Green Energy Future: ਹਾਲ ਹੀ ਵਿੱਚ ਦਿੱਲੀ, ਮੁੰਬਈ ਤੇ ਲਖਨਊ ਵਰਗੇ ਸ਼ਹਿਰਾਂ ਵਿੱਚ ਹਵਾ ਗੁਣਵੱਤਾ ਸੂਚਕ ਅੰਕ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ, ਭਾਰਤ ’ਚ ਹਰ ਸਾਲ ਲਗਭਗ 14 ਲੱਖ ਲੋਕ ਹਵਾ ਪ੍ਰਦੂਸ਼ਣ ਨਾਲ ਜੁੜੀਆਂ ਬਿਮਾਰੀਆਂ ਕਾਰਨ ਮੌਤ ਦੇ ਮੂੰਹ ਵਿੱਚ ਜਾਂਦੇ ਹਨ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਕੀ ਵਿਕਾਸ ਦੀ ਕੀਮਤ ਪ੍ਰਦੂਸ਼ਣ ਹੋਣੀ ਚਾਹੀਦੀ ਹੈ? ਕੀ ਆਧੁਨਿਕ ਭਾਰਤ ਪ੍ਰਦੂਸ਼ਣ ਦੀ ਛਾਂ ਹੇਠ ਹੀ ਅੱਗੇ ਵਧੇਗਾ? ਇਨ੍ਹਾਂ ਹੀ ਸਵਾਲਾਂ ਦਾ ਜਵਾਬ ਲੱਭਦਿਆਂ ਭਾਰਤ ਨੇ ਇੱਕ ਨਵੀਂ ਦਿਸ਼ਾ ਅਪਣਾਈ ਹੈ ਹਰੀ ਊਰਜਾ ਵੱਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਨਵੰਬਰ 2021 ਨੂੰ ਗਲਾਸਗੋ (ਸਕਾਟਲੈਂਡ) ਵਿੱਚ ਕਰਵਾਏ ਗਏ। Green Energy Future
ਇਹ ਖਬਰ ਵੀ ਪੜ੍ਹੋ : Punjab: ਵਾਹਨ ਚਾਲਕ ਸਾਵਧਾਨ! ਇਸ ਹਾਈਵੇਅ ’ਤੇ ਲੱਗਿਆ ਲੰਬਾ ਜਾਮ, ਯਾਤਰੀ ਪਰੇਸ਼ਾਨ
ਸੰਯੁਕਤ ਰਾਸ਼ਟਰ ਜਲਵਾਯੂ ਤਬਦੀਲੀ ਸੰਮੇਲਨ- ਸੀਓਪੀ26 ਦੌਰਾਨ ਜਦੋਂ ਪੰਚਾਮ੍ਰਤ ਸੰਕਲਪ ਦੇ ਐਲਾਨ ਤਹਿਤ ਸਾਲ 2070 ਤੱਕ ‘ਨੈੱਟ ਜ਼ੀਰੋ ਕਾਰਬਨ ਨਿਕਾਸੀ’ ਟੀਚਾ ਰੱਖਿਆ, ਤਾਂ ਉਨ੍ਹਾਂ ਨੇ ਸਪੱਸ਼ਟ ਕਿਹਾ ਸੀ ਕਿ ਭਾਰਤ ਵਿਕਾਸ ਕਰੇਗਾ ਪਰ ਕੁਦਰਤ ਦੇ ਨਾਲ। ਇਸ ਨਜ਼ਰੀਏ ਨੇ ਭਾਰਤ ਨੂੰ ਜੀਵਾਸ਼ਮ ਈਂਧਨ (ਫਾਸਿਲ ਫਿਊਲ) ਉੱਤੇ ਨਿਰਭਰਤਾ ਤੋਂ ਮੁਕਤ ਕਰਕੇ ਹਰੀ ਊਰਜਾ ਦੇ ਰਾਹ ’ਤੇ ਅੱਗੇ ਵਧਾਇਆ। ਮੋਦੀ ਸਰਕਾਰ ਦੀ ਮੁੱਖ ਪਹਿਲ ਪ੍ਰਧਾਨ ਮੰਤਰੀ ਸੌਰ ਘਰ ਮੁਫ਼ਤ ਬਿਜਲੀ ਯੋਜਨਾ ਨੇ ਆਮ ਜਨਤਾ ਨੂੰ ਇਸ ਤਬਦੀਲੀ ਦਾ ਹਿੱਸੇਦਾਰ ਬਣਾਇਆ। ਇਸ ਯੋਜਨਾ ਤਹਿਤ ਲੱਖਾਂ ਪਰਿਵਾਰਾਂ ਨੇ ਆਪਣੇ ਘਰਾਂ ਦੀਆਂ ਛੱਤਾਂ ’ਤੇ ਸੌਰ ਪੈਨਲ ਲਗਵਾਏ ਹਨ।
