World Arthritis Day: ਵਿਸ਼ਵ ਗਠੀਆ ਦਿਵਸ ਮੌਕੇ ਮਾਹਿਰ ਡਾਕਟਰ ਨੇ ਦਿੱਤੇ ਜ਼ਰੂਰੀ ਟਿਪਸ, ਗਠੀਆ ਤੋਂ ਕਿਵੇਂ ਪਾਈਏ ਛੁਟਕਾਰਾ

World Arthritis Day
World Arthritis Day: ਵਿਸ਼ਵ ਗਠੀਆ ਦਿਵਸ ਮੌਕੇ ਮਾਹਿਰ ਡਾਕਟਰ ਨੇ ਦਿੱਤੇ ਜ਼ਰੂਰੀ ਟਿਪਸ, ਗਠੀਆ ਤੋਂ ਕਿਵੇਂ ਪਾਈਏ ਛੁਟਕਾਰਾ

World Arthritis Day: ‘ਸ਼ੁਰੂਆਤੀ ਗਠੀਆ ਨੂੰ ਜੀਵਨ ਸ਼ੈਲੀ ’ਚ ਬਦਲਾਅ ਨਾਲ ਸੰਭਾਲਿਆ ਜਾ ਸਕਦੈ’

World Arthritis Day: ਵਿਸ਼ਵ ਭਰ ਵਿਚ 12 ਅਕਤੂਬਰ ਨੂੰ ਵਿਸ਼ਵ ਗਠੀਆ ਦਿਵਸ ਵਜੋਂ ਮਨਾਇਆ ਜਾਂਦਾ ਹੈ ਇਸ ਸਬੰਧੀ ਬਠਿੰਡਾ ਦੇ ਮਸ਼ਹੂਰ ਡਾ. ਮੋਹਿਤ ਗੁਪਤਾ, ਸੀਨੀਅਰ ਰੋਬੋਟਿਕ ਜੋੜ ਬਦਲਣ ਵਾਲੇ ਸਰਜਨ, ਗੁਪਤਾ ਹਸਪਤਾਲ, ਬਠਿੰਡਾ ਨਾਲ ਇੱਕ ਵਿਸ਼ੇਸ਼ ਗੱਲਬਾਤ ਕੀਤੀ ਗਈ।

ਡਾ. ਮੋਹਿਤ ਗੁਪਤਾ
ਸੀਨੀਅਰ ਰੋਬੋਟਿਕ ਜੋੜ ਬਦਲਣ ਵਾਲੇ ਸਰਜਨ
ਗੁਪਤਾ ਹਸਪਤਾਲ, ਬਠਿੰਡਾ

ਸਵਾਲ: ਗਠੀਆ ਅਸਲ ’ਚ ਕੀ ਹੈ ਅਤੇ ਅੱਜ ਭਾਰਤ ’ਚ ਇਹ ਕਿੰਨਾ ਆਮ ਹੈ? | World Arthritis Day
ਜਵਾਬ: ਗਠੀਆ ਇੱਕ ਸਿੰਗਲ ਬਿਮਾਰੀ ਨਹੀਂ ਹੈ, ਸਗੋਂ ਇਹ 100 ਤੋਂ ਵੱਧ ਵੱਖ-ਵੱਖ ਸਥਿਤੀਆਂ ’ਚ ਸ਼ਾਮਲ ਹੈ, ਜੋ ਕਿ ਜੋੜਾਂ, ਮਾਸਪੇਸ਼ੀਆਂ ਅਤੇ ਆਸਪਾਸ ਦੇ ਟਿਸ਼ੂਆਂ ਨੂੰ ਪ੍ਰਭਾਵਿਤ ਕਰਦਾ ਹੈ। ਸਭ ਤੋਂ ਆਮ ਕਿਸਮਾਂ ਹਨ ਓਸਟੀਓਆਰਥਰਾਈਟਸ ਅਤੇ ਰੂਮੈਟੋਇਡ ਆਰਥਰਾਈਟਸ। ਭਾਰਤ ’ਚ, 50 ਸਾਲ ਤੋਂ ਵੱਧ ਉਮਰ ਦੇ ਹਰ 6 ’ਚੋਂ ਲਗਭਗ 1 ਵਿਅਕਤੀ ਨੂੰ ਕਿਸੇ ਨਾ ਕਿਸੇ ਰੂਪ ’ਚ ਗਠੀਆ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੀ ਬਜ਼ੁਰਗ ਹੋ ਰਹੀ ਆਬਾਦੀ, ਬੈਠੇ ਰਹਿਣ ਵਾਲੀ ਜੀਵਨ ਸ਼ੈਲੀ ਅਤੇ ਵਧਦੇ ਮੋਟਾਪੇ ਨਾਲ ਇਹ ਸੰਖਿਆ ਲਗਾਤਾਰ ਵਧ ਰਹੀ ਹੈ, ਖਾਸ ਤੌਰ ’ਤੇ ਔਰਤਾਂ ਅਤੇ ਗੋਡਿਆਂ ਦੀਆਂ ਸਮੱਸਿਆਵਾਂ ਵਾਲੇ ਲੋਕਾਂ ’ਚ

