Salman Khanï ਮੁੰਬਈ (ਏਜੰਸੀ)। ਸਲਮਾਨ ਖਾਨ ਦੇ ਬਿਆਨ ਤੋਂ ਨਾਰਾਜ਼ ਪਾਕਿਸਤਾਨ ਨੇ ਅਦਾਕਾਰ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਹਾਲ ਹੀ ਵਿੱਚ ਸਾਊਦੀ ਅਰਬ ਵਿੱਚ ਇੱਕ ਸਮਾਗਮ ਵਿੱਚ ਸਲਮਾਨ ਖਾਨ ਨੇ ਬਲੋਚਿਸਤਾਨ ਨੂੰ ਇੱਕ ਵੱਖਰਾ ਦੇਸ਼ ਕਿਹਾ। ਇਸ ਨਾਲ ਸ਼ਾਹਬਾਜ਼ ਸ਼ਰੀਫ ਸਰਕਾਰ ਨਾਰਾਜ਼ ਹੋ ਗਈ।
ਇਸ ਤੋਂ ਬਾਅਦ ਸ਼ਾਹਬਾਜ਼ ਸ਼ਰੀਫ ਸਰਕਾਰ ਨੇ ਇੱਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰਕੇ ਉਸ ਨੂੰ ਅੱਤਵਾਦ ਵਿਰੋਧੀ ਐਕਟ ਦੇ ਤਹਿਤ ਅੱਤਵਾਦੀ ਐਲਾਨ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਸਲਮਾਨ ਖਾਨ ਦਾ ਨਾਂਅ ਚੌਥੀ ਸ਼ਡਿਊਲ ਵਿੱਚ ਸ਼ਾਮਲ ਕਰ ਲਿਆ ਹੈ, ਜਿਸ ਦਾ ਮਤਲਬ ਹੈ ਕਿ ਉਹ ਆਪਣੀਆਂ ਕੱਟੜਪੰਥੀ ਗਤੀਵਿਧੀਆਂ ਲਈ ਨਿਗਰਾਨੀ ਹੇਠ ਰਹੇਗਾ।
Read Also : ਸੰਗਰੂਰ ਤੋਂ ਕੈਨਡਾ ਗਈ ਲੜਕੀ ਦਾ ਟੋਰਾਂਟੋ ’ਚ ਕਤਲ














