Rajya Sabha: ਉਮੀਦਵਾਰਾਂ ਕੋਲ ਨਹੀਂ ਐ ਦਸ ਵਿਧਾਇਕਾਂ ਦਾ ਸਮੱਰਥਨ ਪੱਤਰ
- ਨਿਯਮਾਂ ਅਨੁਸਾਰ ਨਹੀਂ ਦਿੱਤਾ ਸਮਰਥਨ ਪੱਤਰ
Rajya Sabha: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਰਾਜ ਸਭਾ ਲਈ ਖ਼ਾਲੀ ਹੋਈ ਇੱਕ ਸੀਟ ਲਈ ਚੋਣ ਪ੍ਰਕਿਰਿਆ ਸ਼ੁਰੂ ਹੁੰਦੇ ਹੀ ਸਥਿਤੀ ਕਾਫ਼ੀ ਜ਼ਿਆਦਾ ਰੌਚਕ ਬਣ ਗਈ ਹੈ, ਕਿਉਂਕਿ ਆਮ ਆਦਮੀ ਪਾਰਟੀ ਦਾ ਸਮਰਥਨ ਪ੍ਰਾਪਤ ਰਾਜਿੰਦਰ ਗੁਪਤਾ ਵੱਲੋਂ ਹੁਣ ਤੱਕ ਆਪਣਾ ਨਾਮਜ਼ਦਗੀ ਪਰਚਾ ਦਾਖ਼ਲ ਨਹੀਂ ਕੀਤਾ ਗਿਆ ਅਤੇ ਦੂਜੇ ਪਾਸੇ ਤਿੰਨ ਅਜ਼ਾਦ ਉਮੀਦਵਾਰਾਂ ਨੇ ੰਆਪਣਾ ਨਾਮਜ਼ਦਗੀ ਪਰਚਾ ਦਾਖ਼ਲ ਕਰਦੇ ਹੋਏ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇਹ ਤਿੰਨੇ ਉਮੀਦਵਾਰ ਪੰਜਾਬ ਨਾਲ ਸਬੰਧ ਨਹੀਂ ਰੱਖਦੇ ਹਨ। ਇੱਕ ਉਮੀਦਵਾਰ ਰਾਜਸਥਾਨ ਤੋਂ ਆਇਆ ਹੈ ਤਾਂ ਦੂਜਾ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ।
ਇਸ ਦੇ ਨਾਲ ਹੀ ਇੱਕ ਉਮੀਦਵਾਰ ਤੇਲੰਗਾਨਾ ਤੋਂ ਚੰਡੀਗੜ੍ਹ ਆ ਕੇ ਆਪਣਾ ਨਾਮਜ਼ਦਗੀ ਪਰਚਾ ਦਾਖ਼ਲ ਕਰਕੇ ਗਿਆ ਹੈ। ਇੱਥੇ ਖ਼ਾਸ ਗੱਲ ਇਹ ਹੈ ਕਿ ਇੰਨੀ ਦੂਰ-ਦਰਾਡੇ ਤੋਂ ਆਏ ਇਨ੍ਹਾਂ ਤਿੰਨੇ ਉਮੀਦਵਾਰਾਂ ਕੋਲ ਇੱਕ ਵੀ ਵਿਧਾਇਕ ਦਾ ਸਮੱਰਥਨ ਹਾਸਲ ਨਹੀਂ ਹੈ, ਜਿਸ ਕਾਰਨ ਇਨ੍ਹਾਂ ਤਿੰਨਾਂ ਦੇ ਨਾਮਜ਼ਦਗੀ ਪਰਚੇ ਰੱਦ ਹੋਣਾ ਲਗਭਗ ਤੈਅ ਹੈ ਨਿਯਮਾਂ ਅਨੁਸਾਰ ਰਾਜ ਸਭਾ ਸੀਟ ਲਈ ਨਾਮਜ਼ਦਗੀ ਪਰਚਾ ਸਿਰਫ਼ ਉਹੀ ਭਰ ਸਕਦਾ ਹੈ, ਜਿਸ ਕੋਲ ਘੱਟ ਤੋਂ ਘੱਟ 10 ਵਿਧਾਇਕਾਂ ਦਾ ਸਮੱਰਥਨ ਪੱਤਰ ਹਾਸਲ ਹੋਵੇ।
Rajya Sabha
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਰਾਜ ਸਭਾ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਇਹ ਸੀਟ ਖ਼ਾਲੀ ਹੋਈ ਸੀ ਅਤੇ ਇਸ ਸੀਟ ਖ਼ਾਲੀ ਹੋਣ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਵੱਲੋਂ ਇਸ ਸੀਟ ਲਈ ਚੋਣ ਕਰਵਾਉਣ ਦੀ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਚੋਣ ਪ੍ਰਕਿਰਿਆ ਦੇ ਸ਼ੁਰੂ ਹੋਣ ਤੋਂ ਬਾਅਦ ਦੂਜੇ ਦਿਨ ਹੀ ਰਾਜਸਥਾਨ ਦੇ ਜੈਪੁਰ ਤੋਂ ਨਵਨੀਤ ਚਤੁਰਵੇਦੀ ਵੱਲੋਂ ਆਪਣਾ ਨਾਮਜ਼ਦਗੀ ਪਰਚਾ ਦਾਖਲ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਹੈਦਰਾਬਾਦ ਤੇਲੰਗਾਨਾ ਤੋਂ ਕਾਂਤੀ ਸੈਯਨਾ ਵੱਲੋਂ ਆਪਣਾ ਨਾਮਜ਼ਦਗੀ ਪਰਚਾ ਦਾਖ਼ਲ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਤੋਂ ਬਾਅਦ ਸ਼ਾਮਲੀ, ਮਹਾਰਾਸ਼ਟਰ ਦੇ ਪ੍ਰਭਾਕਰ ਦਾਦਾ ਵੱਲੋਂ ਆਪਣੇ ਕਾਗਜ਼ ਦਾਖ਼ਲ ਕੀਤੇ ਗਏ ਹਨ।
Read Also : ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਅਤੇ ਬਾਲੀਵੁੱਡ ਅਦਾਕਾਰ ਵਰਿੰਦਰ ਸਿੰਘ ਘੁੰਮਣ ਦਾ ਦੇਹਾਂਤ
14 ਅਕਤੂਬਰ ਨੂੰ ਨਾਮਜ਼ਦਗੀ ਪਰਚਿਆ ਦੀ ਪੜਤਾਲ ਹੋਣ ਮੌਕੇ ਇਨ੍ਹਾਂ ਦਾ ਰੱਦ ਹੋਣਾ ਤੈਅ ਮੰਨਿਆ ਜਾ ਰਿਹਾ ਹੈ ਪਰ ਇਹ ਤਿੰਨੇ ਅਜ਼ਾਦ ਉਮੀਦਵਾਰ ਇੰਨੀ ਦੂਰ ਤੋਂ ਪੰਜਾਬ ਵਿੱਚ ਪਰਚਾ ਦਾਖ਼ਲ ਕਰਨ ਲਈ ਕਿਉਂ ਆਏ? ਇਸ ਸੁਆਲ ਦਾ ਜੁਆਬ ਕੋਈ ਵੀ ਨਹੀਂ ਦੇ ਪਾ ਰਿਹਾ ਹੈ।