Sukhwinder Kalkatta: ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਹਿਲ ਨੇ ਬਰਨਾਲਾ ਹੈੱਡ ਕੁਆਟਰ ’ਤੇ ਪ੍ਰੈਸ ਕਾਨਫਰੰਸ ਕਰਕੇ ਕੀਤਾ ਦਾਅਵਾ
Sukhwinder Kalkatta: ਬਰਨਾਲਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਬਰਨਾਲਾ ਦੀ ਪੁਲਿਸ ਨੇ ਜ਼ਿਲ੍ਹੇ ਦੇ ਕਸਬਾ ਸ਼ਹਿਣਾ ਵਿਖੇ ਸ਼ਨੀਵਾਰ ਨੂੰ ਸਾਬਕਾ ਸਰਪੰਚ ਦੇ ਪੁੱਤ ਦੀ ਹੋਈ ਹੱਤਿਆ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਇਹ ਹੱਤਿਆ ਰੰਜਿਸ ਤਹਿਤ ਕੀਤੀ ਗਈ, ਜਿਸ ’ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Press ਕਾਨਫਰੰਸ ਦੌਰਾਨ ਡਿਪਟੀ ਇੰਸਪੈਕਟਰ ਜਨਰਲ ਆਫ਼ ਪਟਿਆਲਾ ਰੇਂਜ (ਡੀਆਈਜੀ) ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਸ਼ਨੀਵਾਰ ਸ਼ਾਮ ਨੂੰ ਸ਼ਹਿਣਾ ਵਿਖੇ ਸੁਖਵਿੰਦਰ ਸਿੰਘ ਕਲਕੱਤਾ ਦੇ ਹੋਏ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੇ ਭਰਾ ਸੁਖਜੀਤ ਸਿੰਘ ਧਾਲੀਵਾਲ ਦੇ ਬਿਆਨਾਂ ’ਤੇ ਹਰਜਿੰਦਰ ਸਿੰਘ ਉਰਫ਼ ਜਿੰਦਰ, ਗੁਰਦੀਪ ਦਾਸ ਉਰਫ਼ ਹੈਪੀ ਤੇ ਜਗਵਿੰਦਰ ਸਿੰਘ ਉਰਫ ਪਪਲੂ ਵਾਸੀਆਨ ਸ਼ਹਿਣਾ ਨੂੰ ਗ੍ਰਿਫ਼ਤਾਰ ਕੀਤਾ ਹੈ।
Read Also : ਦੇਸ਼ ’ਚ ਸੋਨੇ ਨੇ ਰਚ ਦਿੱਤਾ ਇਤਿਹਾਸ, ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ
ਇੰਨ੍ਹਾਂ ਵਿੱਚੋਂ ਹਰਜਿੰਦਰ ਸਿੰਘ ਦੇ ਖਿਲਾਫ਼ ਕੁੱਲ ਚਾਰ ਮਾਮਲੇ ਅਤੇ ਗੁਰਦੀਪ ਦਾਸ ਦੇ ਵਿਰੁੱਧ ਕੁੱਲ ਦੋ ਅਪਰਾਧਿਕ ਮਾਮਲੇ ਦਰਜ਼ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਹਰਜਿੰਦਰ ਸਿੰਘ ਦੇ ਕਬਜ਼ੇ ਚੋਂ ਨਜਾਇਜ਼ ਪਿਸਟਲ (30 ਬੋਰ) ਅਤੇ ਇੱਕ ਆਈ ਟਵੰਟੀ ਕਾਰ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਹਰਜਿੰਦਰ ਸਿੰਘ 3 ਅਕਤੂਬਰ ਨੂੰ ਹੀ ਉਕਤ ਪਿਸਟਲ ਲੁਧਿਆਣਾ ਤੋਂ ਲੈ ਕੇ ਆਇਆ ਸੀ। ਇਸ ਦੌਰਾਨ ਜਗਵਿੰਦਰ ਸਿੰਘ ਉਸਦੇ ਨਾਲ ਸੀ। ਪੁਲਿਸ ਪਿਸਟਲ ਮੁਹੱਈਆ ਕਰਵਾਉਣ ਵਾਲੇ ਦੀ ਭਾਲ ਵੀ ਕਰ ਰਹੀ ਹੈ। ਪੁਲਿਸ ਦਾ ਦਾਅਵਾ