Bihar Elections 2025: ਫੈਸਲਾਕੁਨ ਭੂਮਿਕਾ ’ਚ ਹੋਣਗੀਆਂ ਬਿਹਾਰ ’ਚ ਮਹਿਲਾ ਵੋਟਰ

Bihar Elections 2025
Bihar Elections 2025: ਫੈਸਲਾਕੁਨ ਭੂਮਿਕਾ ’ਚ ਹੋਣਗੀਆਂ ਬਿਹਾਰ ’ਚ ਮਹਿਲਾ ਵੋਟਰ

Bihar Elections 2025: ਪਿਛਲੇ ਕੁਝ ਦਹਾਕਿਆਂ ਤੋਂ ਬਿਹਾਰ ਦੀ ਅੱਧੀ ਆਬਾਦੀ ਪੁਰਸ਼ ਵੋਟਰਾਂ ਦੇ ਮੁਕਾਬਲੇ ਸਭ ਤੋਂ ਵੱਧ ਵੋਟਿੰਗ ਕਰ ਰਹੀ ਹੈ। ਆਪਣੇ ਬਲਬੂਤੇ ਜਿਸ ਨੂੰ ਚਾਹੁੰਦੀਆਂ ਨੇ ਉਸ ਨੂੰ ਸੱਤਾ ਸੌਂਪਣ ਦਾ ਮਾਦਾ ਰੱਖਦੀ ਹੈ। ਹਾਲੀਆ ਕੁਝ ਚੁਣਾਵੀ ਸਰਵੇਖਣ ਰਿਪੋਰਟਾਂ ਇਸ ਵਾਰ ਵੀ ਅਜਿਹੇ ਹੀ ਸੰਕੇਤ ਦਿਖਾ ਰਹੀਆਂ ਹਨ ਸਰਵੇ ਦੱਸਦੇ ਹਨ ਕਿ ਬਿਹਾਰ ਚੋਣਾਂ ਵਿੱਚ ਔਰਤਾਂ ਲਿੰਗਕ ਸਿਆਸਤ ਦੀ ਬਦਲਦੀ ਗਤੀਸ਼ੀਲਤਾ ਦੀ ਨਵੀਂ ਤਸਵੀਰ ਪੇਸ਼ ਕਰਨਗੀਆਂ। ਹਿੰਦੀ ਪੱਟੀ ਵਾਲੇ ਰਾਜਾਂ ਵਿੱਚ ਚੋਣਾਵੀ ਉਤਸਵ ਵਿੱਚ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਵਧ-ਚੜ੍ਹ ਕੇ ਹਿੱਸਾ ਲੈਂਦੀਆਂ ਹਨ ਜਿਸ ਵਿੱਚ ਬਿਹਾਰ ਸਭ ਤੋਂ ਅੱਗੇ ਹੈ। ਚੋਣਾਂ ਭਾਵੇ ਸੰਸਦੀ ਹੋਣ ਜਾਂ ਵਿਧਾਨ ਸਭਾ ਦੀਆਂ ਜਾਂ ਫਿਰ ਪੰਚਾਇਤ ਦੀਆਂ, ਸਭ ਵਿੱਚ ਔਰਤਾਂ ਦਾ ਵੋਟਿੰਗ ਫੀਸਦੀ ਸਭ ਤੋਂ ਵੱਧ ਰਿਹਾ ਹੈ।

ਇਹ ਖਬਰ ਵੀ ਪੜ੍ਹੋ : Shah Satnam Ji Dham Sirsa: ਜਦੋਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ “ਸ਼ਾਹ ਸਤਿਨਾਮ ਜੀ ਧਾਮ” ਬਾਰੇ ਫ਼ਰਮਾ…

