
Vande Mataram Anniversary: ਸਾਲ 2025, ਭਾਰਤ ਦੇ ਇਤਿਹਾਸ ਦਾ ਉਹ ਇਤਿਹਾਸਕ ਪੜਾਅ ਹੈ, ਜਦੋਂ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋ ਰਹੇ ਹਨ। 1875 ਵਿੱਚ ਬੰਕਿਮ ਚੰਦਰ ਚੱਟੋਪਾਧਿਆਏ ਵੱਲੋਂ ਰਚਿਆ ਇਹ ਗੀਤ ਸਿਰਫ਼ ਸਾਹਿਤ ਦੀ ਰਚਨਾ ਨਹੀਂ ਸੀ। ਇਹ ਭਾਰਤੀ ਚੇਤਨਾ, ਮਾਣ, ਸੁਤੰਤਰਤਾ ਤੇ ਰਾਸ਼ਟਰਭਾਵ ਦੇ ਬੀਜ ਬੀਜਣ ਵਾਲਾ ਸ਼ਬਦੀ-ਹਥਿਆਰ ਸੀ। ਇਹ ਗੀਤ ਜਨ-ਮਨ ਦੀ ਉਹੀ ਊਰਜਾ ਹੈ, ਜਿਸ ਨੇ ਗੁਲਾਮੀ ਦੇ ਹਨ੍ਹੇਰੇ ਨੂੰ ਚੀਰ ਕੇ ਅਜ਼ਾਦੀ ਦੀ ਸਵੇਰ ਦਾ ਵਿਸ਼ਵਾਸ ਜਗਾਇਆ। ਭਾਰਤੀ ਸੁਤੰਤਰਤਾ ਸੰਗਰਾਮ ਦੇ 150 ਸਾਲਾਂ ਦੇ ਇਤਿਹਾਸ ਵਿੱਚ ਅਜਿਹਾ ਕੋਈ ਦੌਰ ਨਹੀਂ ਸੀ, ਜਦੋਂ ਵੰਦੇ ਮਾਤਰਮ ਦੇ ਸੁਰ ਕ੍ਰਾਂਤੀਕਾਰੀਆਂ, ਸੱਤਿਆਗ੍ਰਹੀਆਂ, ਸਮਾਜ ਸੁਧਾਰਕਾਂ, ਨੌਜਵਾਨਾਂ ਤੇ ਭਾਰਤ ਮਾਤਾ ਲਈ ਮਰ ਮਿਟਣ ਵਾਲੇ ਰਾਸ਼ਟਰ ਭਗਤਾਂ ਦੇ ਮੂੰਹੋਂ ਨਾ ਸੁਣੇ ਹੋਣ।
ਇਹ ਖਬਰ ਵੀ ਪੜ੍ਹੋ : Mann Government: ਮਾਨ ਸਰਕਾਰ ਨੇ 3,000 ਬੱਸ ਰੂਟਾਂ ਨੂੰ ਮੁੜ ਕੀਤਾ ਚਾਲੂ, 10,000 ਤੋਂ ਵੱਧ ਨੌਜਵਾਨਾਂ ਨੂੰ ਮਿਲੇਗਾ …
1875 ਵਿੱਚ ਬੰਗਾਲ ਦੇ ਉਸ ਵੇਲੇ ਦੇ ਰਾਜਨੀਤਿਕ ਤੇ ਸਮਾਜਿਕ ਮਾਹੌਲ ਵਿੱਚੋਂ ਪੈਦਾ ਇਹ ਗੀਤ ਹੌਲੀ-ਹੌਲੀ ਭਾਰਤ ਦੀ ਆਤਮਾ ਦੀ ਆਵਾਜ਼ ਬਣ ਗਿਆ। 1882 ਵਿੱਚ ‘ਆਨੰਦਮਠ’ ਨਾਵਲ ਦੇ ਜ਼ਰੀਏ ਇਹ ਗੀਤ ਜਨ-ਚੇਤਨਾ ਦੇ ਕੇਂਦਰੀ ਭਾਵ ਵਿੱਚ ਸਥਾਪਿਤ ਹੋਇਆ। 