Tribute: ਲਹਿਰਾਗਾਗਾ (ਰਾਜ ਸਿੰਗਲਾ)। ਬਲਾਕ ਲਹਿਰਾਗਾਗਾ ਦੇ ਪਿੰਡ ਚੋਟੀਆਂ ਦੇ ਪ੍ਰੇਮੀ ਪਰਿਵਾਰ ਸੋਹਣ ਸਿੰਘ ਇੰਸਾਂ ਪਿਛਲੇ ਦਿਨੀਂ ਕੁੱਲ ਮਾਲਿਕ ਦੇ ਚਰਨਾਂ ’ਚ ਜਾ ਬਿਰਾਜੇ ਸਨ। ਉਨ੍ਹਾਂ ਦੀ ਨਮਿੱਤ ਅੰਤਿਮ ਅਰਦਾਸ ਦੀ ਨਾਮ ਚਰਚਾ ਪਿੰਡ ਚੋਟੀਆਂ ਪੈਲੇਸ ਵਿਖੇ ਹੋਈ। ਨਾਮਚਰਚਾ ਦੀ ਕਾਰਵਾਈ ਬਲਾਕ ਪ੍ਰੇਮੀ ਸੇਵਕ ਗੁਰਪ੍ਰੀਤ ਸਿੰਘ ਇੰਸਾਂ ਨੇ ਪਵਿੱਤਰ ਨਾਅਰਾ ਲਾ ਕੇ ਕੀਤੀ। ਇਸ ਤੋਂ ਬਾਅਦ ਕਵੀਰਾਜ ਵੀਰਾਂ ਨੇ ਸਬਦ ਬਾਣੀ ਕੀਤੀ ਤੇ ਪਵਿੱਤਰ ਗ੍ਰੰਥਾਂ ’ਚੋਂ ਵਿਆਖਿਆ ਪੜ੍ਹ ਕੇ ਸਾਧ-ਸੰਗਤ ਨੂੰ ਸੁਣਾਈ। ਸੋਹਣ ਸਿੰਘ ਇੰਸਾਂ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਉਨਾਂ ਦੱਸਿਆ ਕਿ ਸਾਰਾ ਹੀ ਪਰਿਵਾਰ ਨੇ ਲਗਾਤਾਰ ਸੇਵਾ ਨਿਭਾਈ ਹੈ ਸਾਰਾ ਪਰਿਵਾਰ ਹੀ ਸੇਵਾ ਭਾਵਨਾ ਨਾਲ ਹਮੇਸ਼ਾ ਅੱਗੇ ਰਹਿੰਦਾ ਹੈ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਪਿੰਡ ਦੇ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਬੂਟਾ ਨੇ ਆਖਿਆ ਕਿ ਧੰਨ ਨੇ ਇਹ ਯੋਧੇ ਜੋ ਮਰਨ ਉਪਰੰਤ ਆਪਣਾ ਸਰੀਰਦਾਨ ਕਰਦੇ ਹਨ। ਉਹਨਾਂ ਆਖਿਆ ਕਿ ਸਮਾਜ ਭਲਾਈ ਦਾ ਕੋਈ ਵੀ ਕੰਮ ਹੋਵੇ ਡੇਰਾ ਪ੍ਰੇਮੀ ਹਰ ਕੰਮ ਵਿੱਚ ਅੱਗੇ ਰਹਿੰਦੇ ਹਨ,ਉਹਨਾਂ ਨੇ ਆਖਿਆ ਕਿ ਸੋਹਣ ਸਿੰਘ ਜੀ ਦਾ ਸਾਰਾ ਪਰਿਵਾਰ ਹੀ ਮਾਨਵਤਾ ਭਲਾਈ ਦੇ ਹਰ ਕੰਮ ’ਚ ਅੱਗੇ ਰਹਿੰਦਾ ਹੈ।
ਇਹ ਵੀ ਪੜ੍ਹੋ: Fake Bomb Threa: ਫਰਜ਼ੀ ਬੰਬ ਧਮਕੀ ਈਮੇਲ ਪਿੱਛੇ ਮੁੱਖ ਮੁਲਜ਼ਮ ਔਰਤ ਗ੍ਰਿਫ਼ਤਾਰ
ਇਸ ਮੌਕੇ ਸਾਬਕਾ ਸਰਪੰਚ ਗੁਰਜੰਟ ਸਿੰਘ ਨੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਆਖਿਆ ਕੀ ਦੇਹਾਂਤ ਉਪਰੰਤ ਸਰੀਰਦਾਨ ਕਰਨ ਲਈ ਵੱਡਾ ਪਰਿਵਾਰ ਦਾ ਦਿਲ ਅਤੇ ਜਿਗਰਾ ਚਾਹੀਦਾ ਹੈ। ਸੋਹਣ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦਾ ਸਰੀਰਦਾਨ ਕਰਕੇ ਇਨਸਾਨੀਅਤ ਲਈ ਵੱਡਾ ਕੰਮ ਕੀਤਾ ਹੈ। ਮੈਂ ਇਹਨਾਂ ਦੇ ਪਰਿਵਾਰ ਵੱਲੋਂ ਲਏ ਗਏ ਇਸ ਫੈਸਲੇ ਦੀ ਸ਼ਲਾਘਾ ਕਰਦਾ ਹਾਂ। ਇਸ ਮੌਕੇ ਬਲਾਕ ਦੇ ਸੱਚੇ ਨਿਮਰ ਸੇਵਾਦਾਰ ਜਗਦੀਸ਼ ਪਾਪੜਾ ਨੇ ਵੀ ਆਈ ਸਰੀਰਦਾਨੀ ਸੋਹਣ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਇਆ। ਇਸ ਮੌਕੇ ਇਸ ਮਹਾਨ ਕਾਰਜ ਲਈ ਸਰੀਰਦਾਨੀ ਸੋਹਣ ਸਿੰਘ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ।


ਬਲਾਕ ਕਮੇਟੀ ਅਤੇ ਪਿੰਡ ਦੇ ਮੋਹਤਵਰ ਵਿਆਕਤੀਆਂ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਰਤਨ ਲਾਲ, ਸੱਚੇ ਨਿਮਰ ਸੇਵਾਦਾਰ ਗੁਰਵਿੰਦਰ ਸਿੰਘ, ਭੋਲਾ ਇੰਸਾਂ ਪੱਤਰਕਾਰ ਬਰੇਟਾ, ਸਰੀਰਦਾਨੀ ਸੋਹਨ ਸਿੰਘ ਦੇ ਪੁੱਤਰ ਕੁਲਦੀਪ ਸਿੰਘ, ਗੁਰਦਾਸ ਸਿੰਘ, ਸੱਚੇ ਨਿਮਰ ਸੇਵਾਦਾਰ ਗੁਰਵਿੰਦਰ ਸਿੰਘ,ਬਲਾਕ ਅਤੇ ਪਿੰਡ ਦੇ ਸੇਵਾਦਾਰ ਵਿਜੈ ਕੁਮਾਰ ਸੋਨੀ, ਹਰਦੇਵ ਸਿੰਘ, ਜਗਦੇਵ ਸਿੰਘ, ਸੰਦੀਪ ਸਿੰਘ, ਸੋਨੂੰ ਇੰਸਾਂ, ਗੁਰਦੇਵ ਸਿੰਘ, ਸ਼ੀਤਲ ਇੰਸਾਂ, ਗੁਰਦੀਪ ਸਿੰਘ, ਪਿੰਡ ਦੀ ਪੰਚਾਇਤ, ਸਮੂਹ ਪਿੰਡ ਨਿਵਾਸੀ, ਰਿਸ਼ਤੇਦਾਰ ਪਿੰਡ ਦੇ ਪ੍ਰੇਮੀ ਸੇਵਕ, 15 ਮੈਂਬਰ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ ਪਿੰਡ ਦੇ ਪ੍ਰੇਮੀ ਸੇਵਕ, ਆਈਟੀ ਵਿੰਗ ਦੇ ਸੇਵਾਦਾਰ ਅਤੇ ਵੱਡੀ ਗਿਣਤੀ ਸਾਧ-ਸੰਗਤ ਹਾਜ਼ਰ ਸੀ। Tribute












