Diwali Celebration: ਪ੍ਰਿੰਸ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਝੁੱਗੀਆਂ ’ਚ ਰਹਿਣ ਵਾਲੇ ਬੱਚਿਆਂ ਨਾਲ ਦੀਵਾਲੀ ਮਨਾਈ

Diwali Celebration
Diwali Celebration: ਪ੍ਰਿੰਸ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਝੁੱਗੀਆਂ ’ਚ ਰਹਿਣ ਵਾਲੇ ਬੱਚਿਆਂ ਨਾਲ ਦੀਵਾਲੀ ਮਨਾਈ

Diwali Celebration: (ਮਨੋਜ) ਮਲੋਟ। ਪ੍ਰਿੰਸ ਮਾਡਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਪਟਾਕੇ ਨਾ ਚਲਾ ਕੇ ਉਹਨਾਂ ਪੈਸਿਆਂ ਨਾਲ ਮਾਨਵਤਾ ਭਲਾਈ ਦਾ ਕੰਮ ਕਰ ਕੇ ਦੀਵਾਲੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਗੁਲਸ਼ਨ ਅਰੋੜਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਕੂਲ ਦੇ ਬੱਚਿਆਂ ਅਤੇ ਸਟਾਫ ਨੇ ਝੁੱਗੀਆਂ ਵਿਚ ਰਹਿਣ ਵਾਲੇ ਬੱਚਿਆਂ ਅਤੇ ਬੱਸ ਸਟੈਂਡ ‘ਤੇ ਰਿਕਸ਼ਾ ਚਲਾਉਣ ਵਾਲਿਆਂ ਨੂੰ ਮਠਿਆਈਆਂ ਵੰਡ ਕੇ ਉਹਨਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆਂਦੀ।

ਇਹ ਵੀ ਪੜ੍ਹੋ: Police Remembrance Day: ਬੀਐਸਐਫ ਪੰਜਾਬ ਅਤੇ ਪੰਜਾਬ ਪੁਲਿਸ ਨੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ

Diwali Celebration

ਬੱਚਿਆਂ ਨੇ ਹਰਜਿੰਦਰ ਨਗਰ, ਬਾਬਾ ਪ੍ਰੇਮ ਦਾਸ ਦੇ ਡੇਰੇ ਦੇ ਬੈਕਸਾਈਡ ਅਤੇ ਬੱਸ ਸਟੈਂਡ ਤੇ ਮਠਿਆਈ ਵੰਡੀ। ਇਸ ਮੌਕੇ ਪ੍ਰਿੰਸੀਪਲ ਗੁਲਸ਼ਨ ਅਰੋੜਾ, ਸਵੱਪਨ ਕੱਕੜ, ਡਾ. ਜੈਪਾਲ, ਦੀਪਾਲੀ ਕੱਕੜ, ਤਨਵੀ, ਵੰਸ਼ਿਕਾ, ਸ਼ੌਰਿਆ, ਵਿਕਾਸ, ਮਨੂੰ ਆਦਿ ਹਾਜ਼ਰ ਸਨ।