Feelkhana Kitchen Garden: ਫੀਲਖਾਨਾ ਵਿਖੇ ਕਿਚਨ ਗਾਰਡਨ ਦੀ ਸ਼ੁਰੂਆਤ

Feelkhana Kitchen Garden
Feelkhana Kitchen Garden: ਫੀਲਖਾਨਾ ਵਿਖੇ ਕਿਚਨ ਗਾਰਡਨ ਦੀ ਸ਼ੁਰੂਆਤ

ਸਕੂਲ ਦੀ ਵਿਦਿਆਰਥਣਾਂ ਵੱਲੋਂ ਵੀ ਸਬਜ਼ੀਆਂ ਦੇ ਬੀਜ ਬੀਜੇ ਗਏ

ਪਟਿਆਲਾ (ਨਰਿੰਦਰ ਸਿੰਘ ਬਠੋਈ)। ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ, ਵਿਖੇ ਦੁਰਗਾ ਅਸ਼ਟਮੀ ਦੇ ਸ਼ੁਭ ਮੌਕੇ ਤੇ ਸਟੇਟ ਅਵਾਰਡੀ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਤੇ ਸਟਾਫ ਵੱਲੋਂ ਅੱਜ ਨਵੇਂ ਕਿਚਨ ਗਾਰਡਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਡਾਕਟਰ ਗੁਪਤਾ ਨੇ ਸੁਨੇਹਾ ਦਿੱਤਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸੁਪਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਸਕੂਲ ਆਫ ਐਮੀਨੈਂਸ ਫੀਲਖਾਨਾ ਵਿਖੇ ਕਿਚਨ ਗਾਰਡਨ ਬਣਾਇਆ ਜਾ ਰਿਹਾ ਹੈ।

ਇਹ ਖਬਰ ਵੀ ਪੜ੍ਹੋ : Rajveer Jawanda: ਰਾਜਵੀਰ ਜਵੰਦਾ ਦੀ ਹਾਲਤ ਚਿੰਤਾਜਨਕ, ਡਾਕਟਰਾਂ ਨੇ ਦਿੱਤੀ ਇਹ ਜਾਣਕਾਰੀ

ਉਹਨਾਂ ਨੇ ਦੱਸਿਆ ਕਿ ਇਸ ਕਿਚਨ ਗਾਰਡਨ ’ਚ ਬਿਨਾਂ ਕੈਮੀਕਲ ਸਪਰੇ ਤੋਂ ਸਬਜੀਆਂ ਉਗਾਈਆਂ ਜਾਣਗੀਆਂ। ਵਿਸ਼ੇਸ਼ ਤੌਰ ’ਤੇ ਸ਼ਹਿਰੀ ਵਿਦਿਆਰਥੀਆਂ ਨੂੰ ਸਬਜੀਆਂ ਬੀਜਣ ਦੇ ਇਸ ਕੰਮ ਨੂੰ ਸਿੱਖਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਸਕੂਲ ਦੇ ਐਨਐਸਐਸ ਯੂਨਿਟ ਵੱਲੋਂ ਇਹ ਉਪਰਾਲਾ ਪਿਛਲੇ ਛੇ ਸਾਲ ਤੋਂ ਲਗਾਤਾਰ ਕੀਤਾ ਜਾ ਰਿਹਾ ਹੈ, ਸਕੂਲ ਦੇ ’ਚ ਮੌਸਮ ਮੁਤਾਬਕ ਸਬਜੀਆਂ ਉਗਾਈਆਂ ਜਾਂਦੀਆਂ ਹਨ, ਇਹ ਸਬਜ਼ੀਆਂ ਥੋੜੀ-ਥੋੜੀ ਮਾਤਰਾ ’ਚ ਵਿਦਿਆਰਥੀਆਂ ਨੂੰ ਘਰ ਲਿਜਾਣ ਲਈ ਵੀ ਦਿੱਤੀਆਂ ਜਾਂਦੀਆਂ ਹਨ। ਵੱਡੀ ਮਾਤਰਾ ਵਿੱਚ ਹੋਣ ਤੇ ਮਿਡ ਡੇ ਮੀਲ ’ਚ ਵੀ ਇਹ ਸਬਜ਼ੀਆਂ ਵਿਸ਼ੇਸ਼ ਤੌਰ ’ਤੇ ਬਣਾ ਕੇ ਵਿਦਿਆਰਥੀਆਂ ਨੂੰ ਪਰੋਸੀਆ ਜਾਣਗੀਆਂ।

ਇਸ ਮੌਕੇ ਕੌਮੀ ਸੇਵਾ ਯੂਨਿਟ ਦੇ ਪ੍ਰੋਗਰਾਮ ਅਫਸਰ ਮਨੋਜ ਥਾਪਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇੱਕ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਦੇ ਵਿੱਚ ਸਵੈ ਰੁਜਗਾਰ ਤੇ ਆਪਣੀ ਮਿੱਟੀ ਨਾਲ ਜੁੜਨ ਦੇ ਆਸ਼ੇ ਨੂੰ ਪੂਰਾ ਕਰਨ ਦੇ ਲਈ ਕਿਚਨ ਗਾਰਡਨ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਟਾਫ ਵੱਲੋਂ ਵਾਈਸ ਪ੍ਰਿੰਸੀਪਲ ਸੁਰਿੰਦਰ ਕੌਰ, ਸਟਾਫ ਸਕੱਤਰ ਲਖਬੀਰ ਕੌਰ, ਸੀਨੀਅਰ ਲੈਕਚਰਾਰ ਕੰਵਰਜੀਤ ਸਿੰਘ ਧਾਲੀਵਾਲ, ਐਨਐਸਐਸ ਪ੍ਰੋਗਰਾਮ ਅਫਸਰ ਪਰਗਟ ਸਿੰਘ, ਲੈਕਚਰਾਰ ਡਾਕਟਰ ਗੁਰਪ੍ਰੀਤ ਸਿੰਘ, ਸ਼ਿਫਟ ਇੰਚਾਰਜ ਸਿਮਰਨਪ੍ਰੀਤ ਕੌਰ, ਸ਼ਿਫਟ ਇੰਚਾਰਜ ਕਰਮਜੀਤ ਕੌਰ, ਮੈਡਮ ਅਮਰਜੋਤ ਕੌਰ ਮੈਡਮ ਮਨਦੀਪ ਕੌਰ ਮੈਡਮ ਉਜਵਲਾ, ਮੈਡਮ ਨੀਤੂ, ਕੈਂਪਸ ਮੈਨੇਜਰ ਗੁਰਮੁਖ ਸਿੰਘ ਅਤੇ ਵਿਦਿਆਰਥਣਾਂ ਨੇ ਵੀ ਨਵੇਂ ਬੀਜ ਬੀਜਣ ’ਚ ਆਪਣਾ ਯੋਗਦਾਨ ਪਾਇਆ।