1896 ਵਿੱਚ ਕਲਕੱਤੇ ਵਿੱਚ ਹੋਏ ਕਾਂਗਰਸ ਸੰਮੇਲਨ ਵਿੱਚ ਗੁਰੂਦੇਵ ਰਵਿੰਦਰਨਾਥ ਟੈਗੋਰ ਵੱਲੋਂ ਪਹਿਲੀ ਵਾਰ ਜਨਤਕ ਤੌਰ ’ਤੇ ਗਾਇਆ ਗਿਆ। ਫਿਰ 1905 ਦਾ ਬੰਗ-ਭੰਗ ਅੰਦੋਲਨ ਆਇਆ, ਜਿਸ ਨੇ ਇਸ ਗੀਤ ਨੂੰ ਰਾਸ਼ਟਰੀ ਸਵੈਮਾਣ ਦਾ ਜਿੰਦਾ ਪ੍ਰਤੀਕ ਬਣਾ ਦਿੱਤਾ। ਪਰੰਤੂ ਕਾਂਗਰਸ ਨੇ ਇਸ ਗੀਤ ਦਾ ਹਮੇਸ਼ਾ ਵਿਰੋਧ ਕੀਤਾ। Vande Mataram Anniversary
1923 ਵਿੱਚ ਕਾਕੀਨਾਡਾ ਵਿੱਚ ਹੋਏ ਕਾਂਗਰਸ ਸੰਮੇਲਨ ਵਿੱਚ ਪੰਡਿਤ ਵਿਸ਼ਣੂ ਦਿਗੰਬਰ ਪਲੁਸਕਰ ਨੂੰ ‘ਵੰਦੇ ਮਾਤਰਮ’ ਗਾਉਣ ਲਈ ਸੱਦਾ ਦਿੱਤਾ ਗਿਆ ਸੀ, ਪਰ ਉਸ ਸਾਲ ਕਾਂਗਰਸ ਪ੍ਰਧਾਨ ਮੌਲਾਨਾ ਮੁਹੰਮਦ ਅਲੀ ਨੇ ਧਾਰਮਿਕ ਆਧਾਰ ’ਤੇ ਇਤਰਾਜ਼ ਜਤਾਇਆ ਤੇ ਕਿਹਾ ਕਿ ਇਸਲਾਮ ਵਿੱਚ ਸੰਗੀਤ ਵਰਜਿਤ ਹੈ। ਮੁਸਲਿਮ ਲੀਗ ਦੇ ਆਗੂਆਂ ਨੂੰ ਖੁਸ਼ ਕਰਨ ਲਈ, 1937 ਵਿੱਚ ਕਾਂਗਰਸ ਵਰਕਿੰਗ ਕਮੇਟੀ ਨੇ ਰਾਸ਼ਟਰੀ ਗੀਤ ਨੂੰ ਰਸਮੀ ਤੌਰ ’ਤੇ ਬਦਲਣ ਦਾ ਫੈਸਲਾ ਲਿਆ। ਬਾਅਦ ਵਿੱਚ ਵੀ ਕਈ ਮੌਕਿਆਂ ’ਤੇ ਕਾਂਗਰਸ ਅਤੇ ਉਸ ਦੇ ਆਗੂਆਂ ਨੇ ਵੱਖ-ਵੱਖ ਮੰਚਾਂ ’ਤੇ ‘ਵੰਦੇ ਮਾਤਰਮ’ ਪ੍ਰਤੀ ਆਪਣੀ ਅਸਹਿਮਤੀ ਦਿਖਾਈ। Vande Mataram Anniversary
ਏਆਈਐੱਮਆਈਐੱਮ ਆਗੂ ਸ੍ਰੀ ਅਕਬਰੁੱਦੀਨ ਓਵੈਸੀ ਨੇ 2017 ਵਿੱਚ ਮੰਗ ਕੀਤੀ ਸੀ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਲਈ ‘ਵੰਦੇ ਮਾਤਰਮ’ ਗਾਉਣਾ ਲਾਜ਼ਮੀ ਕਰਨ ਵਾਲੇ ਸਰਕੁਲਰ ਨੂੰ ਰੱਦ ਕੀਤਾ ਜਾਵੇ। ਤੇਲੰਗਾਨਾ ਸਰਕਾਰ ਨੇ ਹੁਣ ਕਿਹਾ ਹੈ ਕਿ ਸਕੂਲਾਂ ਵਿੱਚ ‘ਵੰਦੇ ਮਾਤਰਮ’ ਗਾਉਣਾ ਲਾਜ਼ਮੀ ਨਹੀਂ ਕੀਤਾ ਜਾਵੇਗਾ।2019 ਵਿੱਚ, ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੇ ਸਕੱਤਰੇਤ ਵਿੱਚ ‘ਵੰਦੇ ਮਾਤਰਮ’ ਗਾਉਣ ’ਤੇ ਪਾਬੰਦੀ ਲਾ ਦਿੱਤੀ ਸੀ।