India vs Australia: ਭਾਰਤ ਤੇ ਅਸਟਰੇਲੀਆ ਵਿਚਕਾਰ ਮੈਲਬੌਰਨ ’ਚ ਟੀ20 ਮੈਚ, ਕਰੀਬ ਤਿੰਨ ਹਫਤੇ ਪਹਿਲਾਂ ਹੀ ਵਿਕ ਗਈਆਂ ਟਿਕਟਾਂ

India vs Australia
India vs Australia: ਭਾਰਤ ਤੇ ਅਸਟਰੇਲੀਆ ਵਿਚਕਾਰ ਮੈਲਬੌਰਨ ’ਚ ਟੀ20 ਮੈਚ, ਕਰੀਬ ਤਿੰਨ ਹਫਤੇ ਪਹਿਲਾਂ ਹੀ ਵਿਕ ਗਈਆਂ ਟਿਕਟਾਂ

India vs Australia: ਮੈਲਬੌਰਨ। ਭਾਰਤ ਤੇ ਕੰਗਾਰੂ ਟੀਮਾਂ 29 ਅਕਤੂਬਰ ਤੋਂ 8 ਨਵੰਬਰ ਦੇ ਵਿਚਕਾਰ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡਣਗੀਆਂ। ਸੀਰੀਜ਼ ਦਾ ਦੂਜਾ ਮੈਚ 31 ਅਕਤੂਬਰ ਨੂੰ ਮੈਲਬੌਰਨ (ਐਮਸੀਜੀ) ’ਚ ਹੋਵੇਗਾ, ਤੇ ਇਸ ਮੈਚ ਦੀਆਂ ਸਾਰੀਆਂ ਜਨਤਕ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ। ਕ੍ਰਿਕੇਟ ਅਸਟਰੇਲੀਆ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਮੈਲਬੌਰਨ ਕ੍ਰਿਕੇਟ ਗਰਾਊਂਡ (ਐਮਸੀਜੀ) ਵਿਖੇ ਦੋਵਾਂ ਦੇਸ਼ਾਂ ਵਿਚਕਾਰ ਹੋਣ ਵਾਲੇ ਟੀ-20 ਮੈਚ ਲਈ ਜਨਤਕ ਟਿਕਟਾਂ ਦੀ ਵੰਡ ਪੂਰੀ ਤਰ੍ਹਾਂ ਖਤਮ ਹੋ ਗਈ ਹੈ, ਜੋ ਕਿ 31 ਅਕਤੂਬਰ ਨੂੰ ਹੋਣ ਵਾਲੇ ਮੈਚ ਤੋਂ ਲਗਭਗ ਤਿੰਨ ਹਫ਼ਤੇ ਪਹਿਲਾਂ ਹੈ। India vs Australia

ਇਹ ਖਬਰ ਵੀ ਪੜ੍ਹੋ : Punjab Airport News: ਪੰਜਾਬ ’ਚ ਖੁੱਲ੍ਹਣ ਜਾ ਰਿਹੈ ਇੱਕ ਹੋਰ ਏਅਰਪੋਰਟ! ਕੇਂਦਰੀ ਮੰਤਰੀ ਨੇ ਦਿੱਤੀ ਵੱਡੀ ਖੁਸ਼ਖਬਰੀ

