆ ਸੀ।
ਇਹ ਖਬਰ ਵੀ ਪੜ੍ਹੋ : Punjab Education News: ਸਿੱਖਿਆ ਵਿਭਾਗ ਦੀ ਪਹਿਲ, ਹੁਣ ਸਕੂਲਾਂ ’ਚ ਹੋਵੇਗਾ ਇਹ ਟੈਸਟ
ਸਰਜਰੀ ਤੋਂ ਬਾਅਦ ਤਿੰਨ ਸਟੰਟ ਪੈ ਚੁੱਕੇ ਸਨ
ਬਿੱਟੂ ਬਲਿਆਲ ਦੇ ਸਰਜਰੀ ਤੋਂ ਬਾਅਦ ਉਸਦੇ ਦਿਲ ’ਚ ਪਹਿਲਾਂ ਹੀ ਤਿੰਨ ਸਟੈਂਟ ਲਾਏ ਗਏ ਸਨ ਤੇ ਉਹ ਕੁਝ ਸਮੇਂ ਤੋਂ ਬਿਮਾਰ ਸੀ। ਉਸਦੀ ਸਿਹਤ ’ਚ ਸੁਧਾਰ ਹੋਣ ਤੋਂ ਬਾਅਦ ਉਹ ਹਾਲ ਹੀ ’ਚ ਕਬੱਡੀ ’ਚ ਵਾਪਸ ਆਇਆ ਸੀ। ਉਸਦੇ ਮਾਤਾ-ਪਿਤਾ ਤੇ ਵੱਡੇ ਭਰਾ ਦਾ ਦੇਹਾਂਤ ਹੋ ਗਿਆ ਸੀ, ਜਿਸ ਕਾਰਨ ਉਹ ਮਾਨਸਿਕ ਤੇ ਸਰੀਰਕ ਤੌਰ ’ਤੇ ਕਮਜ਼ੋਰ ਹੋ ਗਿਆ ਸੀ।
ਸੰਗਰੂਰ ਦਾ ਰਹਿਣ ਵਾਲਾ ਹੈ ਬਲਿਆਲ | Sangrur News
ਬਿੱਟੂ ਬਲਿਆਲ ਮੂਲ ਰੂਪ ’ਚ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਦੇ ਬਲਿਆਲ ਪਿੰਡ ਦਾ ਰਹਿਣ ਵਾਲਾ ਸੀ। ਉਹ ਆਪਣੀ ਐਥਲੈਟਿਕਸਿਜ਼ਮ ਲਈ ਜਾਣਿਆ ਜਾਂਦਾ ਸੀ ਤੇ ਉਸਨੇ ਕਈ ਪੰਜਾਬ ਟੂਰਨਾਮੈਂਟਾਂ ’ਚ ਆਪਣੀ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਖੇਡ ਪ੍ਰੇਮੀਆਂ ਨੇ ਸੋਸ਼ਲ ਮੀਡੀਆ ’ਤੇ ਬਿੱਟੂ ਬਲਿਆਲ ਨੂੰ ਸ਼ਰਧਾਂਜਲੀ ਦਿੱਤੀ ਹੈ ਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਕਈ ਸਾਬਕਾ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੇ ਉਨ੍ਹਾਂ ਦੇ ਦੇਹਾਂਤ ਨੂੰ ਪੰਜਾਬ ਦੇ ਕਬੱਡੀ ਜਗਤ ਲਈ ਘਾਟਾ ਦੱਸਿਆ ਹੈ।














