ਨਵੀਂ ਦਿੱਲੀ (ਏਜੰਸੀ)। ਦੀਵਾਲੀ ਤੇ ਦੁਸਹਿਰੇ ਤੋਂ ਪਹਿਲਾਂ, ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਤੋਹਫ਼ਾ ਦਿੱਤਾ ਹੈ। ਹੁਣ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ (ਡੀਏ) ’ਚ 3 ਫੀਸਦੀ ਵਾਧਾ ਕੀਤਾ ਗਿਆ ਹੈ। ਇਹ ਵਾਧਾ 1 ਜੁਲਾਈ ਤੋਂ ਲਾਗੂ ਮੰਨਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਕਰਮਚਾਰੀਆਂ ਨੂੰ ਜੁਲਾਈ, ਅਗਸਤ ਤੇ ਸਤੰਬਰ ਦਾ ਬਕਾਇਆ ਵੀ ਮਿਲੇਗਾ। ਹੁਣ ਡੀਏ 55 ਫੀਸਦੀ ਤੋਂ ਵਧ ਕੇ 58 ਫੀਸਦੀ ਹੋ ਗਿਆ ਹੈ। ਇਹ ਫੈਸਲਾ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ’ਚ ਲਿਆ ਗਿਆ। ਹੁਣ ਡੀਏ 55 ਫੀਸਦੀ ਤੋਂ ਵਧ ਕੇ 58 ਫੀਸਦੀ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 6 ਮਹੀਨੇ ਪਹਿਲਾਂ ਵੀ 41 ਵਧਾਇਆ ਗਿਆ ਸੀ, ਮਾਰਚ ’ਚ ਮਹਿੰਗਾਈ ਭੱਤੇ ’ਚ ਸਿਰਫ਼ 2 ਫੀਸਦੀ ਵਾਧਾ ਕੀਤਾ ਗਿਆ ਸੀ, ਪਰ ਇਸ ਵਾਰ ਡੀਏ ’ਚ 3 ਫੀਸਦੀ ਵਾਧਾ ਕੀਤਾ ਗਿਆ ਹੈ।
ਇਹ ਖਬਰ ਵੀ ਪੜ੍ਹੋ : Faridkot News: ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਮੁਲਾਜ਼ਮਾਂ ਨੇ ਰੱਖੀ ਇੱਕ ਦਿਨ ਭੁੱਖ ਹੜਤਾਲ