Traffic Rules: ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ ਦੇ ਕੀਤੇ ਚਲਾਨ

Traffic Rules
Traffic Rules: ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ ਦੇ ਕੀਤੇ ਚਲਾਨ

Traffic Rules: ਮਾਲੇਰਕੋਟਲਾ, (ਗੁਰਤੇਜ)। ਸੇਫ ਸਕੂਲ ਵਾਹਨ ਪੋਲਸੀ ਅਧੀਨ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਵੱਲੋਂ ਜ਼ਿਲੇ ਦੇ ਵੱਖ-ਵੱਖ ਸਕੂਲਾਂ ਦੀਆਂ ਵੈਨਾਂ ਅਤੇ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ 4 ਸਕੂਲਾਂ ਦੀਆਂ 30 ਬੱਸਾਂ ਅਤੇ 58 ਛੋਟੀਆਂ ਵੈਨਾਂ ਦੀ ਚੈਕਿੰਗ ਕੀਤੀ ਗਈ। ਜਿਸ ਵਿੱਚ ਅੱਗ ਬੁਝਾਊ ਸਿਲੰਡਰ, ਪ੍ਰਦੂਸ਼ਣ, ਮੈਡੀਕਲ ਕਿੱਟ, ਨੰਬਰ ਪਲੇਟਾਂ, ਡਰਾਈਵਰ ਦੀ ਵਰਦੀ, ਲੇਡੀ ਅਟੈਂਡੈਟ ਆਦਿ ਦੀ ਚੈਕਿੰਗ ਕੀਤੀ ਗਈ। ਵਿਭਾਗੀ ਟੀਮ ਵੱਲੋਂ ਵਾਹਨ ਪੋਲਸੀ ਅਧੀਨ ਬਿਨਾਂ ਪੀਲੇ ਰੰਗ ਵਾਲੀ ਬੱਸ, ਅੱਗ ਬੁਝਾਊ ਸਿਲੰਡਰ, ਪ੍ਰਦੂਸ਼ਣ, ਫਸਟ ਏਡ ਬੋਕਸ ਵਰਗੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 8 ਬੱਸਾਂ ਦੇ ਚਲਾਨ ਕੀਤੇ ਗਏ।

ਇਹ ਵੀ ਪੜ੍ਹੋ: Farmers Punjab News: ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਹੜ੍ਹ ਪੀੜਤ ਕਿਸਾਨਾਂ ਦੀ ਮੱਦਦ ਲਈ ਟਰੈਕਟਰਾਂ ਦਾ ਕਾਫਲਾ ਰਵਾਨਾ…

Traffic Rules
Traffic Rules

ਇਸ ਚੈਕਿੰਗ ਵਿੱਚ ਕੁਝ ਸਕੂਲਾਂ ਦੀਆਂ ਵੈਨਾਂ ਦੇ ਸਾਰੇ ਦਸਤਾਵੇਜ਼ ਦਰੂਸਤ ਪਾਏ ਗਏ, ਜਦੋਂਕਿ ਖਾਮੀਆਂ ਪਾਈਆਂ ਜਾਣ ਵਾਲੀਆਂ ਬੱਸਾਂ ਦੀਆਂ ਖਾਮੀਆਂ ਨੂੰ 20 ਦਿਨਾਂ ਅੰਦਰ ਪੂਰਾ ਕਰਨ ਲਈ ਸਖ਼ਤੀ ਨਾਲ ਚਿਤਾਵਨੀ ਦਿੱਤੀ ਗਈ। ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਵਿਭਾਗ ਵੱਲੋਂ ਸਕੂਲ ਦੇ ਪ੍ਰਿੰਸੀਪਲ ਅਤੇ ਡਰਾਈਵਰਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਜਲਦ ਤੋਂ ਜਲਦ ਸਾਰੇ ਕਾਗਜ਼ ਪੂਰੇ ਕੀਤੇ ਜਾਣ ਅਤੇ ਸਕੂਲ ਦੀਆਂ ਬੱਸਾਂ ਵਿਚ ਲੇਡੀ ਅਟੈਡੈਂਟ ਦਾ ਹੋਣਾ ਲਾਜ਼ਮੀ ਬਣਾਇਆ ਜਾਵੇ। ਇਸ ਮੌਕੇ ਟੀਮ ਬਾਲ ਸੁਰੱਖਿਆ ਦਫ਼ਤਰ ਤੋਂ ਲੀਗਲ ਅਫ਼ਸਰ ਬਬੀਤਾ ਕੁਮਾਰੀ, ਸੋਸ਼ਲ ਵਰਕਰ ਗੁਰਜੰਟ ਸਿੰਘ, ਥਾਣਾ ਮੁਖੀ ਬਲਬੀਰ ਸਿੰਘ, ਸਿੱਖਿਆ ਵਿਭਾਗ ਤੋਂ ਫਰਹਾਨ ਖਾਨ, ਮੀਡੀਆ ਸਹਾਇਕ ਪਰਗਟ ਸਿੰਘ ਤੋਂ ਇਲਾਵਾ ਬਾਲ ਸੁਰੱਖਿਆ ਵਿਭਾਗ ਦੀ ਟੀਮ ਦੇ ਹੋਰ ਮੈਂਬਰ ਹਾਜ਼ਰ ਸਨ। Traffic Rules