Modern Library Inauguration: ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਤੂਰਾਂ ਵਿਖੇ ਆਧੁਨਿਕ ਲਾਇਬ੍ਰੇਰੀ ਦਾ ਉਦਘਾਟਨ

Modern Library Inauguration
ਅਮਲੋਹ : ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਪਿੰਡ ਤੂਰਾਂ ਵਿਖੇ ਮਾਡਰਨ ਲਾਇਬ੍ਰੇਰੀ ਦਾ ਉਦਘਾਟਨ ਕਰਨ ਮੌਕੇ। ਤਸਵੀਰ: ਅਨਿਲ ਲੁਟਾਵਾ

ਪਿੰਡਾਂ ’ਚ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰ ਰਹੇ ਹਾਂ-ਗੈਰੀ ਬੜਿੰਗ

Modern Library Inauguration: (ਅਨਿਲ ਲੁਟਾਵਾ/ਅਮਿਤ ਸ਼ਰਮਾ) ਅਮਲੋਹ। ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਪਿੰਡ ਤੂਰਾਂ ਵਿਖੇ ਡਾਕਟਰ ਭੀਮ ਰਾਓ ਅੰਬੇਡਕਰ ਮਾਡਰਨ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਨਿਯਮਤ ਤੌਰ ’ਤੇ ਇਸ ਲਾਇਬ੍ਰੇਰੀ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਜਾਵੇ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੂਬੇ ਦੇ ਵੱਡੀ ਗਿਣਤੀ ਪਿੰਡਾਂ ਵਿੱਚ ਅਜਿਹੀਆਂ ਆਧੁਨਿਕ ਸਹੂਲਤਾਂ ਵਾਲੀਆਂ ਲਾਇਬ੍ਰੇਰੀਆਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਤਾਂ ਜੋ ਬੱਚੇ ਨੌਜਵਾਨ ਅਤੇ ਹਰ ਇੱਕ ਉਮਰ ਵਰਗ ਦੇ ਪਾਠਕ ਇਨ੍ਹਾਂ ਲਾਇਬ੍ਰੇਰੀਆਂ ਵਿੱਚ ਬੈਠ ਕੇ ਆਪਣੀਆਂ ਪਸੰਦੀਦਾ ਕਿਤਾਬਾਂ ਪੜ੍ਹ ਸਕਣ ਅਤੇ ਆਪਣੇ ਸਮੇਂ ਦੀ ਚੰਗੀ ਵਰਤੋਂ ਕਰ ਸਕਣ। ਉਨ੍ਹਾਂ ਕਿਹਾ ਕਿ ਮੋਬਾਈਲਾਂ ਉੱਤੇ ਆਪਣੀ ਊਰਜਾ ਨਸ਼ਟ ਕਰਨ ਨਾਲੋਂ ਇਸ ਲਾਇਬ੍ਰੇਰੀ ਵਿੱਚ ਵੱਧ ਤੋਂ ਵੱਧ ਸਮਾਂ ਪੁਸਤਕਾਂ ਨਾਲ ਦਿਲੀ ਸਾਂਝ ਪੈਦਾ ਕਰਨ ਵਿੱਚ ਗੁਜਾਰਿਆ ਜਾਣਾ ਚਾਹੀਦਾ ਹੈ ਤਾਂ ਹੀ ਇਹਨਾਂ ਦੇ ਨਿਰਮਾਣ ਦਾ ਉਦੇਸ਼ ਸਫਲ ਹੋਵੇਗਾ।

ਇਹ ਵੀ ਪੜ੍ਹੋ: Diet For kids: ਬੱਚਿਆਂ ’ਚ ਦੁੱਧ ਦੀ ਕਮੀ ਸਰੀਰਕ ਵਿਕਾਸ ’ਚ ਪਾਉਂਦੀ ਹੈ ਰੁਕਾਵਟ, ਇਸ ਤਰ੍ਹਾਂ ਵਧਾਓ ਪ੍ਰੋਟੀਨ-ਕੈਲਸ਼ੀਅ…

ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਪਿੰਡਾਂ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਈਆਂ ਜਾ ਰਹੀਆਂ ਲਾਇਬ੍ਰੇਰੀਆਂ ਰਾਹੀਂ ਪੁਸਤਕ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਭਵਿੱਖ ਵਿੱਚ ਇਸ ਦੇ ਸੁਖਾਵੇਂ ਸਿੱਟੇ ਸਾਹਮਣੇ ਆਉਣਗੇ। ਇਸ ਮੌਕੇ ਰਣਜੀਤ ਸਿੰਘ ਪਨਾਗ, ਜਗਦੇਵ ਸਿੰਘ,ਰਾਜਵੰਤ ਸਿੰਘ, ਹੰਸਰਾਜ , ਕੁਲਵੰਤ ਸਿੰਘ, ਗੁਰਦੀਪ ਸਿੰਘ , ਸੁਖਵਿੰਦਰ ਸਿੰਘ, ਸੁਰਮੁਖ ਸਿੰਘ,ਰਜਿੰਦਰ ਕੌਰ,ਨਵਜੋਤ ਕੌਰ,ਦਲਜੀਤ ਕੌਰ, ਬਹਾਦਰ ਸਿੰਘ,ਬਲਵਿੰਦਰ ਸਿੰਘ, ਇੰਦਰਜੋਤ ਸਿੰਘ,ਨਵਜੋਤ ਸਿੰਘ, ਗੁਰਸੇਵਕ ਸਿੰਘ,ਦਲਵਿੰਦਰ ਸਿੰਘ, ਰਾਵਲ ਸਿੰਘ, ਸੁਭ ਕਰਨ ਸਿੰਘ, ਗੁਰਜੰਟ ਸਿੰਘ, ਅੰਗਰੇਜ ਸਿੰਘ, ਰੂਪ ਸਿੰਘ, ਗੁਰਪ੍ਰੀਤ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ। Modern Library Inauguration