Fake sweets: ਫਰੀਦਕੋਟ ਪੁਲਿਸ ਤੇ ਫੂਡ ਸੇਫਟੀ ਟੀਮਾਂ ਵੱਲੋਂ ਵੱਡੀ ਕਾਰਵਾਈ, 18 ਕੁਇੰਟਲ ਤੋਂ ਵੱਧ ਨਕਲੀ ਮਠਿਆਈ ਕੀਤੀ ਸੀਲ

Fake sweets
Fake sweets: ਫਰੀਦਕੋਟ ਪੁਲਿਸ ਤੇ ਫੂਡ ਸੇਫਟੀ ਟੀਮਾਂ ਵੱਲੋਂ ਵੱਡੀ ਕਾਰਵਾਈ, 18 ਕੁਇੰਟਲ ਤੋਂ ਵੱਧ ਨਕਲੀ ਮਠਿਆਈ ਕੀਤੀ ਸੀਲ

115.5 ਕਿੱਲੋ ਮਿਲਕ ਕੇਕ, 180 ਕਿੱਲੋ ਖੋਇਆ ਬਰਫੀ ਅਤੇ 16 ਕੁਇੰਟਲ ਸੋਨ ਪਾਪੜੀ ਕੀਤੀ ਗਈ ਸੀਲ

Fake sweets: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫ਼ਰੀਦਕੋਟ ਦੇ ਨਿਰਦੇਸ਼ਾਂ ਤਹਿਤ ਤਿਉਹਾਰਾਂ ਦੇ ਸੀਜ਼ਨ ਦੌਰਾਨ ਫ਼ਰੀਦਕੋਟ ਪੁਲਿਸ ਪੂਰੀ ਤਰ੍ਹਾ ਚੌਕਸ ਨਜ਼ਰ ਆ ਰਹੀ ਹੈ। ਜਿੱਥੇ ਪੁਲਿਸ ਟੀਮਾਂ ਵੱਲੋਂ ਮਾੜੇ ਅਨਸਰਾਂ ਉੱਪਰ ਪੂਰੀ ਤਰ੍ਹਾਂ ਨਕੇਲ ਕੱਸਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ, ਇਸਦੇ ਨਾਲ ਹੀ ਸਿਹਤ ਵਿਭਾਗ ਦੇ ਫੂਡ ਸੇਫਟੀ ਅਧਿਕਾਰੀਆਂ ਦੀਆਂ ਟੀਮਾਂ ਨਾਲ ਮਿਲ ਕੇ ਮਿਲਾਵਟਖ਼ੋਰਾਂ ਤੇ ਘਟੀਆ ਮਠਿਆਈਆਂ ਤੇ ਦੁੱਧ ਤੋਂ ਬਣੇ ਪਦਾਰਥ ਵੇਚਣ ਵਾਲਿਆਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਹਨਾਂ ਟੀਮਾਂ ਵੱਲੋਂ ਹਰ ਖੇਤਰ ਤੇ ਤਿੱਖੀ ਨਜ਼ਰ ਰੱਖਦੇ ਹੋਏ ਵੱਖ-ਵੱਖ ਥਾਵਾਂ ’ਤੇ ਖਾਣ-ਪੀਣ ਦੀਆਂ ਵਸਤਾਂ ਦੇ ਨਮੂਨੇ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

