Rajvir Jawanda: ਜਗਜੀਤ ਸਿੰਘ ਡੱਲੇਵਾਲ ਨੇ ਰਾਜਵੀਰ ਜਵੰਦਾ ਦੀ ਬੇਵਕਤੀ ਮੌਤ ’ਤੇ ਪਰਿਵਾਰ ਨਾਲ ਪ੍ਰਗਟਾਇਆ ਦੁੱਖ

Rajvir Jawanda
Rajvir Jawanda: ਜਗਜੀਤ ਸਿੰਘ ਡੱਲੇਵਾਲ ਨੇ ਰਾਜਵੀਰ ਜਵੰਦਾ ਦੀ ਬੇਵਕਤੀ ਮੌਤ ’ਤੇ ਪਰਿਵਾਰ ਨਾਲ ਪ੍ਰਗਟਾਇਆ ਦੁੱਖ

Rajvir Jawanda: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਕਿਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਸੀਨੀਅਰ ਆਗੂ ਤੇ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸ. ਜਗਜੀਤ ਸਿੰਘ ਡੱਲੇਵਾਲ ਨੇ ਮਾਂ ਬੋਲੀ ਪੰਜਾਬੀ ਦੇ ਲੋਕ ਗਾਇਕ ਰਾਜਵੀਰ ਸਿੰਘ ਜਵੰਦਾ ਦੀ ਬੇਵਕਤੀ ਮੌਤ ’ਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿਣ ਨਾਲ ਮਾਂ ਬੋਲੀ ਪੰਜਾਬੀ ਨੂੰ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਦਾ ਹੀਰਾ ਸਰਕਾਰੀ ਅਣਗਹਿਲੀ ਕਾਰਨ ਇਸ ਫਾਨੀ ਦੁਨੀਆਂ ਤੋਂ ਰੁਖ਼ਸਤ ਹੋ ਗਿਆ ਕਿਉਂਕਿ ਇੱਕ ਪਾਸੇ ਤਾਂ ਸਰਕਾਰਾ ਸੈਕੜੇ ਕਰੋੜ ਰੁਪਏ ਲੋਕਾਂ ਤੋਂ ਆਵਾਰਾ ਪਸ਼ੂਆਂ ਨੂੰ ਸੰਭਾਲਣ ਲਈ ਗਉ ਸੈਸ ਅਤੇ ਰੋਡ ਟੈਕਸ ਦੇ ਰੂਪ ਲੈਂਦੀਆ ਹਨ ਅਤੇ ਦੂਜੇ ਪਾਸੇ ਉਹਨਾਂ ਨੂੰ ਨਾ ਸੰਭਾਲ ਕੇ ਸ਼ਰੇਆਮ ਰੋਡਾ ਉੱਪਰ ਲੋਕਾਂ ਦੀ ਮੌਤ ਦਾ ਕਾਰਨ ਬਣਨ ਲਈ ਘੁੰਮਣ ਫਿਰਨ ਲਈ ਛੱਡਿਆ ਗਿਆ ਹੈ ਜੋ ਬਾਜ਼ਾਰਾਂ ਵਿੱਚ ਅਤੇ ਸੜਕਾਂ ਉੱਪਰ ਆਮ ਆਵਾਰਾ ਪਸ਼ੂਆ ਦੇ ਝੁੰਡਾ ਨੂੰ ਆਮ ਦੇਖਿਆਂ ਜਾ ਸਕਦਾ ਹੈ ਅਤੇ ਜਿਨ੍ਹਾਂ ਕਰਕੇ ਰੋਜ਼ਾਨਾ ਕਿੰਨੀਆਂ ਹੀ ਕੀਮਤੀ ਜਾਨਾਂ ਜਾ ਰਹੀਆ ਹਨ ਅਤੇ ਇਹਨਾਂ ਅਵਾਰਾ ਪਸ਼ੂਆਂ ਕਾਰਨ ਹੀ ਰਾਜਵੀਰ ਸਿੰਘ ਜਵੰਦਾ ਦੀ ਜਾਨ ਗਈ ਹੈ ਜੋ ਕਿ ਸਰਕਾਰ ਨੂੰ ਆਪਣੀ ਜ਼ਿੰਦਗੀ ਬਚਾਉਣ ਲਈ ਵੱਡੀ ਪੱਧਰ ਤੇ ਟੈਕਸ ਵੀ ਅਦਾ ਕਰ ਰਿਹਾ ਸੀ।

ਇਹ ਵੀ ਪੜ੍ਹੋ: Medical Research: ਡੇਰਾ ਸ਼ਰਧਾਲੂ ਜਗਦੀਪ ਕੌਰ ਇੰਸਾਂ ਬਣੇ ਪਿੰਡ ਹਰੀਗੜ੍ਹ ਦੇ ਪਹਿਲੇ ਸਰੀਰਦਾਨੀ

ਇਸ ਲਈ ਜਿੱਥੇ ਵੀ ਆਵਾਰਾ ਪਸ਼ੂਆਂ ਕਰਕੇ ਕੋਈ ਕੀਮਤੀ ਜਾਨ ਜਾਂਦੀ ਹੈ ਤਾਂ ਉਸ ਦੇ ਲਈ ਸਰਕਾਰਾਂ ਦੋਸ਼ੀ ਹਨ ਅਤੇ ਉਸ ਸਰਕਾਰੀ ਕਤਲ ਲਈ ਉਥੋਂ ਦਾ ਸਬੰਧਤ ਥਾਣੇ ਦੇ ਐਸਐਚ ਓ,ਐਸਡੀਐਮ, ਐਸਐਸਪੀ, ਡੀਸੀ ਅਤੇ ਸਾਰੀ ਸਬੰਧਤ ਅਫਸਰਾਂ ਉੱਪਰ ਕਤਲ ਦੀ ਐਫ.ਆਈ.ਆਰ ਦਰਜ ਹੋਣੀ ਚਾਹੀਦੀ ਹੈ ਕਿਉਂਕਿ ਆਮ ਲੋਕ ਆਪਣੀ ਜਾਨ ਦੀ ਕੀਮਤ ਪੰਜਾਬ ਸਰਕਾਰ ਨੂੰ ਗਉ ਸੈਸ ਦੇ ਰੂਪ ਵਿੱਚ ਹਰ ਰੋਜ਼ ਦਿੰਦੇ ਹਨ ਪਰ ਸਰਕਾਰ ਹਜ਼ਾਰਾਂ ਕਰੋੜ ਰੁਪਏ ਲੋਕਾਂ ਤੋਂ ਲੈ ਕੇ ਵੀ ਉਹਨਾਂ ਆਵਾਰਾ ਪਸ਼ੂਆਂ ਨੂੰ ਸੰਭਾਲ ਨਹੀਂ ਰਹੀ, ਜਿਸ ਕਾਰਨ ਸੜਕ ਉੱਪਰ ਜਾਂਦੇ ਹੋਏ ਰਾਹਗੀਰਾਂ ਲਈ ਹਰ ਸਮੇਂ ਮੌਤ ਦਾ ਖੌਫ ਬਣਿਆ ਰਹਿੰਦਾ ਹੈ ਅਤੇ ਜਿਸ ਦੇ ਕਾਰਨ ਹੀ ਅਣਗਿਣਤ ਘਟਨਾਵਾਂ ਤੇ ਸਰਕਾਰੀ ਕਤਲ ਹੋ ਰਹੇ ਹਨ। Rajvir Jawanda