ਨਤੀਜਾ ਇਹ ਹੈ ਕਿ ਹੁਣ ਉਹ ਹਰ ਮਹੀਨੇ 200-300 ਯੂਨਿਟ ਮੁਫ਼ਤ ਬਿਜਲੀ ਲੈ ਰਹੇ ਹਨ ਅਤੇ ਵਾਧੂ ਬਿਜਲੀ ਵੇਚ ਕੇ ਆਮਦਨ ਵੀ ਕਮਾ ਰਹੇ ਹਨ। ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਦੀ ਇੱਕ ਘਰੇਲੂ ਔਰਤ ਦੱਸਦੀ ਹੈ ਕਿ ਪਹਿਲਾਂ ਹਰ ਮਹੀਨੇ ਬਿਜਲੀ ਦਾ ਬਿੱਲ ਦੇਣਾ ਪੈਂਦਾ ਸੀ। ਹੁਣ ਸੌਰ ਪੈਨਲ ਨਾਲ ਘਰ ਚੱਲ ਰਿਹਾ ਹੈ ਤੇ 1500 ਰੁਪਏ ਦੀ ਬੱਚਤ ਵੀ ਹੋ ਰਹੀ ਹੈ। ਇਹ ਉਦਾਹਰਨ ਦੱਸਦੀ ਹੈ ਕਿ ਹਰੀ ਊਰਜਾ ਸਿਰਫ਼ ਵਾਤਾਵਰਨ ਲਈ ਨਹੀਂ, ਸਗੋਂ ਆਮ ਨਾਗਰਿਕ ਦੇ ਆਰਥਿਕ ਸ਼ਕਤੀਕਰਨ ਲਈ ਵੀ ਵਰਦਾਨ ਸਾਬਤ ਹੋ ਰਹੀ ਹੈ। ਸੌਰ ਊਰਜਾ ਸਿਰਫ਼ ਘਰਾਂ ਤੱਕ ਸੀਮਤ ਨਹੀਂ ਰਹੀ। Green Energy Future
ਹੁਣ ਪਿੰਡਾਂ ਵਿੱਚ ਸਕੂਲ, ਪੰਚਾਇਤ ਭਵਨ ਅਤੇ ਛੋਟੇ ਉਦਯੋਗ ਵੀ ਸੌਰ ਬਿਜਲੀ ਨਾਲ ਚੱਲ ਰਹੇ ਹਨ। ਰਾਜਸਥਾਨ ਦਾ ਭੜਲਾ ਸੌਰ ਪਾਰਕ, ਜੋ 14,000 ਏਕੜ ਵਿੱਚ ਫੈਲਿਆ ਹੈ, ਦੁਨੀਆ ਦਾ ਸਭ ਤੋਂ ਵੱਡਾ ਸੌਰ ਪਾਰਕ ਹੈ। ਹਰੀ ਊਰਜਾ ਦਾ ਦੂਜਾ ਮਜ਼ਬੂਤ ਥੰਮ੍ਹ ਹੈ ਪੌਣ ਊਰਜਾ। ਤਮਿਲਨਾਡੂ ਤੇ ਗੁਜਰਾਤ ਵਰਗੇ ਰਾਜ ਹੁਣ ਦੇਸ਼ ਦੀਆਂ ਬਿਜਲੀ ਲੋੜਾਂ ਦਾ ਵੱਡਾ ਹਿੱਸਾ ਹਵਾ ਨਾਲ ਪੈਦਾ ਕਰ ਰਹੇ ਹਨ। 2025 ਵਿੱਚ ਸ਼ੁਰੂ ਹੋਈ ਆਫਸ਼ੋਰ ਵਿੰਡ ਐਨਰਜੀ ਯੋਜਨਾ ਤਹਿਤ ਸਮੁੰਦਰੀ ਕੰਢਿਆਂ ’ਤੇ ਵਿਸ਼ਾਲ ਟਰਬਾਈਨ ਲਾਏ ਗਏ ਹਨ, ਜਿਨ੍ਹਾਂ ਨਾਲ 15 ਗੀਗਾਵਾਟ ਬਿਜਲੀ ਉਤਪਾਦਨ ਦਾ ਟੀਚਾ ਰੱਖਿਆ ਗਿਆ ਹੈ। Green Energy Future
