Hyderabad Floods: ਹੈਦਰਾਬਾਦ ’ਚ ਆਮ ਨਾਲੋਂ 408 ਫੀਸਦੀ ਜ਼ਿਆਦਾ ਮੀਂਹ, ਕਾਲੋਨੀਆਂ ਡੁੱਬੀਆਂ, 1000 ਲੋਕਾਂ ਦਾ ਰੈਸਕਿਊ

Hyderabad Floods
Hyderabad Floods: ਹੈਦਰਾਬਾਦ ’ਚ ਆਮ ਨਾਲੋਂ 408 ਫੀਸਦੀ ਜ਼ਿਆਦਾ ਮੀਂਹ, ਕਾਲੋਨੀਆਂ ਡੁੱਬੀਆਂ, 1000 ਲੋਕਾਂ ਦਾ ਰੈਸਕਿਊ

ਮਹਾਰਾਸ਼ਟਰ ਦੇ 4 ਜ਼ਿਲ੍ਹਿਆਂ ’ਚ ਰੈੱਡ ਅਲਰਟ | Hyderabad Floods

ਨਵੀਂ ਦਿੱਲੀ (ਏਜੰਸੀ)। Hyderabad Floods: ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਐਤਵਾਰ ਨੂੰ ਮਹਾਰਾਸ਼ਟਰ ਦੇ ਮੁੰਬਈ, ਠਾਣੇ, ਰਾਏਗੜ੍ਹ ਤੇ ਪਾਲਘਰ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ, ਜਿਸ ’ਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। 26 ਸਤੰਬਰ ਨੂੰ ਹੈਦਰਾਬਾਦ ’ਚ ਇੱਕ ਦਿਨ ’ਚ 194.1 ਮਿਲੀਮੀਟਰ ਬਾਰਿਸ਼ ਹੋਈ, ਜੋ ਕਿ ਆਮ 38.2 ਮਿਲੀਮੀਟਰ ਨਾਲੋਂ 408 ਫੀਸਦੀ ਜ਼ਿਆਦਾ ਹੈ। ਲਗਾਤਾਰ ਮੀਂਹ ਤੇ ਉਸਮਾਨ ਸਾਗਰ ਤੇ ਹਿਮਾਇਤ ਸਾਗਰ ਤੋਂ ਪਾਣੀ ਛੱਡਣ ਕਾਰਨ, ਮੂਸੀ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀ ਹੈ। ਨੇੜਲੇ ਰਿਹਾਇਸ਼ੀ ਕਲੋਨੀਆਂ ’ਚ ਪਾਣੀ ਭਰ ਗਿਆ। 1,000 ਲੋਕਾਂ ਨੂੰ ਬਚਾਇਆ ਗਿਆ। ਇਸ ਦੌਰਾਨ, ਪੱਛਮੀ ਬੰਗਾਲ ’ਚ ਦੁਰਗਾ ਪੂਜਾ ਤਿਉਹਾਰ ’ਤੇ ਵੀ ਮੀਂਹ ਪੈਣ ਦਾ ਖ਼ਤਰਾ ਹੈ। ਮੌਸਮ ਵਿਭਾਗ ਅਨੁਸਾਰ, 1 ਅਕਤੂਬਰ ਨੂੰ ਬੰਗਾਲ ਦੀ ਖਾੜੀ ’ਚ ਇੱਕ ਨਵਾਂ ਘੱਟ ਦਬਾਅ ਵਾਲਾ ਖੇਤਰ ਬਣੇਗਾ, ਜਿਸ ਨਾਲ ਅਗਲੇ 7 ਦਿਨਾਂ ਤੱਕ ਦੱਖਣੀ ਬੰਗਾਲ ਦੇ ਕਈ ਜ਼ਿਲ੍ਹਿਆਂ ’ਚ ਮੀਂਹ ਪਵੇਗਾ।

ਇਹ ਖਬਰ ਵੀ ਪੜ੍ਹੋ : Tamil Nadu Breaking News: ਤਾਮਿਲ ਅਦਾਕਾਰ ਵਿਜੇ ਦੀ ਰੈਲੀ ’ਚ ਭਗਦੜ, 39 ਮੌਤਾਂ