Air Quality Management Commission: ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਵੱਲੋਂ ਪੰਜਾਬ ’ਚ ਪਰਾਲੀ ਦੇ ਨਿਬੇੜੇ ਸਬੰਧੀ ਇਸ ਤਰ੍ਹਾਂ ਕੀਤੇ ਜਾ ਰਹੇ ਨੇ ਯਤਨ, ਤੁਸੀਂ ਵੀ ਜਾਣੋ

Air Quality Management Commission
Air Quality Management Commission: ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਵੱਲੋਂ ਪੰਜਾਬ ’ਚ ਪਰਾਲੀ ਦੇ ਨਿਬੇੜੇ ਸਬੰਧੀ ਇਸ ਤਰ੍ਹਾਂ ਕੀਤੇ ਜਾ ਰਹੇ ਨੇ ਯਤਨ, ਤੁਸੀਂ ਵੀ ਜਾਣੋ

Air Quality Management Commission: ਰਾਜਪੁਰਾ (ਅਜਯ ਕਮਲ)। ਹਵਾ ਗੁਣਵੱਤਾ ਪ੍ਰਬੰਧ ਕਮਿਸ਼ਨ (ਸੀਏਕਿਊਐੱਮ) ਦੇ ਚੇਅਰਮੈਨ ਸ੍ਰੀ ਰਾਜੇਸ਼ ਵਰਮਾ ਨੇ ਅੱਜ ਕਿਹਾ ਕਿ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਵਿੱਚ ਹੁਣ ਪਰਾਲੀ ਕ੍ਰਾਂਤੀ ਆ ਰਹੀ ਹੈ ਉਹ ਪਟਿਆਲਾ ਜ਼ਿਲ੍ਹੇ ਵਿੱਚ ਪਰਾਲੀ ਦੇ ਨਿਬੇੜੇ ਦਾ ਜਾਇਜ਼ਾ ਲੈਂਦੇ ਹੋਏ ਨਾਭਾ ਪਾਵਰ ਲਿਮਟਿਡ, ਤਾਪ ਬਿਜਲੀ ਘਰ ਰਾਜਪੁਰਾ ਵਿਖੇ ਬਾਇਓਮਾਸ ਪੈਲੇਟਸ ਕੋਲੇ ਵਿੱਚ ਮਿਲਾਉਣ ਦੀ ਪ੍ਰਕਿਰਿਆ ਦਾ ਨਿਰੀਖਣ ਕਰਨ ਪੁੱਜੇ ਹੋਏ ਸਨ ਉਨ੍ਹਾਂ ਦੇ ਨਾਲ ਸੀਏਕਿਊਐੱਮ ਦੇ ਮੈਂਬਰ ਸਕੱਤਰ ਤਰੁਣ ਕੁਮਾਰ ਪਿਥੋੜੇ ਵੀ ਮੌਜ਼ੂਦ ਸਨ।

ਇਸ ਮੌਕੇ ਚੇਅਰਮੈਨ ਆਰਕੇ ਵਰਮਾ ਨੇ ਕਿਹਾ ਕਿ ਉਨ੍ਹਾਂ ਨੇ ਦੇਖਿਆ ਹੈ ਕਿ ਪਰਾਲੀ ਹੁਣ ਕਿਸਾਨਾਂ ਦੀ ਆਮਦਨ ਦਾ ਜ਼ਰੀਆ ਬਣ ਗਈ ਹੈ ਉਨ੍ਹਾਂ ਕਿਹਾ ਹਰੀ ਕ੍ਰਾਂਤੀ ਤੋਂ ਬਾਅਦ ਕਿਸਾਨ ਪਰਾਲੀ ਕ੍ਰਾਂਤੀ ਵੱਲ ਵਧ ਰਹੇ ਹਨ, ਜਿਸ ਕਾਰਨ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਪਰਾਲੀ ਸਾੜਨ ਦਾ ਰੁਝਾਨ ਘਟਿਆ ਨਜ਼ਰ ਆਇਆ ਹੈ ਉਨ੍ਹਾਂ ਪੰਜਾਬ ਵਿੱਚ ਪੰਜਾਬ ਸਰਕਾਰ ਵੱਲੋਂ ਪਰਾਲੀ ਦੇ ਨਿਬੇੜੇ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪਿਛਲੇ ਸਾਲ 13 ਨਵੰਬਰ ਨੂੰ ਪੰਜਾਬ ਆਏ ਸਨ ਅਤੇ ਸਾਰੇ ਪਾਸੇ ਧੂੰਆਂ ਹੀ ਨਜ਼ਰ ਆ ਰਿਹਾ ਸੀ ਤੇ ਅੱਜ ਧੁੱਪ ਖਿੜੀ ਹੋਈ ਹੈ, ਜਦੋਂ ਕਿ ਇੱਕ ਦਿਨ ਪਹਿਲਾਂ ਹੀ ਗੁਰਪੁਰਬ ਮਨਾਉਣ ਦੌਰਾਨ ਆਤਿਸ਼ਬਾਜ਼ੀ ਵੀ ਹੋਈ ਹੈ।