ਸਵਾਲ: ਅਜਿਹੇ ਕਿਹੜੇ ਸ਼ੁਰੂਆਤੀ ਸੰਕੇਤ ਹਨ, ਜਿਨ੍ਹਾਂ ਨੂੰ ਲੋਕਾਂ ਨੂੰ ਨਜ਼ਰਅੰਦਾਜ ਨਹੀਂ ਕਰਨਾ ਚਾਹੀਦਾ?
ਜਵਾਬ: ਆਮ ਸੰਕੇਤਾਂ ’ਚ ਜੋੜਾਂ ਦਾ ਦਰਦ, ਆਰਾਮ ਕਰਨ ਤੋਂ ਬਾਅਦ ਅਕੜਨ, ਸੋਜ, ਪੌੜੀਆਂ ਚੜ੍ਹਨ ਜਾਂ ਲੰਬੀ ਦੂਰੀ ਤੁਰਨ ’ਚ ਮੁਸ਼ਕਲ ਸ਼ਾਮਲ ਹਨ। ਬਹੁਤ ਸਾਰੇ ਲੋਕ ਇਨ੍ਹਾਂ ਨੂੰ ਉਮਰ-ਸਬੰਧਤ ਦਰਦ ਸਮਝ ਕੇ ਨਜ਼ਰਅੰਦਾਜ ਕਰ ਦਿੰਦੇ ਹਨ, ਪਰ ਇਨ੍ਹਾਂ ਨੂੰ ਨਜ਼ਰਅੰਦਾਜ ਕਰਨ ਨਾਲ ਨੁਕਸਾਨ ਚੁੱਪ-ਚੁਪੀਤੇ ਵਧਦਾ ਜਾਂਦਾ ਹੈ। ਸ਼ੁਰੂਆਤੀ ਡਾਕਟਰੀ ਸਲਾਹ ਨਾਲ ਗੰਭੀਰ ਅਪੰਗਤਾ ਨੂੰ ਰੋਕਿਆ ਜਾ ਸਕਦਾ ਹੈ ਅਤੇ ਸਰਜ਼ਰੀ ਨੂੰ ਟਾਲਿਆ ਜਾ ਸਕਦਾ ਹੈ।