ਕ੍ਰਿਕੇਟ ਅਸਟਰੇਲੀਆ ਅਨੁਸਾਰ, ਮੈਲਬੌਰਨ ਵਿਖੇ ਖੇਡੇ ਜਾਣ ਵਾਲੇ ਇਸ ਟੀ20 ਮੈਚ ਲਈ ਏਐਫਐਲ ਮੈਂਬਰ ਟਿਕਟਾਂ ਸੋਮਵਾਰ ਤੋਂ ਵਿਕਰੀ ਲਈ ਸ਼ੁਰੂ ਹੋ ਜਾਣਗੀਆਂ, ਜਦੋਂ ਕਿ ਐਮਸੀਜੀ ਮੈਂਬਰ ਟਿਕਟਾਂ ਮੰਗਲਵਾਰ ਤੋਂ ਉਪਲਬਧ ਹੋਣਗੀਆਂ। ਭਾਰਤੀ ਤੇ ਕੰਗਾਰੂ ਟੀਮਾਂ 19 ਤੋਂ 25 ਅਕਤੂਬਰ ਦੇ ਵਿਚਕਾਰ ਪਰਥ, ਐਡੀਲੇਡ ਤੇ ਸਿਡਨੀ ’ਚ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਖੇਡਣਗੀਆਂ। ਇਸ ਤੋਂ ਬਾਅਦ ਕੈਨਬਰਾ, ਮੈਲਬੌਰਨ, ਹੋਬਾਰਟ, ਗੋਲਡ ਕੋਸਟ ਤੇ ਬ੍ਰਿਸਬੇਨ ’ਚ ਪੰਜ ਟੀ-20 ਮੈਚ ਖੇਡੇ ਜਾਣਗੇ।ਸੀਏ ਦੇ ਅਨੁਸਾਰ, ਮੈਲਬੌਰਨ ਟੀ-20 ਮੈਚ ਲਈ ਟਿਕਟਾਂ ਦੀ ਭਾਰੀ ਮੰਗ ਭਾਰਤ ਦੇ ਸੀਮਤ ਓਵਰਾਂ ਦੇ ਦੌਰੇ ’ਚ ਵੱਧ ਰਹੀ ਦਿਲਚਸਪੀ ਨੂੰ ਦਰਸ਼ਾਉਂਦੀ ਹੈ।

ਦੋਵਾਂ ਦੇਸ਼ਾਂ ਵਿਚਕਾਰ ਅੱਠ ਮੈਚਾਂ ਲਈ ਹੁਣ ਤੱਕ 175,000 ਤੋਂ ਵੱਧ ਟਿਕਟਾਂ ਵਿਕ ਚੁੱਕੀਆਂ ਹਨ। ਸਿਡਨੀ ਤੇ ਮਨੂਕਾ ਓਵਲ ਮੈਚਾਂ ਲਈ ਜਨਤਕ ਵੰਡ ਪਹਿਲਾਂ ਹੀ ਖਤਮ ਹੋ ਚੁੱਕੀ ਹੈ। ਅਸਟਰੇਲੀਆ ਵਿਰੁੱਧ ਸੀਮਤ ਓਵਰਾਂ ਦੀ ਲੜੀ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ੁਭਮਨ ਗਿੱਲ ਇੱਕ ਰੋਜ਼ਾ ਟੀਮ ਦੀ ਅਗਵਾਈ ਕਰਨਗੇ। ਟੀਮ ’ਚ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵਰਗੇ ਤਜਰਬੇਕਾਰ ਖਿਡਾਰੀ ਵੀ ਸ਼ਾਮਲ ਹਨ, ਜਦੋਂ ਕਿ ਸੂਰਿਆਕੁਮਾਰ ਯਾਦਵ ਟੀ-20 ਟੀਮ ਦੀ ਅਗਵਾਈ ਕਰਨਗੇ। ਪਿਛਲੀ ਵਾਰ ਜਦੋਂ ਭਾਰਤ ਨੇ 2020/21 ’ਚ ਦੁਵੱਲੀ ਇੱਕ ਰੋਜ਼ਾ ਲੜੀ ਲਈ ਅਸਟਰੇਲੀਆ ਦਾ ਦੌਰਾ ਕੀਤਾ ਸੀ, ਤਾਂ ਮਹਿਮਾਨ ਟੀਮ 1-2 ਨਾਲ ਹਾਰ ਗਈ ਸੀ, ਪਰ ਉਸੇ ਦੌਰੇ ’ਤੇ, ਭਾਰਤੀ ਟੀਮ ਨੇ ਟੀ-20 ਲੜੀ ਉਸੇ ਫਰਕ ਨਾਲ ਜਿੱਤੀ ਸੀ। India vs Australia