ਇਸੇ ਤਹਿਤ ਇੱਕ ਹੋਰ ਵੱਡੀ ਕਾਰਵਾਈ ਕਰਦੇ ਹੋਏ ਸ਼੍ਰੀ ਤਰਲੋਚਨ ਸਿੰਘ ਡੀ.ਐਸ.ਪੀ (ਸਬ-ਡਵੀਜਨ) ਫਰੀਦਕੋਟ ਅਗਵਾਈ ਹੇਠ ਥਾਣਾ ਸਿਟੀ ਫਰੀਦਕੋਟ ਅਤੇ ਫੂਡ ਸੇਫਟੀ ਡਿਪਾਰਟਮੈਂਟ ਦੀਆਂ ਟੀਮਾਂ ਵੱਲੋਂ ਇੱਕ ਸੂਚਨਾ ਦੇ ਅਧਾਰ ’ਤੇ ਜੁਆਇੰਟ ਆਪਰੇਸ਼ਨ ਕਰਦੇ ਹੋਏ ਗੁਰੂ ਤੇਗ ਬਹਾਦਰ ਨਗਰ, ਫਰੀਦਕੋਟ ਵਿਖੇ ਇੱਕ ਮਠਿਆਈਆਂ ਬਣਾਉਣ ਵਾਲੀ ਜਗ੍ਹਾ ’ਤੇ ਛਾਪੇਮਾਰੀ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਵਿੰਦਰ ਬੀਰ ਸਿੰਘ ਐਸ.ਪੀ (ਸਥਾਨਿਕ) ਫਰੀਦਕੋਟ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸ਼ਨ ਅਤੇ ਫੂਡ ਸੇਫਟੀ ਡਿਪਾਰਟਮੈਂਟ ਦੀਆ ਟੀਮਾਂ ਵੱਲੋਂ ਸੂਚਨਾ ਦੇ ਅਧਾਰ ’ਤੇ ਕਾਰਵਾਈ ਕੀਤੀ ਗਈ, ਜਿਸ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇੱਥੇ ਕਾਫੀ ਮਾਤਰਾ ਵਿੱਚ ਮਠਿਆਈ ਬਣਾਈ ਜਾ ਰਹੀ ਹੈ। ਜਿਹਨਾਂ ਦੇ ਸੈਂਪਲ ਲਏ ਗਏ ਹਨ। ਜਿਹਨਾਂ ਦੀ ਰਿਪੋਰਟ ਦੇ ਅਧਾਰ ’ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ: Green Diwali: ’ਦੀਵਾਲੀ ਅਸੀਂ ਮਨਾਵਾਂਗੇ, ਪਟਾਕੇ ਨਹੀਂ ਚਲਾਵਾਂਗੇ’ ਦਾ ਨੰਨ੍ਹੇ ਬੱਚਿਆਂ ਨੇ ਦਿੱਤਾ ਹੋਕਾ

Fake sweets Fake sweets

ਇਸ ਮੌਕੇ ਮੌਜੂਦ ਫੂਡ ਸੇਫਟੀ ਅਫਸਰ ਸ਼੍ਰੀ ਹਰਵਿੰਦਰ ਸਿੰਘ ਨੇ ਕਿਹਾ ਕਿ ਇਸ ਜਗ੍ਹਾ ਦਾ ਮਾਲਕ ਨਰਿੰਦਰ ਕੁਮਾਰ ਨਾਮ ਦਾ ਵਿਅਕਤੀ ਹੈ। ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਇਸ ਜਗ੍ਹਾ ਦੀ ਚੈਕਿੰਗ ਕੀਤੀ ਗਈ। ਜਿਸ ਦੌਰਾਨ ਇੱਥੇ ਮੌਜੂਦ ਮਠਿਆਈਆਂ ਜਿਹਨਾ ਵਿੱਚ ਬਰਫੀ, ਮਿਲਕਕੇਕ ਸਮੇਤ ਹੋਰ ਮਠਿਆਈਆ ਦੇ ਸੈਪਲ ਲਏ ਜਾ ਰਹੇ ਹਨ। ਸੈਪਲ ਲੈਣ ਉਪਰੰਤ ਸੈਪਲਾ ਨੂੰ ਟੈਸਟਿੰਗ ਲਈ ਫੂਡ ਸੇਫਟੀ ਲੈਬ ਵਿਖੇ ਭੇਜਿਆ ਜਾਵੇਗਾ। ਜਿਸ ਰਿਪੋਰਟ ਦੇ ਅਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਹਨਾ ਦੱਸਿਆ ਕਿ ਇਸ ਤੋਂ ਇਲਾਵਾ ਸਫਾਈ ਦਾ ਪੂਰਾ ਪ੍ਰਬੰਧ ਨਾ ਹੋਣ ਕਾਰਨ ਸੈਕਟਸ਼-56 ਫੂਡ ਸੇਫਟੀ ਐਕਟ ਦੇ ਤਹਿਤ ਚਲਾਨ ਵੀ ਕੀਤਾ ਜਾ ਚੁੱਕਾ ਹੈ।

ਇਸ ਸਬੰਧੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਨੇ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਿਹਤ ਵਿਭਾਗ ਦੀਆ ਟੀਮਾਂ ਮਿਲ ਕੇ ਅਜਿਹੇ ਅਨਸਰਾ ਵਿਰੁੱਧ ਸਖਤੀ ਨਾਲ ਨਜ਼ਰ ਰੱਖੀ ਜਾ ਰਹੀ ਹੈ, ਜੋ ਪਬਲਿਕ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਕਿਹਾ ਕਿ ਅਜਿਹੀਆਂ ਚੈਕਿੰਗਾਂ ਨਿਰੰਤਰ ਜਾਰੀ ਰਹਿਣਗੀਆ ਤਾਂ ਜੋ ਬਜ਼ਾਰ ਅੰਦਰ ਕਿਤੇ ਵੀ ਮਿਲਾਵਟੀ ਵਸਤੂਅਆ ਦੀ ਵਿਕਰੀ ਨਾ ਹੋ ਸਕੇ।