ਪਿਛਲੇ ਇਨ੍ਹਾਂ ਅੰਕੜਿਆਂ ਨੂੰ ਵੇਖਦੇ ਹੋਏ ਜਾਰੀ ਬਿਹਾਰ ਚੋਣਾਂ ਵਿੱਚ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਔਰਤ ਵੋਟਰਾਂ ’ਤੇ ਹੀ ਵਧ ਦਾਅ ਲਾ ਰਹੀਆਂ ਹਨ। ਇੰਨਾ ਤੈਅ ਹੈ ਕਿ ਔਰਤਾਂ ਇਸ ਵਾਰ ਚੁਣਾਵੀ ਮਾਹੌਲ ਨੂੰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਪਿਛਲੀਆਂ ਚੋਣਾਂ ਵਿੱਚ ਐਨਡੀਏ ਦੇ ਖਾਤੇ ਵਿੱਚ 40 ਫੀਸਦੀ ਵੋਟਾਂ ਪਈਆਂ ਸਨ। ਚੋਣ ਵਾਅਦਿਆਂ ਨੂੰ ਔਰਤਾਂ ਆਪਣੇ ਨਜ਼ਰੀਏ ਨਾਲ ਪਰਖ ਰਹੀਆਂ ਹਨ। ਬਿਹਾਰ ਦੇ ਚੋਣ ਉਤਸਵ ਵਿੱਚ ਚਾਹੇ ਔਰਤ ਵੋਟਰ ਹੋਣ ਜਾਂ ਵਿਧਾਇਕ ਇੱਕ-ਅੱਧੇ ਦਹਾਕਿਆਂ ’ਚ ਇਨ੍ਹਾਂ ਦੀ ਭਾਗੀਦਾਰੀ ਸਰਕਾਰਾਂ ਵਿੱਚ ਵੀ ਰਹੀ ਹੈ। Bihar Elections 2025

ਵਿਧਾਨ ਸਭਾ-2020 ਵਿੱਚ ਮਹਿਲਾ ਉਮੀਦਵਾਰਾਂ ਨੇ ਰਾਮਨਗਰ, ਧਮਦਾਹਾ, ਪ੍ਰਾਣਪੁਰ, ਕੋਢਾ, ਗੌਰਾਬੌਰਾਮ, ਗੋਪਾਲਗੰਜ, ਰਾਜਾਪਾਕਰ, ਮਹਿਨਾਰ, ਕਟੋਰੀਆ, ਮੋਕਾਮਾ, ਮਸੌਢੀ, ਸੰਦੇਸ਼, ਨੋਖਾ, ਨਰਕਟੀਆਗੰਜ, ਬੇਤੀਆ, ਕੇਸਰੀਆ, ਪਰਿਹਾਰ, ਬਾਬੂਬਰਹੀ, ਫੁਲਪਰਾਸ, ਤ੍ਰਿਵੇਣੀਗੰਜ, ਸ਼ੇਰਘਾਟੀ, ਬਾਰਾਚੱਟੀ, ਹਿਸੂਆ, ਵਾਰਸਲੀਗੰਜ ਤੇ ਜਮੁਈ ਵਿੱਚ ਜਿੱਤ ਦਾ ਝੰਡਾ ਲਹਿਰਾਇਆ ਸੀ। ਔਰਤਾਂ ਲਈ ਮੌਜੂਦਾ ਵਿਧਾਨ ਸਭਾ-2025 ਚੋਣਾਂ ਇਹ ਤੈਅ ਕਰਨਗੀਆਂ ਕਿ ਜਨਕਲਿਆਣ ਦੇ ਮਾਧਿਅਮ ਨਾਲ ਸ਼ਕਤੀਕਰਨ ਅਸਲ ਖੁਦਮੁਖਤਿਆਰੀ ਵਿੱਚ ਬਦਲਦਾ ਹੈ ਜਾਂ ਸਿਰਫ ਚੁਣਾਵੀ ਸਹੂਲਤ ਹੀ ਬਣ ਕੇ ਰਹਿ ਜਾਂਦਾ ਹੈ।