World Arthritis Day

ਸਵਾਲ: ਗਠੀਆ ਦੇ ਮੁੱਖ ਕਾਰਨ ਜਾਂ ਜ਼ੋਖਮ ਦੇ ਕਾਰਕ ਕੀ ਹਨ?
ਜਵਾਬ: ਮੁੱਖ ਕਾਰਨ ਕਿਸਮ ’ਤੇ ਨਿਰਭਰ ਕਰਦੇ ਹਨ, ਪਰ ਆਮ ਤੌਰ ’ਤੇ ਉਮਰ ਅਤੇ ਜੈਨੇਟਿਕ ਕਾਰਕ, ਮੋਟਾਪਾ ਅਤੇ ਬੈਠੇ ਰਹਿਣ ਵਾਲੀ ਜੀਵਨ ਸ਼ੈਲੀ, ਪਹਿਲਾਂ ਜੋੜਾਂ ਦੀਆਂ ਸੱਟਾਂ ਜਾਂ ਸਦਮੇ, ਰੂਮੈਟੋਇਡ ਆਰਥਰਾਈਟਸ ਵਰਗੀਆਂ ਸੋਜਸ ਵਾਲੀਆਂ ਸਥਿਤੀਆਂ, ਗਲਤ ਬੈਠਣ ਦੀ ਮੁਦਰਾ ਅਤੇ ਮਾਸਪੇਸ਼ੀਆਂ ਦਾ ਅਸੰਤੁਲਨ, ਪੰਜਾਬ ਅਤੇ ਹਰਿਆਣਾ ਵਿੱਚ ਮੈਂ ਅਕਸਰ ਗੋਡਿਆਂ ਦਾ ਸ਼ੁਰੂਆਤੀ ਗਠੀਆ ਦੇਖਦਾ ਹਾਂ ਜੋ ਲੱਤ ਉੱਪਰ ਲੱਤ ਰੱਖ ਕੇ ਬੈਠਣਾ, ਪੈਰੀ ਭਾਰ ਬੈਠਣਾ, ਅਤੇ ਭਾਰੀ ਖੇਤੀ ਦੇ ਕੰਮ ਕਾਰਨ ਹੁੰਦਾ ਹੈ।

ਸਵਾਲ: ਕੀ ਗਠੀਆ ਨੂੰ ਸਰਜਰੀ ਤੋਂ ਬਿਨਾਂ ਰੋਕਿਆ ਜਾਂ ਕਾਬੂ ਕੀਤਾ ਜਾ ਸਕਦਾ ਹੈ?
ਜਵਾਬ: ਬਿਲਕੁਲ। ਸ਼ੁਰੂਆਤੀ ਗਠੀਆ ਨੂੰ ਅਕਸਰ ਜੀਵਨ ਸ਼ੈਲੀ ਵਿੱਚ ਬਦਲਾਅ, ਫਿਜੀਓਥੈਰੇਪੀ, ਵਜ਼ਨ ਘਟਾਉਣ, ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਾਲੀਆਂ ਕਸਰਤਾਂ ਅਤੇ ਦਵਾਈਆਂ ਨਾਲ ਸੰਭਾਲਿਆ ਜਾ ਸਕਦਾ ਹੈ। ਵਿਸਕੋਸਪਲੀਮੈਂਟੇਸਨ ਜਾਂ ਪਲੇਟਲੈਟ-ਰਿਚ ਪਲਾਜਮਾ ਵਰਗੇ ਟੀਕੇ ਵੀ ਹਲਕੇ ਤੋਂ ਦਰਮਿਆਨੇ ਮਾਮਲਿਆਂ ’ਚ ਮਦਦ ਕਰਦੇ ਹਨ। ਟੀਚਾ ਹੈ ਦਰਦ ਨੂੰ ਕਾਬੂ ਕਰਨਾ, ਹਿਲਜੁਲ ਨੂੰ ਬਚਾਉਣਾ ਅਤੇ ਜੋੜਾਂ ਦੇ ਨੁਕਸਾਨ ਨੂੰ ਟਾਲਣਾ। ਸਰਜਰੀ ਦੀ ਸਲਾਹ ਉਦੋਂ ਦਿੱਤੀ ਜਾਂਦੀ ਹੈ, ਜਦੋਂ ਇਹ ਹੀਲੇ ਅਸਫਲ ਹੋ ਜਾਣ।

