Aadhaar Card Update Fee: ਆਧਾਰ ਕਾਰਡ ਸਬੰਧੀ ਆਇਆ ਵੱਡਾ ਅਪਡੇਟ, ਹੁਣ ਫੀਸ ’ਚ ਹੋ ਗਿਆ ਬਦਲਾਅ

Aadhaar Card Update Fee
Aadhaar Card Update Fee: ਆਧਾਰ ਕਾਰਡ ਸਬੰਧੀ ਆਇਆ ਵੱਡਾ ਅਪਡੇਟ, ਹੁਣ ਫੀਸ ’ਚ ਹੋ ਗਿਆ ਬਦਲਾਅ

Aadhaar Card Update Fee: ਨਵੀਂ ਦਿੱਲੀ। ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂ. ਆਈ. ਡੀ. ਏ. ਆਈ.) ਨੇ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ (ਐੱਮ. ਬੀ. ਯੂ.-1) ਲਈ ਸਾਰੇ ਖ਼ਰਚੇ ਮੁਆਫ਼ ਕਰ ਦਿੱਤੇ ਗਏ ਹਨ। ਇਹ ਇੱਕ ਅਜਿਹਾ ਕਦਮ ਹੈ, ਜਿਸ ਨਾਲ ਕਰੀਬ 6 ਕਰੋੜ ਬੱਚਿਆਂ ਨੂੰ ਲਾਭ ਹੋਣ ਦੀ ਉਮੀਦ ਹੈ। ਇਹ ਛੋਟ ਇੱਕ ਅਕਤੂਬਰ ਤੋਂ ਲਾਗੂ ਹੋ ਚੁੱਕੀ ਹੈ ਅਤੇ ਇਕ ਸਾਲ ਦੀ ਮਿਆਦ ਲਈ ਲਾਗੂ ਰਹੇਗੀ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਫੋਟੋ, ਨਾਮ, ਜਨਮ ਮਿਤੀ, ਲਿੰਗ, ਪਤਾ ਤੇ ਜਨਮ ਸਰਟੀਫਿਕੇਟ ਪ੍ਰਦਾਨ ਕਰ ਕੇ ਆਧਾਰ ਲਈ ਨਾਂਅ ਦਰਜ ਕੀਤਾ ਜਾਂਦਾ ਹੈ।

ਪੰਜ ਸਾਲ ਤੋਂ ਘੱਟ ਉਮਰ ਦੇ ਆਧਾਰ ਨਾਮਜ਼ਦਗੀ ਲਈ ਬੱਚੇ ਦੇ ਫਿੰਗਰਪ੍ਰਿੰਟ ਅਤੇ ਆਇਰਿਸ ਬਾਇਓਮੈਟ੍ਰਿਕਸ ਨਹੀਂ ਲਏ ਜਾਂਦੇ ਕਿਉਂਕਿ ਇਹ ਉਸ ਉਮਰ ’ਚ ਪਰਿਪੱਕ ਨਹੀਂ ਹੁੰਦੇ। ਮੌਜ਼ੂਦਾ ਨਿਯਮਾਂ ਅਨੁਸਾਰ, ਜਦੋਂ ਬੱਚਾ ਪੰਜ ਸਾਲ ਦਾ ਹੋ ਜਾਂਦਾ ਹੈ ਤਾਂ ਉਸ ਦੇ ਆਧਾਰ ’ਚ ਉਂਗਲੀਆਂ ਦੇ ਨਿਸ਼ਾਨ, ਆਇਰਿਸ ਅਤੇ ਫੋਟੋ ਨੂੰ ਲਾਜ਼ਮੀ ਤੌਰ ’ਤੇ ਅਪਡੇਟ ਕਰਨਾ ਜ਼ਰੂਰੀ ਹੈ। ਇਸ ਨੂੰ ਪਹਿਲਾ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਕਿਹਾ ਜਾਂਦਾ ਹੈ। Aadhaar Card Update Fee

Read Also : ਵਿਦਿਆਰਥੀਆਂ ਲਈ ਜ਼ਰੂਰੀ ਖਬਰ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਤੀਜਾ ਜਾਰੀ, ਵੇਖੋ

ਇਸੇ ਤਰ੍ਹਾਂ ਬੱਚੇ ਨੂੰ 15 ਸਾਲ ਦੀ ਉਮਰ ਤੱਕ ਪਹੁੰਚਣ ’ਤੇ ਇਕ ਵਾਰ ਫਿਰ ਬਾਇਓਮੈਟ੍ਰਿਕਸ ਅਪਡੇਟ ਕਰਨ ਦੀ ਲੋੜ ਹੁੰਦੀ ਹੈ, ਜਿਸ ਨੂੰ ਦੂਜਾ ਅਪਡੇਟ ਕਿਹਾ ਜਾਂਦਾ ਹੈ। ਪਹਿਲਾ ਤੇ ਦੂਜਾ ਆਈ. ਬੀ. ਯੂ. ਜੇਕਰ ਕ੍ਰਮਵਾਰ 5-7 ਤੇ 15-17 ਸਾਲ ਦੀ ਉਮਰ ਦੇ ਵਿਚਕਾਰ ਕੀਤਾ ਜਾਂਦਾ ਹੈ, ਤਾਂ ਇਹ ਮੁਫ਼ਤ ਹਨ। ਇਸ ਤੋਂ ਬਾਅਦ ਪ੍ਰਤੀ ਐੱਮ. ਬੀ. ਯੂ.125 ਰੁਪਏ ਦੀ ਨਿਰਧਾਰਤ ਫ਼ੀਸ ਲਈ ਜਾਂਦੀ ਹੈ। ਇਸ ਫ਼ੈਸਲੇ ਨਾਲ ਐੱਮ. ਬੀ. ਯੂ. ਹੁਣ 5-17 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਲਈ ਪ੍ਰਭਾਵਸ਼ਾਲੀ ਢੰਗ ਨਾਲ ਮੁਫ਼ਤ ਹੈ।