IND vs WI: ਅਹਿਮਦਾਬਾਦ ਟੈਸਟ, ਰਾਹੁਲ ਤੇ ਸੈਂਕੜੇ ਤੋਂ ਬਾਅਦ ਕਪਤਾਨ ਗਿੱਲ, ਧਰੁਵ ਜੁਰੇਲ ਤੇ ਜਡੇਜ਼ਾ ਦੇ ਅਰਧਸੈਂਕੜੇ, ਭਾਰਤ ਮਜ਼ਬੂਤ

IND vs WI
IND vs WI: ਅਹਿਮਦਾਬਾਦ ਟੈਸਟ, ਰਾਹੁਲ ਤੇ ਸੈਂਕੜੇ ਤੋਂ ਬਾਅਦ ਕਪਤਾਨ ਗਿੱਲ, ਧਰੁਵ ਜੁਰੇਲ ਤੇ ਜਡੇਜ਼ਾ ਦੇ ਅਰਧਸੈਂਕੜੇ, ਭਾਰਤ ਮਜ਼ਬੂਤ

ਟੀ ਬ੍ਰੇਕ ਤੱਕ ਭਾਰਤ ਦਾ ਸਕੋਰ 326/4

  • ਵੈਸਟਇੰਡੀਜ਼ ’ਤੇ ਭਾਰਤੀ ਟੀਮ ਦੀ ਲੀੜ 164 ਦੌੜਾਂ ਦੀ

IND vs WI: ਸਪੋਰਟਸ ਡੈਸਕ। ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਪਹਿਲਾ ਟੈਸਟ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਮੈਚ ਦਾ ਦੂਜਾ ਦਿਨ ਹੈ, ਤੇ ਦੂਜਾ ਸੈਸ਼ਨ ਚੱਲ ਰਿਹਾ ਹੈ। ਭਾਰਤ ਨੇ ਪਹਿਲੀ ਪਾਰੀ ’ਚ 4 ਵਿਕਟਾਂ ’ਤੇ 326 ਦੌੜਾਂ ਬਣਾਈਆਂ ਹਨ, ਜਿਸ ਨਾਲ 164 ਦੌੜਾਂ ਦੀ ਲੀਡ ਹੈ। ਧਰੁਵ ਜੁਰੇਲ ਤੇ ਰਵਿੰਦਰ ਜਡੇਜਾ ਕ੍ਰੀਜ ’ਤੇ ਨਾਬਾਦ ਹਨ। ਦੋਵਾਂ ਨੇ ਸੈਂਕੜੇ ਵਾਲੀ ਸਾਂਝੇਦਾਰੀ ਕਰ ਲਈ ਹੈ, ਤੇ ਦੋਵਾਂ ਨੇ ਅਰਧ ਸੈਂਕੜੇ ਵੀ ਜੜ ਦਿੱਤੇ ਹਨ। IND vs WI

ਇਹ ਖਬਰ ਵੀ ਪੜ੍ਹੋ : Feelkhana Kitchen Garden: ਫੀਲਖਾਨਾ ਵਿਖੇ ਕਿਚਨ ਗਾਰਡਨ ਦੀ ਸ਼ੁਰੂਆਤ

ਕੇਐਲ ਰਾਹੁਲ 100 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ, ਜੋਮੇਲ ਵਾਰਿਕਨ ਦੀ ਗੇਂਦ ’ਤੇ ਜਸਟਿਨ ਗ੍ਰੀਵਜ਼ ਨੇ ਕੈਚ ਕੀਤਾ। ਕਪਤਾਨ ਸ਼ੁਭਮਨ ਗਿੱਲ (50 ਦੌੜਾਂ) ਨੂੰ ਰੋਸਟਨ ਚੇਜ਼ ਨੇ ਆਊਟ ਕੀਤਾ। ਭਾਰਤ ਨੇ ਦਿਨ ਦੀ ਸ਼ੁਰੂਆਤ 121/2 ਤੋਂ ਕੀਤੀ। ਵੀਰਵਾਰ ਨੂੰ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਕੈਰੇਬੀਅਨ ਟੀਮ ਸਿਰਫ਼ 162 ਦੌੜਾਂ ਹੀ ਬਣਾ ਸਕੀ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਚਾਰ ਵਿਕਟਾਂ ਤੇ ਜਸਪ੍ਰੀਤ ਬੁਮਰਾਹ ਨੇ ਤਿੰਨ ਵਿਕਟਾਂ ਲਈਆਂ।

ਭਾਰਤ ਨੇ ਦੂਜਾ ਸੈਸ਼ਨ ਵੀ ਜਿੱਤਿਆ | IND vs WI

ਅਹਿਮਦਾਬਾਦ ਟੈਸਟ ਦੇ ਦੂਜੇ ਦਿਨ ਦਾ ਦੂਜਾ ਸੈਸ਼ਨ ਵੀ ਭਾਰਤ ਦੇ ਹੱਕ ’ਚ ਗਿਆ। ਇਸ ਸੈਸ਼ਨ ’ਚ, ਭਾਰਤ ਨੇ 29 ਓਵਰਾਂ ਤੱਕ ਬੱਲੇਬਾਜ਼ੀ ਕੀਤੀ ਤੇ ਇੱਕ ਵਿਕਟ ਦੇ ਨੁਕਸਾਨ ’ਤੇ 108 ਦੌੜਾਂ ਬਣਾਈਆਂ। ਟੀਮ ਇੰਡੀਆ ਨੇ ਸੈਸ਼ਨ ਦੇ ਸ਼ੁਰੂ ’ਚ ਹੀ ਕੇਐਲ ਰਾਹੁਲ ਦਾ ਵਿਕਟ ਗੁਆ ਦਿੱਤਾ। ਇਸ ਤੋਂ ਬਾਅਦ ਧਰੁਵ ਜੁਰੇਲ ਤੇ ਰਵਿੰਦਰ ਜਡੇਜਾ ਨੇ ਸੈਂਕੜਾ ਸਾਂਝੇਦਾਰੀ ਕਰਕੇ ਸਕੋਰ 300 ਤੋਂ ਪਾਰ ਪਹੁੰਚਾਇਆ।