ਸਵਾਲ: ਜੋੜ ਬਦਲਣ ਦੀ ਸਰਜਰੀ ’ਚ ਰੋਬੋਟਿਕ ਤਕਨੀਕ ਦੀ ਕੀ ਭੂਮਿਕਾ ਹੈ?
ਜਵਾਬ: ਰੋਬੋਟਿਕ ਗੋਡੇ ਬਦਲਣ ਦੀ ਸਰਜਰੀ ਸ਼ੁੱਧਤਾ ਵਾਲੀ ਆਰਥੋਪੈਡਿਕਸ ਦੀ ਅਗਲੀ ਪੀੜ੍ਹੀ ਨੂੰ ਦਰਸਾਉਂਦੀ ਹੈ। ਰਵਾਇਤੀ ਸਰਜਰੀ ਵਿੱਚ, ਅਲਾਈਨਮੈਂਟ ਅਤੇ ਹੱਡੀਆਂ ਦੀ ਕਟਾਈ ਸਰਜਨ ਦੇ ਨਿਰਣੇ ਅਤੇ ਹੱਥੀਂ ਯੰਤਰਾਂ ‘ਤੇ ਨਿਰਭਰ ਕਰਦੀ ਹੈ। ਰੋਬੋਟਿਕ ਸਿਸਟਮ 3ਡੀ ਮੈਪਿੰਗ ਅਤੇ ਸੈਂਸਰਾਂ ਦੀ ਵਰਤੋਂ ਕਰਕੇ ਸਰਜਰੀ ਦੀ ਯੋਜਨਾ ਬਣਾਉਂਦਾ ਅਤੇ ਸਬ-ਮਿਲੀਮੀਟਰ ਸ਼ੁੱਧਤਾ ਨਾਲ ਅਮਲ ਕਰਦਾ ਹੈ। ਇਹ ਬਿਹਤਰ ਸੰਤੁਲਨ, ਤੇਜ਼ ਰਿਕਵਰੀ ਅਤੇ ਵਧੇਰੇ ਕੁਦਰਤੀ ਗੋਡੇ ਦੇ ਅਨੁਭਵ ਨੂੰ ਯਕੀਨੀ ਬਣਾਉਂਦਾ ਹੈ। ਗੁਪਤਾ ਹਸਪਤਾਲ, ਬਠਿੰਡਾ ਵਿਖੇ, ਅਸੀਂ ਜੌਹਨਸਨ ਐਂਡ ਜੌਹਨਸਨ ਮੈਡਟੈਕ ਦੁਆਰਾ ਸਭ ਤੋਂ ਅਡਵਾਂਸਡ ਸਿਸਟਮਾਂ ਵਿੱਚੋਂ ਇੱਕ, ਵੈਲਿਸ ਰੋਬੋਟਿਕ-ਅਸਿਸਟਿਡ ਗੋਡੇ ਬਦਲਣ ਦੀ ਸਹੂਲਤ ਦੇਣ ’ਤੇ ਮਾਣ ਮਹਿਸੂਸ ਕਰਦੇ ਹਾਂ।

World Arthritis Day

ਸਵਾਲ: ਮਰੀਜ਼ਾਂ ’ਚ ਸਰਜਰੀ ਦਾ ਡਰ ਹੁੰਦਾ ਹੈ, ਜੋੜ ਬਦਲਣ ਦੀ ਸਰਜਰੀ ਨੂੰ ਸੱਚਮੁੱਚ ਕਦੋਂ ਕਰਵਾਉਣਾ ਚਾਹੀਦਾ ਹੈ?
ਜਵਾਬ: ਸਰਜਰੀ ਉਦੋਂ ਕਰਵਾਉਣੀ ਚਾਹੀਦੀ ਹੈ ਜਦੋਂ ਦਰਦ ਰੋਜ਼ਾਨਾ ਜੀਵਨ ’ਚ ਦਖਲ ਦਿੰਦਾ ਹੈ, ਤੁਰਨ, ਸੌਣ, ਜਾਂ ਬੈਠਣ ’ਚ ਵੀ ਅਤੇ ਐਕਸ-ਰੇ ’ਚ ਅਡਵਾਂਸਡ ਗਠੀਆ ਦਿਖਾਈ ਦਿੰਦਾ ਹੈ। ਜੇਕਰ ਦਵਾਈਆਂ ਹੁਣ ਮਦਦ ਨਹੀਂ ਕਰ ਰਹੀਆਂ ਅਤੇ ਤੁਹਾਡਾ ਗੋਡਾ ਵਿਗੜ ਰਿਹਾ ਹੈ (ਟੇਢੀਆਂ ਲੱਤਾਂ ਜਾਂ ਗੋਡੇ ਦੀਆਂ ਚੱਪਣੀਆਂ), ਤਾਂ ਇਹ ਸਪੱਸ਼ਟ ਸੰਕੇਤ ਹੈ। ਸਰਜਰੀ ਨੂੰ ਬਹੁਤ ਦੇਰ ਤੱਕ ਟਾਲਣ ਨਾਲ ਮਾਸਪੇਸ਼ੀਆਂ ਦੀ ਖਰਾਬੀ ਅਤੇ ਰੀੜ੍ਹ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜਿਸ ਨਾਲ ਬਾਅਦ ਵਿੱਚ ਰਿਕਵਰੀ ਮੁਸ਼ਕਲ ਹੋ ਜਾਂਦੀ ਹੈ।

