Asia Cup Final: ਚਮਕਿਆ ਵਰਮਾ ਦਾ ‘ਤਿਲਕ’, ਭਾਰਤ ਬਣਿਆ ਏਸ਼ੀਆ ਕੱਪ ਚੈਂਪੀਅਨ

Asia Cup Final
Asia Cup Final: ਚਮਕਿਆ ਵਰਮਾ ਦਾ 'ਤਿਲਕ', ਭਾਰਤ ਬਣਿਆ ਏਸ਼ੀਆ ਕੱਪ ਚੈਂਪੀਅਨ

ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ | Asia Cup Final

ਸਪੋਰਟਸ ਡੈਸਕ। Asia Cup Final: ਭਾਰਤ ਨੇ ਨੌਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤ ਲਿਆ ਹੈ। ਤਿਲਕ ਵਰਮਾ ਦੀ ਸ਼ਾਨਦਾਰ ਪਾਰੀ ਦੀ ਬਦੌਲਤ, ਭਾਰਤ ਨੇ ਏਸ਼ੀਆ ਕੱਪ ਦੇ ਫਾਈਨਲ ’ਚ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ। ਐਤਵਾਰ ਨੂੰ 147 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤੀ ਟੀਮ ਨੇ 20ਵੇਂ ਓਵਰ ਦੀ ਚੌਥੀ ਗੇਂਦ ’ਤੇ ਜਿੱਤ ਪ੍ਰਾਪਤ ਕੀਤੀ। ਰਿੰਕੂ ਸਿੰਘ ਨੇ ਜੇਤੂ ਚੌਕਾ ਲਾਇਆ। ਤਿਲਕ ਵਰਮਾ 69 ਦੌੜਾਂ ਬਣਾ ਕੇ ਨਾਬਾਦ ਪਵੇਲੀਅਨ ਪਰਤੇ। ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਪਾਕਿਸਤਾਨ 19.1 ਓਵਰਾਂ ’ਚ 146 ਦੌੜਾਂ ’ਤੇ ਆਲ ਆਊਟ ਹੋ ਗਈ। ਕੁਲਦੀਪ ਯਾਦਵ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ ਤੇ ਅਕਸ਼ਰ ਪਟੇਲ ਨੇ 2-2 ਵਿਕਟਾਂ ਲਈਆਂ। ਪਾਕਿਸਤਾਨ ਵੱਲੋਂ ਸਾਹਿਬਜ਼ਾਦਾ ਫਰਹਾਨ ਨੇ ਸਭ ਤੋਂ ਵੱਧ 57 ਦੌੜਾਂ ਬਣਾਈਆਂ।

ਇਹ ਖਬਰ ਵੀ ਪੜ੍ਹੋ : Punjab News: ਪੰਜਾਬੀ ਕਲਾਕਾਰਾਂ ਨੇ ਜਤਾਇਆ ਭਰੋਸਾ: ਕੈਨੇਡਾ ਨਾਲੋਂ ਜ਼ਿਆਦਾ ਸੁਰੱਖਿਅਤ ਹੈ ਪੰਜਾਬ, ਮਾਨ ਸਰਕਾਰ ਅਤੇ ਪੰ…