Air Quality Management Commission

ਇਸ ਮੌਕੇ ਪੰਜਾਬ ਦੇ ਸਾਇੰਸ, ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਦੇ ਸਕੱਤਰ ਪ੍ਰਿਆਂਕ ਭਾਰਤੀ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਬੰਧਕੀ ਸਕੱਤਰ ਅਰਸ਼ਦੀਪ ਸਿੰਘ ਥਿੰਦ ਨੇ ਚੇਅਰਮੈਨ ਨੂੰ ਦੱਸਿਆ ਕਿ ਸੂਬੇ ਵਿੱਚ ਪਰਾਲੀ ਨਿਬੇੜੇ ਦਾ ਸੀਜ਼ਨ ਕਰੀਬ 40 ਦਿਨਾਂ ਤੱਕ ਦਾ ਹੋਣ ਕਾਰਨ ਪਰਾਲੀ ਨਿਬੇੜੇ ਦੀਆਂ ਮਸ਼ੀਨਾਂ ਬਾਕੀ ਸਾਰਾ ਸਾਲ ਖੜ੍ਹੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਰਕੇ ਪੰਜਾਬ ਸਰਕਾਰ ਨੇ ਇਹ ਮਸ਼ੀਨਾਂ ਕਣਕ ਦੇ ਨਾੜ ਨੂੰ ਸੰਭਾਲਣ ਲਈ ਵਰਤਣ ਦਾ ਤਜ਼ਰਬਾ ਕੀਤਾ ਸੀ ਜੋ ਸਫਲ ਨਾ ਹੋਣ ਕਾਰਨ ਹੁਣ ਇਹ ਮਸ਼ੀਨਾਂ ਗੰਨੇ ਦੀ ਰਹਿੰਦ-ਖੂੰਹਦ ਨੂੰ ਸੰਭਾਲਣ ਲਈ ਤਜ਼ਰਬਾ ਕੀਤਾ ਜਾ ਰਿਹਾ, ਜਿਸ ਨਾਲ ਮਸ਼ੀਨਰੀ ਦੀ ਲਾਗਤ ਘਟੇਗੀ ਅਤੇ ਪਰਾਲੀ ਦਾ ਨਿਬੇੜਾ ਹੋਰ ਵੀ ਬਿਹਤਰ ਹੋਵੇਗਾ।

Read Also : ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ ਦੇ ਕੀਤੇ ਚਲਾਨ

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਝੋਨੇ ਦੀ ਵਾਢੀ ਲਗਭਗ ਮੁਕੰਮਲ ਹੋ ਚੁੱਕੀ ਹੈ ਅਤੇ ਅਗਲੀ ਫ਼ਸਲ ਦੀ ਬਿਜਾਈ ਵੀ 60 ਫੀਸਦੀ ਤੱਕ ਹੋ ਚੁੱਕੀ ਹੈ ਉਨ੍ਹਾਂ ਕਿਹਾ ਕਿ ਇਸ ਵਾਰ ਪਰਾਲੀ ਸਾੜਨ ਦੇ ਮਾਮਲੇ ਘਟੇ ਹਨ ਕਿਉਂਕਿ ਪਿਛਲੇ ਸਾਲ ਇਸ ਦਿਨ ਤੱਕ 414 ਮਾਮਲੇ ਸਾਹਮਣੇ ਆਏ ਸਨ, ਜਦੋਂਕਿ ਇਸ ਸਾਲ ਹੁਣ ਤੱਕ ਕੁੱਲ 168 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਦੇ ਨਿਬੇੜੇ ਲਈ ਐਕਸ-ਸੀਟੂ ਦੀ ਬਜਾਏ ਇਨ-ਸੀਟੂ ਪ੍ਰਬੰਧਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਐੱਲ ਐਂਡ ਟੀ ਵਿਖੇ ਸੀਏਕਿਊਐੱਮ ਵਫ਼ਦ ਦਾ ਸਵਾਗਤ ਕਰਦਿਆਂ ਨਾਭਾ ਪਾਵਰ ਲਿਮਟਿਡ ਦੇ ਅਧਿਕਾਰੀਆਂ ਰਾਜੇਸ਼ ਕੁਮਾਰ, ਦੇਵਦੱਤ ਸਰਮਾ ਅਤੇ ਗਗਨਵੀਰ ਚੀਮਾ ਨੇ ਯਾਰਡ ਵਿਖੇ ਸੁਪਰਕ੍ਰਿਟੀਕਲ ਬੁਆਇਲਰ ਵਿੱਚ ਬਾਇਓਮਾਸ ਪੈਲੇਟਸ ਕੋਲੇ ਵਿੱਚ ਮਿਲਾਉਣ ਦੀ ਪ੍ਰਕਿਰਿਆ ਬਾਰੇ ਵਿਸਥਾਰ ਵਿੱਚ ਦੱਸਿਆ।