ਸਵਾਲ: ਰੋਬੋਟਿਕ ਜੋੜ ਬਦਲਣ ਦੀ ਸਰਜਰੀ ਕਿੰਨੀ ਸੁਰੱਖਿਅਤ ਹੈ ਅਤੇ ਤੁਹਾਡੇ ਸੈਂਟਰ ਦਾ ਇਸ ਤਕਨੀਕ ਵਿੱਚ ਕਿੰਨਾ ਅਨੁਭਵ ਹੈ?
ਜਵਾਬ: ਰੋਬੋਟਿਕ-ਸਹਾਇਤਾ ਵਾਲੀ ਸਰਜਰੀ ਬਹੁਤ ਸੁਰੱਖਿਅਤ ਹੈ ਅਸਲ ਵਿੱਚ ਕਈ ਪਹਿਲੂਆਂ ਵਿੱਚ ਹੱਥੀਂ ਸਰਜਰੀ ਨਾਲੋਂ ਵੀ ਸੁਰੱਖਿਅਤ ਹੈ। ਰੋਬੋਟ ਕਦੇ ਵੀ ਸੁਤੰਤਰ ਤੌਰ ’ਤੇ ਕੰਮ ਨਹੀਂ ਕਰਦਾ, ਇਹ ਸਰਜਨ ਨੂੰ ਰੀਅਲ-ਟਾਈਮ ਸ਼ੁੱਧਤਾ ਨਾਲ ਸਹਾਇਤਾ ਕਰਦਾ ਹੈ। ਗੁਪਤਾ ਹਸਪਤਾਲ ਵਿਖੇ, ਅਸੀਂ ਪੰਜਾਬ ਅਤੇ ਹਰਿਆਣਾ ਵਿੱਚ ਇਸ ਸਿਸਟਮ ਨੂੰ ਅਪਣਾਉਣ ਵਾਲੇ ਪਹਿਲੇ ਕੇਂਦਰਾਂ ਵਿੱਚੋਂ ਇੱਕ ਸੀ। ਅਸੀਂ ਸੈਂਕੜੇ ਰੋਬੋਟਿਕ ਗੋਡੇ ਬਦਲਣ ਦੀਆਂ ਸਰਜਰੀਆਂ ਸਫਲਤਾਪੂਰਵਕ ਕੀਤੀਆਂ ਹਨ, ਜਿਨ੍ਹਾਂ ਦੇ ਨਤੀਜੇ ਵਿਸ਼ਵ ਦੇ ਸਭ ਤੋਂ ਵਧੀਆ ਕੇਂਦਰਾਂ ਨਾਲ ਮੇਲ ਖਾਂਦੇ ਹਨ।