ਪਰੰਤੂ ਕਾਂਗਰਸ ਦਾ ਇਹ ਵਿਰੋਧ ਗੀਤ ਦੇ ਮਹੱਤਵ ਨੂੰ ਘਟਾ ਨਹੀਂ ਸਕਿਆ। ਕਿਉਂਕਿ ਇਹ ਭਾਰਤਵਾਸੀਆਂ ਦੇ ਦਿਲਾਂ ਵਿੱਚ ਵੱਸਿਆ ਹੋਇਆ ਸੀ। ਗੁਲਾਮੀ ਦੇ ਹਨ੍ਹੇਰੇ ਵਿੱਚ ਇਹ ਗੀਤ ਸਿਪਾਹੀਆਂ ਦਾ ਕਮਾਂਡ ਸੀ।
ਕ੍ਰਾਂਤੀਕਾਰੀਆਂ ਦੀ ਅਰਦਾਸ ਸੀ, ਜਨਤਕ ਆਗੂਆਂ ਦਾ ਡਿਜ਼ੀਟਲ ਸਿਗਨੇਚਰ ਸੀ ਤੇ ਆਮ ਭਾਰਤੀਆਂ ਦਾ ਰਾਸ਼ਟਰ ਭਗਤੀ ਦਾ ਅੰਦਰੂਨੀ ਐਲਾਨ ਸੀ। ਲਾਠੀਚਾਰਜ ਦੀ ਮਾਰ ਝੱਲਦੇ ਹੋਏ ਸੜਕਾਂ ’ਤੇ ਜਨਤਾ ਦੇ ਬੁੱਲ੍ਹਾਂ ’ਤੇ ਇਹੀ ਸੀ। ਜੇਲ੍ਹ ਦੀਆਂ ਕੋਠੜੀਆਂ ਵਿੱਚ ਭਗਤ ਸਿੰਘ, ਬਟੂਕੇਸ਼ਵਰ ਦੱਤ ਵਰਗੇ ਕ੍ਰਾਂਤੀਕਾਰੀ ਇਹੀ ਗੁਣਗੁਣਾਉਂਦੇ ਸਨ। ਅਸਹਿਯੋਗ, ਸਵਦੇਸ਼ੀ, ਸੱਤਿਆਗ੍ਰਹਿ ਸਭ ਦੇ ਕੇਂਦਰ ਵਿੱਚ ਇਹਦੇ ਸੁਰ ਸਨ। ਅੰਗਰੇਜ਼ੀ ਹਕੂਮਤ ਵੱਲੋਂ ਉਸ ਵੇਲੇ ‘ਵੰਦੇ ਮਾਤਰਮ’ ਬੋਲਣਾ ਵੀ ਦੇਸ਼ਧ੍ਰੋਹ ਐਲਾਨਿਆ ਜਾਂਦਾ ਸੀ। ਪਰੰਤੂ ਕਾਨੂੰਨ ਦੀਆਂ ਪਾਬੰਦੀਆਂ ਤੋਂ ਵੀ ਇਹ ਨਾਅਰਾ ਨਹੀਂ ਰੁਕਿਆ। Vande Mataram Anniversary
ਇਸ ਦਾ ਇਤਿਹਾਸ ਸਾਨੂੰ ਦੱਸਦਾ ਹੈ ਕਿ ਇੱਕ ਨਾਅਰਾ ਭਾਰਤ ਨੂੰ ਸਾਮਰਾਜਵਾਦੀ ਸੱਤਾ ਤੋਂ ਜਿੱਤ ਦਿਵਸ ਸਕਦਾ ਹੈ। ਇਸ ਸਮੇਂ ਦੌਰਾਨ ਦੇਸ਼ ਦੀ ਹਰ ਗਲੀ ਤੇ ਸੜਕ ਤੋਂ ਲੈ ਕੇ ਕ੍ਰਾਂਤੀਕਾਰੀਆਂ ਦੀਆਂ ਗੁਪਤ ਸਭਾਵਾਂ ਤੱਕ, ਹਰ ਭਾਰਤੀ ਦੇ ਗਲੇ ਵਿੱਚ ਇੱਕੋ ਸੁਰ ਗੂੰਜ ਰਿਹਾ ਸੀ ‘ਵੰਦੇ ਮਾਤਰਮ’। ਇਹੀ ਉਹ ਗੀਤ ਸੀ, ਜਿਸ ਨੇ ਮਾਤ੍ਰਭੂਮੀ ਨੂੰ ਦੇਵੀ ਦੇ ਸਵਰੂਪ ਵਿੱਚ ਸਥਾਪਿਤ ਕੀਤਾ ਤੇ ਆਜ਼ਾਦੀ ਦੀ ਲੜਾਈ ਨੂੰ ਅਧਿਆਤਮਿਕ, ਭਾਵਨਾਤਮਕ ਤੇ ਵਿਚਾਰਕ ਸ਼ਕਤੀ ਪ੍ਰਦਾਨ ਕੀਤੀ। 