ਇਹ ਨਾ ਸਿਰਫ਼ ਸਵੱਛ ਊਰਜਾ ਉਤਪਾਦਨ ਦੀ ਉਦਾਹਰਨ ਹੈ, ਸਗੋਂ ਇਸ ਨਾਲ ਕੰਢੀ ਇਲਾਕਿਆਂ ਵਿੱਚ ਰੁਜ਼ਗਾਰ ਤੇ ਸੈਰ-ਸਪਾਟੇ ਦੇ ਮੌਕੇ ਵੀ ਵਧੇ ਹਨ। ਉੱਥੇ ਹੀ ਭਾਰਤ ਨੇ ਹਰੀ ਹਾਈਡ੍ਰੋਜਨ ਮਿਸ਼ਨ ਨਾਲ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। 2030 ਤੱਕ ਭਾਰਤ ਪੰਜ ਮਿਲੀਅਨ ਟਨ ਹਰੀ ਹਾਈਡਰੋਜਨ ਉਤਪਾਦਨ ਦਾ ਟੀਚਾ ਲੈ ਕੇ ਚੱਲ ਰਿਹਾ ਹੈ। ਗੁਜਰਾਤ, ਓਡੀਸ਼ਾ ਤੇ ਤਮਿਲਨਾਡੂ ’ਚ ਵੱਡੇ ਪਲਾਂਟਾਂ ਦੀ ਸਥਾਪਨਾ ਹੋ ਚੁੱਕੀ ਹੈ। ਇਸ ਦੀ ਵਰਤੋਂ ਭਵਿੱਖ ਵਿੱਚ ਰੇਲਵੇ, ਉਦਯੋਗ ਤੇ ਜਹਾਜ਼ਰਾਣੀ ਵਿੱਚ ਕੀਤੀ ਜਾਵੇਗੀ। ਹਰੀ ਊਰਜਾ ਦਾ ਇੱਕ ਹੋਰ ਵੱਡਾ ਅਧਿਆਏ ਹੈ ਈਥੌਨਲ ਮਿਸ਼ਰਣ ਪ੍ਰੋਗਰਾਮ। ਇਸ ਪ੍ਰੋਗਰਾਮ ਨਾਲ ਪੈਟਰੋਲ ਵਿੱਚ ਈਥੌਨਲ ਮਿਲਾਇਆ ਜਾ ਰਿਹਾ ਹੈ।
ਤਾਂ ਜੋ ਪ੍ਰਦੂਸ਼ਣ ਘਟੇ ਤੇ ਵਿਦੇਸ਼ੀ ਤੇਲ ਉੱਤੇ ਨਿਰਭਰਤਾ ਘੱਟ ਹੋਵੇ। ਪਹਿਲਾਂ ਜਿੱਥੇ ਪੈਟਰੋਲ ਵਿੱਚ ਇਥੇਨੌਲ ਦੀ ਮਾਤਰਾ ਸਿਰਫ਼ 1.5 ਫ਼ੀਸਦੀ ਸੀ, ਉੱਥੇ ਹੁਣ ਇਹ 12 ਫ਼ੀਸਦੀ ਤੱਕ ਪਹੁੰਚ ਗਈ ਹੈ। ਉੱਤਰ ਪ੍ਰਦੇਸ਼ ਅਤੇ ਮਹਾਂਰਾਸ਼ਟਰ ਦੇ ਗੰਨਾ ਕਿਸਾਨ ਹੁਣ ਆਪਣੀਆਂ ਫਸਲਾਂ ਤੋਂ ਈਂਧਨ ਤਿਆਰ ਕਰ ਰਹੇ ਹਨ। ਮਹਾਂਰਾਸ਼ਟਰ ਦੀ ਇੱਕ ਮਹਿਲਾ ਕਿਸਾਨ ਦੱਸਦੀ ਹੈ ਕਿ ਈਥੌਨਲ ਉਤਪਾਦਨ ਲਈ ਉਸ ਦਾ ਗੰਨਾ ਹੁਣ ਵੱਡੀਆਂ ਕੰਪਨੀਆਂ ਨੂੰ ਵੇਚਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਪਹਿਲਾਂ ਨਾਲੋਂ ਵੱਧ ਆਮਦਨ ਹੋ ਰਹੀ ਹੈ। ਜਲਵਾਯੂ ਤਬਦੀਲੀ ਨੇ ਧਰਤੀ ਨੂੰ ਸੰਕਟ ਦੇ ਕੰਢੇ ’ਤੇ ਲਿਆ ਖੜ੍ਹਾ ਕੀਤਾ ਹੈ। ਕਦੇ ਯੂਰਪ ਵਿੱਚ ਭਿਆਨਕ ਗਰਮੀ ਨਾਲ ਸੈਂਕੜੇ ਲੋਕਾਂ ਦੀ ਮੌਤ ਹੁੰਦੀ ਹੈ।
