Body Donation: ਜਾਂਦੇ-ਜਾਂਦੇ ਵੀ ਮਾਨਵਤਾ ਲਈ ਵੱਡਾ ਕੰਮ ਕਰ ਗਏ ਪ੍ਰੇਮੀ ਸ਼ੇਰ ਜੰਗ ਪੁਰੀ 

Body Donation
Body Donation: ਜਾਂਦੇ-ਜਾਂਦੇ ਵੀ ਮਾਨਵਤਾ ਲਈ ਵੱਡਾ ਕੰਮ ਕਰ ਗਏ ਪ੍ਰੇਮੀ ਸ਼ੇਰ ਜੰਗ ਪੁਰੀ 

ਸ਼ਹਿਰ ਲਹਿਰਾਗਾਗਾ ਦੇ 9ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ

Body Donation: (ਨੈਨਸੀ/ਰਾਜ ਸਿੰਗਲਾ) ਲਹਿਰਾਗਾਗਾ। ਸ਼ਹਿਰ ਲਹਿਰਾਗਾਗਾ ਵਿਖੇ ਸਰੀਰਦਾਨੀ ਬਣੇ ਸ਼ੇਰ ਜੰਗ ਪੁਰੀ (96) ਲੋਕਾਂ ਲਈ ਮਿਸਾਲ ਬਣ ਗਏ ਹਨ। ਸ਼ੇਰ ਜੰਗ ਪੁਰੀ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਵੱਲੋਂ ਉਹਨਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ। ਸ਼ੇਰ ਜੰਗ ਪੁਰੀ ਨੇ ਬਲਾਕ ਲਹਿਰਾਗਾਗਾ ਦੇ 31ਵੇਂ ਤੇ ਸ਼ਹਿਰ ਲਹਿਰਾਗਾਗਾ ਦੇ 9ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ।

ਜਾਣਕਾਰੀ ਅਨੁਸਾਰ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 169 ਮਾਨਵਤਾ ਭਲਾਈ ਕਾਰਜ ਤਹਿਤ ਸ਼ਹਿਰ ਲਹਿਰਾਗਾਗਾ ਦੇ ਵਸਨੀਕ ਸ਼ੇਰ ਜੰਗ ਪੁਰੀ ਦੇ ਦੇਹਾਂਤ ਉਪਰੰਤ ਪਰਿਵਾਰ ਨੇ ਆਪਸੀ ਸਹਿਮਤੀ ਅਤੇ ਨਾਲ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਹੈ। ਇਸ ਮੌਕੇ ਉਹਨਾਂ ਦੇ ਪੁੱਤਰ ਰਾਜ ਕੁਮਾਰ ਪੁਰੀ ਇੰਸਾਂ ਅਤੇ ਨੂੰਹ ਨੀਲਮ ਪੁਰੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਜਿਉਂਦੇ ਜੀਅ ਸਰੀਰਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਪਰਿਵਾਰ ਨੇ ਉਨ੍ਹਾਂ ਦਾ ਮ੍ਰਿਤਕ ਸਰੀਰ ਅਮਰੀਤਾ ਸਕੂਲ ਆਫ ਮੈਡੀਸਨ ,ਸੈਕਟਰ 88, ਫਰੀਦਾਬਾਦ ਹਰਿਆਣਾ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਹੈ।

ਇਸ ਮੌਕੇ ਸ਼ੇਰ ਜੰਗ ਪੁਰੀ ਦੀ ਮ੍ਰਿਤਕ ਦੇਹ ਨੂੰ ਪਵਿੱਤਰ ਨਾਅਰਾ ਲਗਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ ਤੇ ਨਗਰ ਕੌਂਸਲ ਪ੍ਰਧਾਨ ਮੈਡਮ ਕਾਂਤਾ ਗੋਇਲ ਅਤੇ ਸੱਚੇ ਨਿਮਰ ਸੇਵਾਦਾਰ ਗੁਰਵਿੰਦਰ ਸਿੰਘ, ਰਤਨ ਲਾਲ ਇੰਸਾਂ, ਜਗਦੀਸ਼ ਪਾਪੜਾ ਇੰਸਾਂ, ਭੈਣ ਪਰਮਜੀਤ ਕੌਰ ਇੰਸਾਂ,ਬਲਜੀਤ ਕੌਰ, ਰਣਜੀਤ ਕੌਰ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। Body Donation

