Happy Incarnation Month: ਮਲੋਟ (ਮਨੋਜ)। ਬਲਾਕ ਮਲੋਟ ਦੀ ਸਾਧ-ਸੰਗਤ ਨੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਐਮਐਸਜੀ ਅਵਤਾਰ ਮਹੀਨਾ ਸ਼ਰਧਾ ਤੇ ਉਤਸ਼ਾਹ ਨਾਲ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿਖੇ ਬਲਾਕ ਪੱਧਰੀ ਨਾਮਚਰਚਾ ਕਰਕੇ ਮਨਾਇਆ। ਨਾਮਚਰਚਾ ਦੀ ਸ਼ੁਰੂਆਤ ਬਲਾਕ ਮਲੋਟ ਦੇ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ਲਾ ਕੇ ਕੀਤੀ। ਇਸ ਤੋਂ ਬਾਅਦ ਵੱਖ-ਵੱਖ ਕਵੀਰਾਜ ਵੀਰਾਂ ਨੇ ਖੁਸ਼ੀ ਪ੍ਰਥਾਏ ਸ਼ਬਦਬਾਣੀ ਸੁਣਾਈ ਤੇ ਆਖਰ ਵਿੱਚ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ਵਿੱਚੋਂ ਅਨਮੋਲ ਬਚਨ ਪੜ੍ਹੇ ਗਏ।
ਇਹ ਖਬਰ ਵੀ ਪੜ੍ਹੋ : ਸੱਚ ਕਹੂੰ ਨਾਲ ਵਿਸ਼ੇਸ਼ ਗੱਲਬਾਤ ’ਚ ਨਵ-ਨਿਯੁਕਤ (ਐਸਪੀ) ਦਾ ਨਸ਼ਾ ਤਸਕਰਾਂ ਨੂੰ ਸਖਤ ਸੰਦੇਸ਼
;ਇਸ ਮੌਕੇ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਸਮੂਹ ਸਾਧ-ਸੰਗਤ ਨੂੰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜਾ ਦੇ ਪਵਿੱਤਰ ਐਮਐਸਜੀ ਅਵਤਾਰ ਮਹੀਨੇ ਦੀ ਵਧਾਈ ਦਿੰਦਿਆਂ ਵੱਧ ਤੋਂ ਵੱਧ ਮਾਨਵਤਾ ਦੀ ਨਿਸਵਾਰਥ ਸੇਵਾ ਤੇ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸਾਧ-ਸੰਗਤ ਨੇ ਵੀ ਇੱਕ-ਦੂਜੇ ਨੂੰ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੱਤੀ। ਇਸ ਮੌਕੇ ਜਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ।
ਗੁਰਚਰਨ ਸਿੰਘ ਇੰਸਾਂ ਤੋਂ ਇਲਾਵਾ ਜੋਨਾਂ ਦੇ ਪ੍ਰੇਮੀ ਸੇਵਕਾਂ ’ਚੋਂ ਮੱਖਣ ਲਾਲ ਇੰਸਾਂ, ਡਾ. ਇਕਬਾਲ ਇੰਸਾਂ, ਬਲਵੰਤ ਇੰਸਾਂ, ਬਿੰਟੂ ਪਾਲ ਇੰਸਾਂ, ਪਿੰਡ ਮਲੋਟ ਦੇ ਪ੍ਰੇਮੀ ਸੇਵਕ ਗੁਰਪ੍ਰੀਤ ਸਿੰਘ ਇੰਸਾਂ, ਜਿੰਮੇਵਾਰ ਸੇਵਾਦਾਰ ਸੱਤਪਾਲ ਇੰਸਾਂ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਤਾਰਾ ਇੰਸਾਂ, ਦੀਪਕ ਮੱਕੜ ਇੰਸਾਂ, ਜਸਵਿੰਦਰ ਸਿੰਘ ਇੰਸਾਂ (ਜੱਸਾ), ਗੁਲਸ਼ਨ ਇੰਸਾਂ, ਵਿਜੈ ਮਿੱਤਲ ਇੰਸਾਂ, ਐਮਐਸਜੀ ਆਈਟੀ ਵਿੰਗ, ਸੱਚੀ ਸਾਊਂਡ ਸੰਮਤੀ, ਸੱਚੀ ਟ੍ਰੈਫਿਕ ਸੰਮਤੀ, ਸੱਚੀ ਕੰਟੀਨ ਸੰਮਤੀ ਤੋਂ ਇਲਾਵਾ ਪਿੰਡਾਂ ਅਤੇ ਜੋਨਾਂ ਦੀ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਮੌਜ਼ੂਦ ਸਨ। Happy Incarnation Month














