ਐੱਮਪੀ ਦੇ ਨੌਜਵਾਨ ’ਤੇ ਮੋਹਾਲੀ ’ਚ ਦਰਜ ਹੋਈ ਐਫਆਈਆਰ
Hansraj Raghuvanshi News: ਮੋਹਾਲੀ (ਐੱਮਕੇ ਸ਼ਾਇਨਾ)। ਹਿਮਾਚਲ ਪ੍ਰਦੇਸ਼ ਦੇ ਗਾਇਕ ਤੇ ‘ਮੇਰਾ ਭੋਲਾ ਹੈ ਭੰਡਾਰੀ’ ਫੇਮ ਹੰਸਰਾਜ ਰਘੂਵੰਸ਼ੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਗਾਇਕ ਤੋਂ 15 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਵੀ ਕੀਤੀ ਗਈ ਹੈ। ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਦੱਸਿਆ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਮੋਹਾਲੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ੀਰਕਪੁਰ ਪੁਲਿਸ ਨੇ ਹੰਸਰਾਜ ਰਘੂਵੰਸ਼ੀ ਦੇ ਨਿੱਜੀ ਸੁਰੱਖਿਆ ਗਾਰਡ ਵਿਜੇ ਕਟਾਰੀਆ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਹੁਲ ਕੁਮਾਰ ਨਾਗੜੇ ਵਜੋਂ ਹੋਈ ਹੈ। Hansraj Raghuvanshi News
ਇਹ ਖਬਰ ਵੀ ਪੜ੍ਹੋ : Sunam News: ਨੌਜਵਾਨ ਵੱਲੋਂ ਰੇਲ ਗੱਡੀ ਹੇਠ ਆਕੇ ਖੁਦਕਸ਼ੀ
ਜੋ ਕਿ ਮੱਧ ਪ੍ਰਦੇਸ਼ ਦੇ ਉਜੈਨ ਦਾ ਰਹਿਣ ਵਾਲਾ ਹੈ। ਸ਼ਿਕਾਇਤ ਅਨੁਸਾਰ, ਰਾਹੁਲ ਕੁਮਾਰ ਨਾਗੜੇ ਪਹਿਲੀ ਵਾਰ 2021-22 ਵਿੱਚ ਉਜੈਨ ਦੇ ਸ਼੍ਰੀ ਮਹਾਕਾਲ ਮੰਦਰ ਵਿੱਚ ਹੰਸਰਾਜ ਰਘੂਵੰਸ਼ੀ ਨੂੰ ਮਿਲਿਆ ਸੀ। ਮੁਲਜ਼ਮ ਰਾਹੁਲ ਕੁਮਾਰ ਨਾਗੜੇ ਨੇ ਗਾਇਕ ਦੀ ਪਤਨੀ, ਮਾਂ ਤੇ ਟੀਮ ਦੇ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਫੋਨ ਤੇ ਵਟਸਐਪ ਕਾਲਾਂ ਕੀਤੀਆਂ। ਉਸਨੇ ਆਪਣੀ ਪਛਾਣ ਲਾਰੈਂਸ ਬਿਸ਼ਨੋਈ ਦੇ ਸਾਥੀ ਵਜੋਂ ਕੀਤੀ ਤੇ ਗੋਲਡੀ ਬਰਾੜ ਗੈਂਗ ਨਾਲ ਜੁੜੇ ਹੋਣ ਦਾ ਦਾਅਵਾ ਕੀਤਾ। ਸ਼ਿਕਾਇਤ ਅਨੁਸਾਰ, ਰਾਹੁਲ ਨੇ 15 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਤੇ ਪੈਸੇ ਨਾ ਦੇਣ ’ਤੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਫਿਲਹਾਲ ਜ਼ੀਰਕਪੁਰ ਪੁਲਿਸ ਨੇ ਮੁਲਜ਼ਮ ਰਾਹੁਲ ਕੁਮਾਰ ਨਾਗੜੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।