ਪਿਛਲੇ ਅੰਕੜਿਆਂ ਨੂੰ ਵੇਖ ਕੇ ਭਾਜਪਾ ਦਾ ਪੂਰਾ ਫੋਕਸ ਔਰਤ ਵੋਟਰਾਂ ’ਤੇ ਹੈ। ਤਾਂ ਹੀ ਤਾਂ ਉਨ੍ਹਾਂ ਨੇ ਚੋਣ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਹੀ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਸਕੀਮ ਅਧੀਨ ਲਗਭਗ 75 ਲੱਖ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਦਸ-ਦਸ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਪਹਿਲਾਂ ਹੀ ਭੇਜ ਦਿੱਤੀ ਹੈ। ਮਹਿਲਾ ਵੋਟਰਾਂ ਨੂੰ ਰਿਝਾਉਣ ਵਿੱਚ ਕੋਈ ਵੀ ਸਿਆਸੀ ਪਾਰਟੀ ਪਿੱਛੇ ਨਹੀਂ ਹੈ? ਸਭ ਵਾਅਦੇ ਕਰ ਰਹੇ ਨੇ? ਜਦਕਿ ਬਿਹਾਰ ਵਿੱਚ ਦੂਜੀ ਸਭ ਤੋਂ ਮਜ਼ਬੂਤ ਪਾਰਟੀ ਆਰਜੇਡੀ ਨੇ ਤਾਂ ਹਰ ਪਰਿਵਾਰ ਦੇ ਇੱਕ-ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਕੁੱਲ ਮਿਲਾ ਕੇ ਬਿਹਾਰ ਦਾ ਮੌਜੂਦਾ ਚੋਣ ਗਣਿੱਤ ਅੱਧੀ ਆਬਾਦੀ ਦੇ ਆਲੇ-ਦੁਆਲੇ ਹੀ ਘੁੰਮ ਰਿਹਾ ਹੈ। ਚੋਣ ਕਮਿਸ਼ਨ ਮੁਤਾਬਕ ਬਿਹਾਰ ਵਿੱਚ 100 ’ਚੋਂ 48 ਫੀਸਦੀ ਵੋਟਰ ਅੰਕੜਾ ਔਰਤਾਂ ਦਾ ਹੈ। Bihar Elections 2025

ਪਿਛਲੀਆਂ ਚੋਣਾਂ ਵਿੱਚ ਰਿਕਾਰਡ 40 ਫੀਸਦੀ ਵੋਟਿੰਗ ਔਰਤਾਂ ਨੇ ਐਨਡੀਏ ਦੇ ਪੱਖ ਵਿੱਚ ਕੀਤੀ ਸੀ। ਇੰਨੀ ਵੋਟਿੰਗ ਇਸ ਵਾਰ ਵੀ ਜਿਸ ਪਾਰਟੀ ਦੇ ਪੱਖ ਵਿੱਚ ਹੋਵੇਗੀ, ਉਹੀ ਬਾਜ਼ੀ ਮਾਰੇਗਾ। ਹਾਲਾਂਕਿ ਪਿਛਲੀਆਂ ਵਿਧਾਨ ਸਭਾ-2020 ਦੀਆਂ ਚੋਣਾਂ ਵਿੱਚ ਜਦੋਂ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਸ਼ਰਾਬਬੰਦੀ ਦਾ ਐਲਾਨ ਕੀਤਾ ਸੀ ਤਾਂ ਉਸ ਐਲਾਨ ਨੂੰ ਔਰਤਾਂ ਨੇ ਹੱਥੋ-ਹੱਥ ਲਿਆ ਸੀ। ਵੋਟਰਾਂ ਤੋਂ ਇਲਾਵਾ ਉਮੀਦਵਾਰ ਦੇ ਤੌਰ ’ਤੇ ਵੀ ਦਰਜਨਾਂ ਔਰਤਾਂ ਇਸ ਵਾਰ ਵੀ ਮੈਦਾਨ ’ਚ ਹਨ। 11 ਵਿਧਾਨ ਸਭਾ ਵਿੱਚ 10 ਪੁਰਸ਼ ਵੋਟਰਾਂ ਦੀ ਤੁਲਨਾ ਵਿੱਚ 9 ਔਰਤਾਂ ਵੋਟਰ ਨੇ। Bihar Elections 2025