World Arthritis Day

ਸਵਾਲ: ਬਦਲਦੇ ਮੌਸਮ ਜਾਂ ਸਰਦੀਆਂ ਦੌਰਾਨ ਜੋੜਾਂ ਦੇ ਦਰਦ ਤੋਂ ਪੀੜਤ ਲੋਕਾਂ ਲਈ ਤੁਹਾਡੀ ਕੀ ਸਲਾਹ ਹੈ?
ਜਵਾਬ: ਡਾ. ਮੋਹਿਤ ਗੁਪਤਾ ਨੇ ਕਿਹਾ ਕਿ ਠੰਢਾ ਮੌਸਮ ਅਕਸਰ ਗਠੀਆ ਦੇ ਦਰਦ ਨੂੰ ਅਕੜਨ ਅਤੇ ਜੋੜਾਂ ਦੀ ਗਰੀਸ ਘਟਣ ਕਾਰਨ ਹੋਰ ਵਧਾ ਦਿੰਦਾ ਹੈ। ਮੇਰੀ ਸਲਾਹ: ਜੋੜਾਂ ਨੂੰ ਗਰਮ ਰੱਖੋ,ਹਲਕੀ ਕਸਰਤ ਅਤੇ ਸਟਰੈਚਿੰਗ ਜਾਰੀ ਰੱਖੋ, ਅਚਾਨਕ ਝਟਕਿਆਂ ਜਾਂ ਲੰਬੇ ਸਮੇਂ ਤਕ ਬੈਠਣ ਤੋਂ ਬਚੋ, ਕੈਲਸ਼ੀਅਮ ਅਤੇ ਵਿਟਾਮਿਨ ਡੀ ਨਾਲ ਭਰਪੂਰ ਸਿਹਤਮੰਦ ਖੁਰਾਕ ਲਓ ਅਤੇ ਸਭ ਤੋਂ ਮਹੱਤਵਪੂਰਨ, ਸਿਰਫ ਦਰਦ ਨਿਵਾਰਕ ਦਵਾਈਆਂ ’ਤੇ ਨਿਰਭਰ ਨਾ ਰਹੋ, ਸਗੋਂ ਸਹੀ ਡਾਇਗਨੋਜ ਅਤੇ ਇਲਾਜ ਕਰਵਾਓ।

ਸਵਾਲ: ਵਿਸ਼ਵ ਗਠੀਆ ਦਿਵਸ ’ਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ?
ਜਵਾਬ: ਗਠੀਆ ਸਰਗਰਮ ਜੀਵਨ ਦਾ ਅੰਤ ਨਹੀਂ ਹੈ ਇਹ ਇੱਕ ਮੈਡੀਕਲ ਸਥਿਤੀ ਹੈ ਜਿਸਦਾ ਸਫਲ ਇਲਾਜ ਕੀਤਾ ਜਾ ਸਕਦਾ ਹੈ। ਸ਼ੁਰੂਆਤੀ ਡਾਇਗਨੋਜ, ਜੀਵਨ ਸ਼ੈਲੀ ਵਿੱਚ ਸੁਧਾਰ ਅਤੇ ਰੋਬੋਟਿਕ ਜੋੜ ਬਦਲਣ ਵਰਗੀਆਂ ਆਧੁਨਿਕ ਸਰਜੀਕਲ ਤਕਨੀਕਾਂ ਮਰੀਜ਼ਾਂ ਨੂੰ ਦੁਬਾਰਾ ਦਰਦ-ਰਹਿਤ ਤੁਰਨ ਵਿੱਚ ਮਦਦ ਕਰ ਸਕਦੀਆਂ ਹਨ। ਮੇਰਾ ਸੁਨੇਹਾ: ਚੁੱਪਚਾਪ ਦੁੱਖ ਨਾ ਸਹੋ। ਸ਼ੁਰੂਆਤ ਵਿਚ ਸਿਹਤ ਮਾਹਿਰ ਦੀ ਸਲਾਹ ਲਓ। ਆਧੁਨਿਕ ਆਰਥੋਪੈਡਿਕਸ ਤੁਹਾਨੂੰ ਤੁਹਾਡੀ ਗਤੀਸ਼ੀਲਤਾ ਅਤੇ ਮੁਸਕਰਾਹਟ ਵਾਪਸ ਦੇ ਸਕਦੀ ਹੈ।

ਪੇਸ਼ਕਸ਼ : ਸੁਖਨਾਮ ਬਠਿੰਡਾ