1950 ਵਿੱਚ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਜੀ ਨੇ ਰਾਸ਼ਟਰ ਗੀਤ ਦਾ ਦਰਜਾ ਪ੍ਰਦਾਨ ਕੀਤਾ।ਮੇਰਾ ਮੰਨਣਾ ਹੈ ਕਿ ਕਿਸੇ ਵੀ ਅੰਦੋਲਨ ਨੂੰ ਸਫ਼ਲ ਬਣਾਉਣ ਲਈ ਸਿਰਫ਼ ਹਥਿਆਰ ਹੀ ਨਹੀਂ, ਸਗੋਂ ਭਾਵ, ਵਿਚਾਰ, ਵਿਸ਼ਵਾਸ ਤੇ ਰਾਸ਼ਟਰੀ ਚਰਿੱਤਰ ਦੀ ਵੀ ਲੋੜ ਹੁੰਦੀ ਹੈ।
ਵੰਦੇ ਮਾਤਰਮ ਨੇ ਗੁਲਾਮੀ ’ਤੇ ਮਾਣ ਕਰਨ ਵਾਲੀ ਗੁਲਾਮ ਮਾਨਸਿਕਤਾ ਨੂੰ ਤੋੜਿਆ ਤੇ ਭਾਰਤ ਦੀ ਜਨਤਾ ਨੂੰ ਇਹ ਦੱਸਿਆ ਕਿ ਅਸੀਂ ਵੀ ਵਿਸ਼ਵ ਦੀਆਂ ਸਭ ਤੋਂ ਪ੍ਰਾਚੀਨ ਸੱਭਿਆਤਾਵਾਂ ਵਿੱਚੋਂ ਇੱਕ ਹਾਂ।ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਸੁਚੱਜੀ ਅਗਵਾਈ ਵਿੱਚ ਅੱਜ ਜਦੋਂ ਭਾਰਤ ਆਤਮ-ਨਿਰਭਰਤਾ, ਤਕਨੀਕੀ ਅਗਵਾਈ, ਅੰਤਰਰਾਸ਼ਟਰੀ ਆਸਥਾ, ਸੱਭਿਆਚਾਰਕ ਵਿਕਾਸ ਤੇ ਸੰਸਾਰਿਕ ਸ਼ਾਂਤੀ ਵਰਗੇ ਨਵੇਂ ਮੁਕਾਮਾਂ ਵੱਲ ਤੇਜ਼ ਰਫਤਾਰ ਨਾਲ ਵਧ ਰਿਹਾ ਹੈ ਉਦੋਂ ਵੰਦੇ ਮਾਤਰਮ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਅੰਮ੍ਰਿਤਕਾਲ ਦਾ ਭਾਰਤ ਸਿਰਫ਼ ਇਤਿਹਾਸ ਦੀ ਮਹਿਮਾ ਦਾ ਪਾਠ ਨਹੀਂ ਪੜ੍ਹਨਾ ਚਾਹੁੰਦਾ। Vande Mataram Anniversary
ਸਗੋਂ ਆਉਣ ਵਾਲੇ ਭਵਿੱਖ ਦੇ ਭਾਰਤ ਨੂੰ ਘੜਨਾ ਚਾਹੁੰਦਾ ਹੈ। ਇਹ ਗੀਤ ਅੱਜ ਵੀ ਭਾਰਤੀ ਲੋਕਤੰਤਰ ਦੇ ਨੈਤਿਕ ਕੰਪਾਸ ਵਰਗਾ ਹੈ, ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਰਾਜਨੀਤੀ ਦਾ ਟੀਚਾ ਸੱਤਾ ਨਹੀਂ, ਰਾਸ਼ਟਰ ਸਰਵਉੱਚ ਹੈ। ਮੋਦੀ ਜੀ ਦਾ ਮੰਨਣਾ ਹੈ ਕਿ ਵਿਕਾਸ ਦੇ ਹਰ ਫੈਸਲੇ ਵਿੱਚ ਭਾਰਤ ਪਹਿਲਾਂ, ਭਾਰਤ ਦੀ ਜਨਤਾ ਪਹਿਲਾਂ, ਭਾਰਤ ਦਾ ਮਾਣ ਪਹਿਲਾਂ, ਇਹੀ ਭਾਰਤੀ ਲੋਕਤੰਤਰ ਦੀ ਮੂਲ ਦਿਸ਼ਾ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਬੀਤੇ ਸਾਲਾਂ ਵਿੱਚ ਵੰਦੇ ਮਾਤਰਮ ਦੇ ਸੰਦੇਸ਼ ਨੂੰ ਆਧੁਨਿਕ ਰਾਸ਼ਟਰ ਨਿਰਮਾਣ ਦੇ ਭਾਵ ਨਾਲ ਪੁਨਰਸਥਾਪਿਤ ਕੀਤਾ ਹੈ। ਅਗਲੇ 25 ਸਾਲ ਭਾਰਤ ਦੇ ਭਵਿੱਖ ਨਿਰਮਾਣ ਦਾ ਫੈਸਲਾਕੁਨ ਕਾਲ ਹੈ। ਆਉਣ ਵਾਲੇ 2047 ਦੇ ਭਾਰਤ ਦੀ ਯਾਤਰਾ ਸਿਰਫ਼ ਆਰਥਿਕ ਮਹਾਂਸ਼ਕਤੀ ਬਣਨ ਦੀ ਯਾਤਰਾ ਨਹੀਂ। Vande Mataram Anniversary
ਇਹ ਸਮੂਹਿਕ ਚਰਿੱਤਰ, ਨਵੇਂ ਸਮਾਜਿਕ ਅਨੁਸ਼ਾਸਨ, ਨਵੇਂ ਸੱਭਿਆਚਾਰਕ ਉਦੈ ਅਤੇ ਲੋਕਤੰਤਰ ਦੀਆਂ ਨਵੀਆਂ ਉੱਚਾਈਆਂ ਛੂਹਣ ਦੀ ਯਾਤਰਾ ਹੈ। ‘ਵੰਦੇ ਮਾਤਰਮ’ ਮਾਂ ਭਾਰਤੀ ਨੂੰ ਪ੍ਰਣਾਮ ਕਰਨ ਦਾ ਮੰਤਰ ਹੈ। ਇਹ ਗੀਤ ਸਾਡੇ ਸੰਵਿਧਾਨ, ਸਾਡੀ ਸੰਸਕ੍ਰਿਤੀ, ਸਾਡੀ ਅਜ਼ਾਦੀ, ਸਾਡੇ ਮਾਣ ਤੇ ਸਾਡੀ ਸਾਂਝੀ ਰਾਸ਼ਟਰੀ ਚੇਤਨਾ ਦਾ ਅਮਰ ਗੀਤ ਹੈ। ਅੱਜ ਜਦੋਂ 150 ਸਾਲ ਪੂਰੇ ਹੋ ਰਹੇ ਹਨ, ਸਾਨੂੰ ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਚਾਹੇ ਦੇਸ਼ ਕਿੰਨਾ ਵੀ ਅੱਗੇ ਵਧ ਜਾਵੇ, ਚਾਹੇ ਤਕਨੀਕ ਕਿੰਨੀ ਵੀ ਉੱਨਤ ਹੋ ਜਾਵੇ, ਚਾਹੇ ਸੰਸਾਰੀਕਰਨ ਕਿੰਨਾ ਵੀ ਵਿਆਪਕ ਹੋ ਜਾਵੇ, ਸਾਡੀ ਆਤਮਾ, ਸਾਡੀ ਪਛਾਣ ਤੇ ਸਾਡੀ ਰਾਸ਼ਟਰੀ ਧੁਰੀ ਮਾਤ੍ਰਭੂਮੀ ਹੀ ਰਹੇਗੀ। ਵੰਦੇ ਮਾਤਰਮ! Vande Mataram Anniversary
ਨਾਇਬ ਸਿੰਘ ਸੈਣੀ, ਮੁੱਖ ਮੰਤਰੀ, ਹਰਿਆਣਾ