11 ਵਿਧਾਨ ਸਭਾ ਹਲਕਿਆਂ ਤੋਂ ਹੀ ਲਿੰਗ ਅਨੁਪਾਤ ਠੀਕ ਹੋਣ ’ਤੇ ਔਰਤ ਵਿਧਾਇਕ ਚੁਣੀਆਂ ਗਈਆਂ ਜਿਨ੍ਹਾਂ ਵਿੱਚ ਤ੍ਰਿਵੇਣੀਗੰਜ, ਧਮਦਾਹਾ, ਕੋਢਾ, ਰਾਜਾਪਾਕਰ, ਕਟੋਰੀਆ, ਸੰਦੇਸ਼, ਸ਼ੇਰਘਾਟੀ, ਬਾਰਾਚੱਟੀ, ਹਿਸੂਆ, ਵਾਰਸਲੀਗੰਜ ਅਤੇ ਜਮੁਈ ਵਿਧਾਨ ਸਭਾ ਸ਼ਾਮਲ ਹਨ। ਵਿਧਾਨ ਸਭਾ ਚੋਣਾਂ-2020 ਵਿੱਚ ਐਨਡੀਏ ਲਈ ਸ਼ਰਾਬਬੰਦੀ ਦਾ ਵਾਅਦਾ ਹੁਕਮ ਦਾ ਯੱਕਾ ਸਾਬਤ ਹੋਇਆ ਸੀ। ਔਰਤਾਂ ਨੇ ਖੁੱਲ੍ਹ ਕੇ ਜੇਡੀਯੂ ਦਾ ਸਮੱਰਥਨ ਕੀਤਾ ਸੀ। ਔਰਤਾਂ ਫੈਸਲਾਕੁੰਨ ਭੂਮਿਕਾ ਵਿੱਚ ਹੋਣਗੀਆਂ, ਇਹ ਗੱਲ ਨੀਤੀਸ਼ ਤੋਂ ਲੈ ਕੇ ਪ੍ਰਧਾਨ ਮੰਤਰੀ ਅਤੇ ਤੇਜੱਸਵੀ ਯਾਦਵ ਵੀ ਜਾਣਦੇ ਹਨ। Bihar Elections 2025

ਦੂਜੇ ਪਾਸੇ, ਮਹਾਰਾਸ਼ਟਰ ਵਾਂਗ ਇਨ੍ਹਾਂ ਚੋਣਾਂ ਤੋਂ ਭਾਜਪਾ ਆਪਣੀ ਖੁਦ ਦੀ ਹੋਂਦ ਸਥਾਪਤ ਕਰਨਾ ਚਾਹੁੰਦੀ ਹੈ। ਇਸ ਦਿਸ਼ਾ ਵਿੱਚ ਉਨ੍ਹਾਂ ਨੇ ਜੇਡੀਯੂ ਅਤੇ ਆਪਣੇ ਲਈ ਬਰਾਬਰ-ਬਰਾਬਰ ਸੀਟਾਂ ਵੰਡ ਕੇ ਪਹਿਲਾ ਕਦਮ ਵਧਾ ਵੀ ਦਿੱਤਾ ਹੈ। ਪਿਛਲੀ ਵਿਧਾਨ ਸਭਾ ਵਿੱਚ ਭਾਜਪਾ ਨੇ 74 ਸੀਟਾਂ ਜਿੱਤੀਆਂ ਸਨ। ਜਦਕਿ ਜੇਡੀਯੂ ਸਿਰਫ 43 ’ਤੇ ਸਿਮਟ ਗਈ ਸੀ, ਬਾਵਜੂਦ ਇਸ ਦੇ ਅਨੁਕੂਲ ਹਾਲਾਤਾਂ ਨੂੰ ਟੋਹ ਕੇ ਭਾਜਪਾ ਨੇ ਦੂਜੇ ਨੰਬਰ ’ਤੇ ਰਹਿਣ ਦਾ ਸਮਝੌਤਾ ਕੀਤਾ ਸੀ। ਪਰ ਇਸ ਵਾਰ ਦੀ ਸਥਿਤੀ ਪਹਿਲਾਂ ਤੋਂ ਵੱਖਰੀ ਹੈ। ਦੋਵੇਂ ਪਾਰਟੀਆਂ 101-101 ਸੀਟਾਂ ’ਤੇ ਲੜ ਰਹੀਆਂ ਹਨ। ਚੋਣ ਨਤੀਜਿਆਂ ਵਿੱਚ ਜੇ ਭਾਜਪਾ ਦੀ ਇੱਕ ਵੀ ਸੀਟ ਇਸ ਵਾਰ ਵਧ ਆਈ ਤਾਂ ਉਨ੍ਹਾਂ ਦਾ ਮੁੱਖ ਮੰਤਰੀ ਕਿਸੇ ਵੀ ਸੂਰਤ ਵਿੱਚ ਬਣੇਗਾ। Bihar Elections 2025

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਰਮੇਸ਼ ਠਾਕੁਰ