ਡੇਰਾ ਪ੍ਰੇਮੀ ਹਮੇਸ਼ਾਂ ਮਾਨਵਤਾ ਦੇ ਕਾਰਜਾਂ ’ਚ ਮੋਹਰੀ ਰਹਿੰਦੇ ਹਨ: ਕਾਂਤਾ ਗੋਇਲ

ਇਸ ਮੌਕੇ ਨਗਰ ਕੌਂਸਲ ਪ੍ਰਧਾਨ ਮੈਡਮ ਕਾਂਤਾ ਗੋਇਲ ਨੇ ਆਖਿਆ ਕਿ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜਾਂ ਬਾਰੇ ਸਾਰੀ ਦੁਨੀਆਂ ਜਾਣਦੀ ਹੈ। ਉਨ੍ਹਾਂ ਕਿਹਾ ਕਿ ਇਸ ਦੇਸ਼ ਦੀ ਆਬਾਦੀ ਕਰੋੜਾਂ ’ਚ ਹੈ ਪਰ ਇਹ ਡੇਰਾ ਪ੍ਰੇਮੀ ਹੀ ਹਨ ਜੋ ਜਿੱਥੇ ਜਿਉਂਦੇ ਜੀਅ ਗੁਰਦਾ ਦਾਨ ਕਰਦੇ ਹਨ ਤੇ ਦੇਹਾਂਤ ਉਪਰੰਤ ਦੇਹ ਦਾਨ ਕਰ ਰਹੇ ਹਨ ਜੋ ਕਿ ਜਿਗਰੇ ਵਾਲੇ ਹਨ ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦੀ ਆਫਤ ਆਉਂਦੀ ਹੈ ਤਾਂ ਡੇਰਾ ਪ੍ਰੇਮੀ ਹਮੇਸ਼ਾਂ ਰਾਹਤ ਕਾਰਜਾਂ ’ਚ ਮੋਹਰੀ ਰਹਿੰਦੇ ਹਨ।

Body Donation
Body Donation: ਜਾਂਦੇ-ਜਾਂਦੇ ਵੀ ਮਾਨਵਤਾ ਲਈ ਵੱਡਾ ਕੰਮ ਕਰ ਗਏ ਪ੍ਰੇਮੀ ਸ਼ੇਰ ਜੰਗ ਪੁਰੀ

Body Donation Body Donation

ਇਸ ਮੌਕੇ ਬਲਾਕ ਪ੍ਰੇਮੀ ਸੇਵਕ ਗੁਰਪ੍ਰੀਤ ਇੰਸਾਂ, ਬਲਵੰਤ ਇੰਸਾਂ, ਮਲਕੀਤ ਸਿੰਘ ਜੇ ਈ, ਬਲਵੰਤ ਇੰਸਾਂ, ਓਮਪ੍ਰਕਾਸ਼ ਮੀਣਾ ਅਤੇ ਰਾਮਸਰੂਪ ਇੰਸਾਂ, ਗੁਲਜਾਰੀ ਲਾਲ ਇੰਸਾਂ ਨੇ ਆਖਿਆ ਕਿ ਸਾਨੂੰ ਮਾਣ ਹੈ ਕਿ ਸਾਡੇ ਸ਼ਹਿਰ ਵਿੱਚੋਂ ਨੌਵਾਂ ਸਰੀਰਦਾਨ ਹੋਇਆ ਹੈ। ਉਹਨਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚਲਦੇ ਹੋਏ ਸਾਧ-ਸੰਗਤ ਮਾਨਵਤਾ ਭਲਾਈ ਕਾਰਜਾਂ ਵਿੱਚ ਜੁਟੀ ਰਹਿੰਦੀ ਹੈ। ਇਸ ਮੌਕੇ ਪਰਿਵਾਰਕ ਮੈਂਬਰ ਪੋਤਰਾ ਹਨੀ ਇੰਸਾਂ,ਪੂਜਾ ਪੁਰੀ ਇੰਸਾਂ, ਰੂਹ ਦੀਪ ਇੰਸਾਂ, ਰਿਆਜ ਪੁਰੀ, ਪਿੰਡ ਨਿਵਾਸੀ, ਪਿੰਡਾਂ ਦੇ ਪ੍ਰੇਮੀ ਸੇਵਕ, ਪ੍ਰੇਮੀ ਸੰਮਤੀ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ, ਆਈਟੀ ਵਿੰਗ ਦੇ ਭੈਣ ਅਤੇ ਭਾਈਆਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੀ ਸਾਧ-ਸੰਗਤ ਹਾਜ਼ਰ ਸੀ।

ਮਾਨਵਤਾ ਲਈ ਬਹੁਤ ਵੱਡੀ ਸੇਵਾ ਕਰ ਗਏ ਸ਼ੇਰ ਜੰਗ ਪੁਰੀ : ਸੱਚੇ ਨਿਮਰ ਸੇਵਾਦਾਰ

ਇਸ ਮੌਕੇ ਸੱਚੇ ਨਿਮਰ ਸੇਵਾਦਾਰ ਜਗਦੀਸ਼ ਪਾਪੜਾ ਇੰਸਾਂ ਅਤੇ ਗੁਰਵਿੰਦਰ ਇੰਸਾਂ ਨੇ ਦੱਸਿਆ ਕਿ ਸ਼ੇਰ ਜੰਗ ਪੁਰੀ ਦਾ ਬਹੁਤ ਵਧੀਆ ਸੁਭਾਅ ਤੇ ਮਿਲਣਸਾਰ ਵਿਅਕਤੀ ਸਨ। ਦੇਹਾਂਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਨੂੰ ਦਾਨ ਕਰਕੇ ਬਹੁਤ ਵੱਡੀ ਸੇਵਾ ਨਿਭਾ ਦਿੱਤੀ ਹੈ ਜੋ ਕਿ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ । ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 169 ਮਾਨਵਤਾ ਭਲਾਈ ਦੇ ਕੰਮ ਬੜੇ ਹੀ ਜ਼ੋਰਾਂ-ਸ਼ੋਰਾਂ ਨਾਲ ਕੀਤੇ ਜਾ ਰਹੇ ਹਨ। ਇਹ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਵੇਲੇ ਮਾਨਵਤਾ ਭਲਾਈ ਦੇ ਸੇਵਾ ਲਈ ਹਮੇਸ਼ਾ ਤਿਆਰ-ਬਰ-ਤਿਆਰ ਰਹਿੰਦੇ ਹਨ। Body Donation