Tribute: ਸਰੀਰਦਾਨੀ ਜਸਵੀਰ ਕੌਰ ਇੰਸਾਂ ਨੂੰ ਬਲਾਕ ਪੱਧਰੀ ਨਾਮ ਚਰਚਾ ਕਰਕੇ ਦਿੱਤੀਆਂ ਸ਼ਰਧਾਂਜਲੀਆਂ

Tribute
ਕਬਰਵਾਲਾ: ਸਰੀਰਦਾਨੀ ਜਸਵੀਰ ਕੌਰ ਇੰਸਾਂ ਦੇ ਪਰਿਵਾਰਕ ਮੈਂਬਰ ਨਾਮ ਚਰਚਾ ਦੀ ਸਮਾਪਤੀ ’ਤੇ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਦੇ ਹੋਏ, ਸ਼ਰਧਾਂਜਲੀ ਦੇ ਰਹੇ ਪੰਜਾਬ ਦੇ ਸੱਚੇ ਨਮਰ ਸੇਵਾਦਾਰ ਹਰਚਰਨ ਸਿੰਘ ਇੰਸਾਂ ਤੇ ਇਨਸੈਟ ਸਰੀਰਦਾਨੀ ਜਸਵੀਰ ਕੌਰ ਇੰਸਾਂ। ਤਸਵੀਰਾਂ :ਮੇਵਾ ਸਿੰਘ 

ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਖੁੱਡੀਆਂ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਦਿੱਤੀ ਸ਼ਰਧਾਂਜਲੀ

  • ਮਾਨਵਤਾ ਤੇ ਸਮਾਜ ਭਲਾਈ ਨਿਹਸਵਾਰਥ ਸੇਵਾ ਤਹਿਤ ਪਰਿਵਾਰ ਨੇ 5 ਜ਼ਰੂਰਤਮੰਦਾਂ ਨੂੰ ਦਿੱਤਾ ਰਾਸ਼ਨ

Tribute: ਕਬਰਵਾਲਾ, (ਮੇਵਾ ਸਿੰਘ)। ਸਰੀਰਦਾਨੀ ਜਸਵੀਰ ਕੌਰ ਇੰਸਾਂ ਧਰਮ ਪਤਨੀ ਸਰੀਰਦਾਨੀ ਗੁਰਦੇਵ ਸਿੰਘ ਇੰਸਾਂ ਵਾਸੀ ਢਾਹਣੀ ਕਰਮਗੜ੍ਹ ਬਲਾਕ ਕਬਰਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਮਿੱਤ ਪਰਿਵਾਰ ਵੱਲੋਂ ਕਰਵਾਈ ਬਲਾਕ ਪੱਧਰੀ ਨਾਮਚਰਚਾ ਦੀ ਸਮਾਪਤੀ ’ਤੇ ਐਮਐਸਜੀ ਡੇਰਾ ਸੱਚਾ ਸੌਦਾ ਮਾਨਵਤਾ ਤੇ ਭਲਾਈ ਕੇਂਦਰ ਸਰਸਾ ਵੱਲੋਂ ਚਲਾਈ ਜਾ ਰਹੀ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ 5 ਜ਼ਰੂਰਤਮੰਦ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਦੀਆਂ ਕਿੱਟਾਂ ਵੀ ਤਕਸੀਮ ਕੀਤੀਆਂ ਗਈਆਂ।

ਸਰੀਰਦਾਨੀ ਮਾਤਾ ਜਸਵੀਰ ਕੌਰ ਇੰਸਾਂ ਪਿਛਲੇ ਦਿਨੀਂ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਕੇ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ। ਇਸ ਮੌਕੇ ਜਿੱਥੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਇਲਾਕੇ ਦੇ ਮੋਹਤਬਾਰਾਂ ਤੇ ਪੰਜਾਬ ਦੇ ਸੱਚੇ ਨਮਰ ਸੇਵਾਦਾਰਾਂ, ਸਮੂਹ ਸਾਧ-ਸੰਗਤ ਨੇ ਵਿੱਛੜੀ ਆਤਮਾ ਨੂੰ ਸ਼ਰਧਾਂਜਲੀਆਂ ਦਿੱਤੀਆਂ, ਉੱਥੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਸਰੀਰਦਾਨੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਸ਼ਰਧਾਂਜਲੀ ਦਿੰਦਿਆਂ ਪੰਜਾਬ ਦੇ ਸੱਚੇ ਨਮਰ ਸੇਵਾਦਾਰ ਹਰਚਰਨ ਸਿੰਘ ਇੰਸਾਂ ਨੇ ਕਿਹਾ ਕਿ ਮਾਤਾ ਜੀ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਕਰੀਬ ਸੰਨ 1970 ਵਿਚ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਾਰੇ ਪਰਿਵਾਰ ਨੂੰ ਵੀੇ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਜਾ ਰਹੀ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਨਾਲ ਜੋੜਿਆ, ਉਨ੍ਹਾਂ ਦਾ ਇਕ ਬੇਟਾ ਗੁਰਪ੍ਰੀਤ ਸਿੰਘ ਇੰਸਾਂ ਪੰਜਾਬ ਦੇ ਸੱਚੇ ਨਮਰ ਸੇਵਾਦਾਰ ਵਜੋਂ ਅਤੇ ਇਕ ਬੇਟਾ ਸੁਖਪਾਲ ਸਿੰਘ ਇੰਸਾਂ ਲੰਗਰ ਸੰਮਤੀ ਸਰਸਾ ਵਿਚ ਸੇਵਾਦਾਰ ਵਜੋਂ ਡਿਊਟੀ ਨਿਭਾ ਰਹੇ ਹਨ।