ਤਾਂ ਕਦੇ ਏਸ਼ੀਆ ਵਿੱਚ ਹੜ੍ਹ ਅਤੇ ਸੋਕੇ ਦਾ ਕਹਿਰ ਇਕੱਠਾ ਦਿਖਾਈ ਦਿੰਦਾ ਹੈ। ਅਜਿਹੇ ਹਲਾਤਾਂ ਵਿੱਚ ਭਾਰਤ ਦੀ ਹਰੀ ਊਰਜਾ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ। ਹਾਲਾਂਕਿ ਇਸ ਹਰੀ ਊਰਜਾ ਵਿੱਚ ਕਈ ਚੁਣੌਤੀਆਂ ਵੀ ਹਨ। ਸਭ ਤੋਂ ਵੱਡੀ ਸਮੱਸਿਆ ਹੈ ਊਰਜਾ ਭੰਡਾਰਨ। ਸੌਰ ਅਤੇ ਪੌਣ ਊਰਜਾ ਉਤਪਾਦਨ ਮੌਸਮ ’ਤੇ ਨਿਰਭਰ ਹੈ, ਇਸ ਲਈ ਜਦੋਂ ਸੂਰਜ ਨਹੀਂ ਨਿੱਕਲਦਾ ਜਾਂ ਹਵਾ ਨਹੀਂ ਚੱਲਦੀ, ਤਾਂ ਬਿਜਲੀ ਦੀ ਕਮੀ ਹੋ ਜਾਂਦੀ ਹੈ। ਦੂਜੀ ਚੁਣੌਤੀ ਹੈ, ਤਕਨੀਕੀ ਲਾਗਤ। ਸੌਰ ਪੈਨਲ ਅਤੇ ਹਾਈਡ੍ਰੋਜਨ ਪਲਾਂਟ ਅਜੇ ਵੀ ਮਹਿੰਗੇ ਹਨ, ਜਿਸ ਨਾਲ ਗਰੀਬ ਤਬਕਿਆਂ ਤੱਕ ਇਨ੍ਹਾਂ ਦਾ ਲਾਭ ਸੀਮਤ ਰਹਿ ਜਾਂਦਾ ਹੈ। ਤੀਜੀ ਵੱਡੀ ਸਮੱਸਿਆ ਹੈ ਪੇਂਡੂ ਖੇਤਰਾਂ ਵਿੱਚ ਤਕਨੀਕੀ ਗਿਆਨ ਦੀ ਕਮੀ।
ਕਈ ਥਾਵਾਂ ’ਤੇ ਸੌਰ ਪੈਨਲ ਲਾਏ ਗਏ ਹਨ ਪਰ ਉਨ੍ਹਾਂ ਦੀ ਦੇਖਭਾਲ ਨਾ ਹੋਣ ਕਾਰਨ ਉਹ ਬੰਦ ਪਏ ਹਨ। ਇਸ ਤੋਂ ਇਲਾਵਾ ਨੀਤੀਗਤ ਤਾਲਮੇਲ ਵੀ ਇੱਕ ਚੁਣੌਤੀ ਹੈ। ਅਸਲ ਵਿੱਚ ਦੇਸ਼ ਵਿੱਚ ਹਰੀ ਊਰਜਾ ਦੀ ਦਿਸ਼ਾ ਵਿੱਚ ਤੇਜ਼ੀ ਲਿਆਉਣ ਲਈ ਕੁਝ ਠੋਸ ਉਪਾਅ ਜ਼ਰੂਰੀ ਹਨ। ਸਭ ਤੋਂ ਪਹਿਲਾਂ ਊਰਜਾ ਭੰਡਾਰਨ ਤਕਨੀਕਾਂ ’ਤੇ ਧਿਆਨ ਦੇਣਾ ਹੋਵੇਗਾ, ਤਾਂ ਜੋ ਸੌਰ ਅਤੇ ਪੌਣ ਊਰਜਾ ਨੂੰ ਮੌਸਮ ਉੱਤੇ ਨਿਰਭਰ ਨਾ ਰਹਿਣਾ ਪਵੇ। ਇਸ ਲਈ ਉੱਨਤ ਬੈਟਰੀ ਤਕਨੀਕ ਅਤੇ ਮਾਈਕ੍ਰੋ ਗਰਿੱਡ ਸਿਸਟਮ ਵਿਕਸਿਤ ਕੀਤੇ ਜਾ ਸਕਦੇ ਹਨ। ਦੂਜਾ, ਸਵਦੇਸ਼ੀ ਨਿਰਮਾਣ ਨੂੰ ਹੱਲਾਸ਼ੇਰੀ ਦੇ ਕੇ ਸੌਰ ਪੈਨਲ, ਹਾਈਡ੍ਰੋਜਨ ਪਲਾਂਟ ਅਤੇ ਟਰਬਾਈਨ ਦੇਸ਼ ਵਿੱਚ ਹੀ ਤਿਆਰ ਕੀਤੇ ਜਾਣੇ ਚਾਹੀਦੇ ਹਨ, ਜਿਸ ਨਾਲ ਲਾਗਤ ਘਟੇ ਅਤੇ ਰੁਜ਼ਗਾਰ ਵਧੇ। Green Energy Future
ਤੀਜਾ, ਪੇਂਡੂ ਖੇਤਰਾਂ ਵਿੱਚ ਤਕਨੀਕੀ ਸਿਖਲਾਈ ਕੇਂਦਰ ਖੋਲ੍ਹੇ ਜਾਣ, ਤਾਂ ਜੋ ਕਿਸਾਨ ਅਤੇ ਨੌਜਵਾਨ ਸੌਰ ਪੰਪਾਂ ਤੇ ਪਲਾਂਟਾਂ ਦਾ ਰੱਖ-ਰਖਾਅ ਆਪਣੇ-ਆਪ ਕਰ ਸਕਣ। ਚੌਥਾ, ਜਨ ਜਾਗਰੂਕਤਾ ਮੁਹਿੰਮ ਤੇ ਟੈਕਸ ਪ੍ਰੋਤਸਾਹਨ ਦੇ ਮਾਧਿਅਮ ਨਾਲ ਨਾਗਰਿਕਾਂ ਨੂੰ ਹਰੀ ਊਰਜਾ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਉਦਾਹਰਨ ਲਈ ਸੌਰ ਪੈਨਲ ਲਾਉਣ ਜਾਂ ਇਲੈਕਟ੍ਰਿਕ ਵਾਹਨ ਖਰੀਦਣ ਵਾਲਿਆਂ ਨੂੰ ਟੈਕਸ ਵਿੱਚ ਛੋਟ ਦਿੱਤੀ ਜਾ ਸਕਦੀ ਹੈ। ਉੱਥੇ ਕੇਂਦਰ ਤੇ ਰਾਜ ਸਰਕਾਰਾਂ ਵਿਚਕਾਰ ਬਿਹਤਰ ਤਾਲਮੇਲ ਅਤੇ ਨਿੱਜੀ ਨਿਵੇਸ਼ ਨੂੰ ਹੱਲਾਸ਼ੇਰੀ ਦੇ ਕੇ ਹਰੀ ਯੋਜਨਾਵਾਂ ਨੂੰ ਗਤੀ ਦਿੱਤੀ ਜਾ ਸਕਦੀ ਹੈ। ਅੰਤਰਰਾਸ਼ਟਰੀ ਪੱਧਰ ’ਤੇ ਵੀ ਭਾਰਤ ਨੂੰ ਤਕਨੀਕੀ ਸਹਿਯੋਗ ਅਤੇ ਨਿਵੇਸ਼ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ। ਇਨ੍ਹਾਂ ਤਰੀਕਿਆਂ ਨਾਲ ਭਾਰਤ ਸਵੱਛ, ਆਤਮ-ਨਿਰਭਰ ਅਤੇ ਟਿਕਾਊ ਊਰਜਾ ਦੇ ਭਵਿੱਖ ਵੱਲ ਹੋਰ ਤੇਜ਼ੀ ਨਾਲ ਵਧ ਸਕਦਾ ਹੈ। Green Energy Future
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਨੀਲੂ ਤਿਵਾੜੀ














