Hansi Butana Canal: ਮਸਲਾ ਹੱਲ ਕਰਨ ਦਾ ਪੀੜਤਾਂ ਨੂੰ ਦਿੱਤਾ ਭਰੋਸਾ
Hansi Butana Canal: ਡਕਾਲਾ (ਰਾਮ ਸਰੂਪ ਪੰਜੋਲਾ)। ਹਾਂਸੀ ਬੁਟਾਣਾ ਨਹਿਰ ਕਾਰਨ ਘੱਗਰ ਦਰਿਆ ਅਤੇ ਮੀਰਾਂਪੁਰ ਚੋਅ ਨਦੀ ’ਚ ਆਏ ਹੜ੍ਹ ਦੇ ਪਾਣੀ ਨੂੰ ਡਾਫ ਲਗਾ ਕੇ ਹਲਕਾ ਸਨੌਰ ਅਤੇ ਹਲਕਾ ਸਮਾਣਾ ਦੇ ਅਨੇਕਾਂ ਪਿੰਡਾਂ ਦੇ ਕਿਸਾਨ ਤੇ ਆਮ ਲੋਕਾਂ ਦਾ ਭਾਰੀ ਜਾਨੀ, ਮਾਲੀ ਨੁਕਸਾਨ ਕਰਦੀ ਹੈ।
ਪਿੰਡ ਧਰਮਹੇੜੀ ਤੇ ਨੇੜਲੇ ਪਿੰਡਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਸਾਬਕਾ ਵਿਦੇਸ਼ ਮੰਤਰੀ ਪਰਨੀਤ ਕੌਰ ਵੱਲੋਂ ਬੀੜਾ ਚੁੱਕਿਆ ਗਿਆ ਹੈ। ਪਿਛਲੇ ਦਿਨੀਂ ਆਏ ਹੜ੍ਹ ਮੌਕੇ ਕੇਂਦਰੀ ਰਾਜ ਮੰਤਰੀ ਸ੍ਰੀਮਤੀ ਰਕਸ਼ਾ ਨਿਖਿਲ ਗਡਸੇ ਨੇ ਹੜ੍ਹ ਪ੍ਰਭਾਵਿਤ ਏਰੀਏ ਦਾ ਦੌਰਾ ਕਰਨ ਤੋਂ ਬਾਅਦ ਪਿੰਡ ਧਰਮਹੇੜੀ ਵਿਖੇ ਧਰਨੇ ’ਤੇ ਬੈਠੇ ਕਿਸਾਨਾਂ ਦੇ ਇਕੱਠ ਨੂੰ ਵਿਸ਼ਵਾਸ ਦਿਵਾੲਆ ਸੀ ਕਿ ਜਲਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕਰਵਾਉਣਗੇ। ਇਸੇ ਲੜੀ ਤਾਹਿਤ ਅੱਜ ਕੇਂਦਰੀ ਮੰਤਰੀ ਦੁਰਗਾ ਦਾਸ ਵੱਲੋਂ ਹਾਂਸੀ-ਬੁਟਾਣਾ ਨਹਿਰ ਕਾਰਨ ਘੱਗਰ ਦਰਿਆ ਤੇ ਮੀਰਾਂਪੁਰ ਚੋਅ ਨੂੰ ਡਾਫ ਲੱਗਣ ਦੇ ਕਾਰਨ ਦਾ ਜਾਇਜ਼ਾ ਲਿਆ ਗਿਆ। ਇਸ ਮੋਕੇ ਕੇਂਦਰੀ ਮੰਤਰੀ ਦੁਰਗਾ ਦਾਸ ਨੇ ਇਕੱਤਰ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਸਲੇ ਬਾਰੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਦਾ ਸਾਰਥਕ ਹੱਲ ਕਰਵਾਇਆ ਜਾਵੇਗਾ।
Read Also : ਹਰਿਆਣਾ ਪੁਲਿਸ ਦੇ ਆਈਜੀ ਵਾਈ ਪੂਰਨ ਕੁਮਾਰ ਨੇ ਖੁਦ ਨੂੰ ਮਾਰੀ ਗੋਲੀ, ਮੌਤ
ਇਸ ਮੌਕੇ ਸੁਰਿੰਦਰ ਸਿੰਘ ਖੇੜਕੀ ਹਲਕਾ ਇੰਚਾਰਜ਼, ਹਰਮੇਸ਼ ਗੋਇਲ ਡਕਾਲਾ ਜ਼ਿਲ੍ਹਾ ਦਿਹਾਤੀ ਪ੍ਰਧਾਨ, ਨਿਸ਼ਾਨ ਸਿੰਘ ਧਰਮਹੇੜੀ, ਵਰਿੰਦਰ ਸਿੰਘ ਢੀਂਡਸਾ ਸਰਪੰਚ ਧਰਮਹੇੜੀ, ਹਰਭਜਨ ਸਿੰਘ ਚੱਠਾ, ਕਸ਼ਮੀਰ ਸਿੰਘ ਸਾਬਕਾ ਸਰਪੰਚ, ਹਰਚਰਨ ਸਿੰਘ ਸਾਬਕਾ ਸਰਪੰਚ, ਸਰਬਜੀਤ ਸਿੰਘ ਢਿਲੋ, ਗੁਰਨਾਮ ਸਿੰਘ ਸੇਖੋਂ,ਅਮਨ ਗਿੱਲ , ਅੰਗਰੇਜ ਸਿੰਘ ਢੀਂਡਸਾ ਐਡਵੋਕੇਟ, ਸਿਮਰਜੀਤ ਸਿੰਘ ਵਿਰਕ, ਸੁਖਚੈਨ ਸਿੰਘ ਚੀਮਾਂ, ਧਰਮਹੇੜੀ, ਜਤਿੰਦਰ ਸਿੰਘ ਧਰਮਹੇੜੀ, ਗੁਰਨਾਮ ਸਿਘ ਸੇਖੋਂ ਯੂਥ ਆਗੂ, ਪਰਮਿੰਦਰ ਸਿੰਘ ਸਰਪੰਚ ਖੰਬੇੜ੍ਹਾ, ਗੁਰਨਾਮ ਸਿੰਘ ਚੀਮਾ ਤੇ ਵੱਡੀ ਗਿਣਤੀ ਕਿਸਾਨ ਮੌਜੂਦ ਸਨ।