ਸਰੀਰਦਾਨੀ ਮਾਤਾ ਜਸਵੀਰ ਕੌਰ ਇੰਸਾਂ ਪਰਿਵਾਰ ’ਚੋਂ ਦੂਸਰੇ ਤੇ ਬਲਾਕ ਦੇ ਬਣੇ ਹਨ ਨੌਵੇਂ ਸਰੀਰਦਾਨੀ

ਉਨ੍ਹਾਂ ਆਖਰ ਵਿਚ ਕਿਹਾ ਜਿੱਥੇ ਮਾਤਾ ਜੀ ਮਾਨਵਤਾ ਭਲਾਈ ਦੀ ਸੇਵਾ ਕਰਦਿਆਂ ਆਪਣੇ ਸਤਿਗੁਰ ਨਾਲ ਓੜ ਨਿਭਾ ਗਏ, ਉਥੇ ਦੁਨੀਆਂ ਤੋਂ ਜਾਂਦੇ ਵਕਤ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਪਰਿਵਾਰ ਨੇ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ, ਜਿਸ ਕਰਕੇ ਉਹ ਦੁਨੀਆਂ ਤੋਂ ਜਾਂਦੇ ਵਕਤ ਵੀ ਮਾਨਵਤਾ ਦੀ ਸੇਵਾ ਕਮਾ ਗਏ। ਜਿਕਰ ਕਰਨਾ ਬਣਦਾ ਹੈ ਕਿ ਸਰੀਰਦਾਨੀ ਮਾਤਾ ਜਸਵੀਰ ਕੌਰ ਦੇ ਪਤੀ ਗੁਰਦੇਵ ਸਿੰਘ ਇੰਸਾਂ ਦਾ ਵੀ ਕੁਝ ਸਾਲ ਪਹਿਲਾਂ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ ਸੀ।

Tribute
ਕਬਰਵਾਲਾ: ਸਰੀਰਦਾਨੀ ਜਸਵੀਰ ਕੌਰ ਇੰਸਾਂ ਦੇ ਪਰਿਵਾਰਕ ਮੈਂਬਰ ਨਾਮ ਚਰਚਾ ਦੀ ਸਮਾਪਤੀ ’ਤੇ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਦੇ ਹੋਏ, ਸ਼ਰਧਾਂਜਲੀ ਦੇ ਰਹੇ ਪੰਜਾਬ ਦੇ ਸੱਚੇ ਨਮਰ ਸੇਵਾਦਾਰ ਹਰਚਰਨ ਸਿੰਘ ਇੰਸਾਂ ਤੇ ਇਨਸੈਟ ਸਰੀਰਦਾਨੀ ਜਸਵੀਰ ਕੌਰ ਇੰਸਾਂ। ਤਸਵੀਰਾਂ :ਮੇਵਾ ਸਿੰਘ

ਬਲਾਕ ਪੱਧਰੀ ਨਾਮਚਰਚਾ ਦੀ ਸਾਰੀ ਕਾਰਵਾਈ ਬਲਾਕ ਕਬਰਵਾਲਾ ਦੇ ਪ੍ਰੇਮੀ ਸੇਵਕ ਨੀਲਕੰਠ ਇੰਸਾਂ ਨੇ ਨਿਭਾਈ। ਇਸ ਮੌਕੇ ਬਲਾਕ ਕਬਰਵਾਲਾ ਤੋਂ ਇਲਾਵਾ, ਬਲਾਕ ਲੰਬੀ, ਬਲਾਕ ਮਲੋਟ ਅਤੇ ਨਾਲ ਲੱਗਦੇ ਹੋਰ ਬਲਾਕਾਂ ਦੇ ਸਮੂਹ ਸੇਵਾਦਾਰਾਂ ਤੇ ਸਾਧ-ਸੰਗਤ ਨੇ ਵਿਛੜੀ ਆਤਮਾ ਨੂੰ ਸ਼ਰਧਾਂਜਲੀਆਂ ਦਿੱਤੀਆਂ। ਇਸ ਮੌਕੇ ਪੰਜਾਬ ਦੇ ਸੱਚੇ ਨਮਰ ਸੇਵਾਦਾਰਾਂ ਵਿਚ ਜਸਵੀਰ ਸਿੰਘ ਇੰਸਾਂ, ਜਗਦੇਵ ਸਿੰਘ ਇੰਸਾਂ, ਸੁਲੱਖਣ ਸਿੰਘ ਇੰਸਾਂ, ਸੁਖਵੀਰ ਸਿੰਘ ਇੰਸਾਂ, ਗੁਰਮੇਜ ਸਿੰਘ ਇੰਸਾਂ ਪ੍ਰੇਮੀ ਸੇਵਕ ਬਲਾਕ ਲੰਬੀ, ਸੁਖਦੇਵ ਸਿੰਘ ਸਾਬਕਾ ਪਟਵਾਰੀ, ਅਤੁਲ ਇੰਸਾਂ, ਨਵਦੀਪ ਸਿੰਘ ਇੰਸਾਂ ਸੇਵਾਦਾਰ ਐਮਐਸਜੀ ਆਈ ਟੀ ਵਿੰਗ ਤੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਨੇ ਨਾਮਚਰਚਾ ’ਚ ਆਪਣੀ ਹਾਜ਼ਰੀ ਲਗਵਾਈ। Tribute