Indian Festivals: ਤਿਉਹਾਰਾਂ ਮੌਕੇ ਇਹ ਕੰਮ ਜ਼ਰੂਰ ਕਰੋ, ਪ੍ਰਧਾਨ ਮੰਤਰੀ ਦੀ ਲੋਕਾਂ ਨੂੰ ਖਾਸ ਅਪੀਲ

Indian Festivals
Indian Festivals: ਤਿਉਹਾਰਾਂ ਮੌਕੇ ਇਹ ਕੰਮ ਜ਼ਰੂਰ ਕਰੋ, ਪ੍ਰਧਾਨ ਮੰਤਰੀ ਦੀ ਲੋਕਾਂ ਨੂੰ ਖਾਸ ਅਪੀਲ

Indian Festivals: ਨਵੀਂ ਦਿੱਲੀ (ਏਜੰਸੀ)। ਲੋਕਾਂ ਨੂੰ ਸਵਦੇਸ਼ੀ ਚੀਜ਼ਾਂ ਖਰੀਦਣ ਦੀ ਅਪੀਲ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ‘ਵੋਕਲ ਫਾਰ ਲੋਕਲ’ ਨੂੰ ਆਪਣਾ ਖਰੀਦਦਾਰੀ ਮੰਤਰ ਬਣਾਉਣ ਨਾਲ ਆਉਣ ਵਾਲੇ ਤਿਉਹਾਰਾਂ ਨੂੰ ਹੋਰ ਵੀ ਖਾਸ ਬਣਾਇਆ ਜਾ ਸਕਦਾ ਹੈ। ਆਪਣੇ ਮਾਸਿਕ ਰੇਡੀਓ ਪ੍ਰਸਾਰਣ ‘ਮਨ ਕੀ ਬਾਤ’ ਵਿੱਚ ਮੋਦੀ ਨੇ ਕਿਹਾ, ‘ਇੱਕ ਪ੍ਰਣ ਲੈ ਕੇ, ਤੁਸੀਂ ਆਪਣੇ ਤਿਉਹਾਰਾਂ ਨੂੰ ਹੋਰ ਵੀ ਖਾਸ ਬਣਾ ਸਕਦੇ ਹੋ।

ਜੇਕਰ ਅਸੀਂ ਇਸ ਤਿਉਹਾਰ ਨੂੰ ਸਿਰਫ਼ ਸਵਦੇਸ਼ੀ ਉਤਪਾਦਾਂ ਨਾਲ ਮਨਾਉਣ ਦਾ ਸੰਕਲਪ ਲੈਂਦੇ ਹਾਂ, ਤਾਂ ਤੁਸੀਂ ਸਾਡੇ ਜਸ਼ਨਾਂ ਦੀ ਖੁਸ਼ੀ ਕਈ ਗੁਣਾ ਵਧਦੇ ਦੇਖੋਗੇ। ‘ਵੋਕਲ ਫਾਰ ਲੋਕਲ’ ਨੂੰ ਆਪਣਾ ਖਰੀਦਦਾਰੀ ਮੰਤਰ ਬਣਾਓ। ਇਹ ਇਰਾਦਾ ਕਰ ਲਓ ਹਮੇਸ਼ਾ ਲਈ ਸਿਰਫ਼ ਉਹੀ ਖਰੀਦਣ ਦਾ ਪ੍ਰਣ ਕਰੋ ਜੋ ਦੇਸ਼ ਵਿੱਚ ਤਿਆਰ ਹੋਇਆ ਹੈ। ਅਸੀਂ ਸਿਰਫ਼ ਉਹੀ ਘਰ ਲੈ ਜਾਵਾਂਗੇ ਜੋ ਦੇਸ਼ ਦੇ ਲੋਕਾਂ ਵੱਲੋਂ ਬਣਾਇਆ ਜਾਂਦਾ ਹੈ। Indian Festivals

Read Also : ਵਿਸ਼ਵ ਦਿਲ ਦਿਵਸ ’ਤੇ ਵਿਸ਼ੇਸ਼, ਆਪਣੇ ਦਿਲ ਦਾ ਰੱਖੋ ਖਾਸ ਖਿਆਲ

ਅਸੀਂ ਸਿਰਫ਼ ਉਨ੍ਹਾਂ ਚੀਜ਼ਾਂ ਦੀ ਵਰਤੋਂ ਕਰਾਂਗੇ, ਜਿਨ੍ਹਾਂ ਵਿੱਚ ਦੇਸ਼ ਦੇ ਇੱਕ ਨਾਗਰਿਕ ਦੀ ਸਖ਼ਤ ਮਿਹਨਤ ਹੁੰਦੀ ਹੈ। ਜਦੋਂ ਅਸੀਂ ਅਜਿਹਾ ਕਰਦੇ ਹਾਂ, ਤਾਂ ਅਸੀਂ ਸਿਰਫ਼ ਸਾਮਾਨ ਨਹੀਂ ਖਰੀਦਦੇ, ਅਸੀਂ ਇੱਕ ਪਰਿਵਾਰ ਵਿੱਚ ਉਮੀਦ ਲਿਆਉਂਦੇ ਹਾਂ, ਇੱਕ ਕਾਰੀਗਰ ਦੀ ਸਖ਼ਤ ਮਿਹਨਤ ਦਾ ਸਨਮਾਨ ਕਰਦੇ ਹਾਂ ਅਤੇ ਇੱਕ ਨੌਜਵਾਨ ਉੱਦਮੀ ਦੇ ਸੁਫਨਿਆਂ ਨੂੰ ਖੰਭ ਦਿੰਦੇ ਹਾਂ।’ ਉਨ੍ਹਾਂ ਕਿਹਾ ਕਿ ਤਿਉਹਾਰਾਂ ਦੌਰਾਨ ਅਸੀਂ ਸਾਰੇ ਆਪਣੇ ਘਰਾਂ ਦੀ ਸਫਾਈ ਵਿੱਚ ਰੁੱਝੇ ਰਹਿੰਦੇ ਹਾਂ, ਪਰ ਸਫਾਈ ਘਰ ਦੀਆਂ ਚਾਰ ਦੀਵਾਰਾਂ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਸਫਾਈ ਹਰ ਜਗ੍ਹਾ ਸਾਡੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ – ਗਲੀ, ਮੁਹੱਲਾ, ਬਾਜ਼ਾਰ, ਪਿੰਡ।

Indian Festivals

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਰਾ ਸਮਾਂ ਸਾਡੇ ਦੇਸ਼ ਵਿੱਚ ਤਿਉਹਾਰਾਂ ਦਾ ਸਮਾਂ ਹੈ ਅਤੇ ਦੀਵਾਲੀ ਇੱਕ ਤਰ੍ਹਾਂ ਨਾਲ ਇੱਕ ਮਹਾਂ-ਤਿਉਹਾਰ ਬਣ ਜਾਂਦਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਆਉਣ ਵਾਲੀ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ਪਰ ਨਾਲ ਹੀ ਮੈਂ ਇਹ ਵੀ ਦੁਹਰਾਉਣਾ ਚਾਹੁੰਦਾ ਹਾਂ ਕਿ ਸਾਨੂੰ ਆਤਮਨਿਰਭਰ ਬਣਨਾ ਹੈ, ਸਾਨੂੰ ਦੇਸ਼ ਨੂੰ ਆਤਮਨਿਰਭਰ ਬਣਾਉਣਾ ਹੈ ਅਤੇ ਇਸ ਦਾ ਰਸਤਾ ਸਿਰਫ ਸਵਦੇਸ਼ੀ ਰਾਹੀਂ ਹੀ ਹੈ।