
ਪਰਿਵਾਰ ਅਤੇ ਢਾਹਣੀ ਕਰਮਗੜ੍ਹ ਦੇ ਦੂਸਰੇ ਤੇ ਬਲਾਕ ਦੇ ਬਣੇ ਨੌਵੇਂ ਸਰੀਰਦਾਨੀ
ਮ੍ਰਿਤਕ ਸਰੀਰ ਖੋਜਾਂ ਲਈ ਦਾਨ ਕਰਨਾ ਵੱਡਾ ਜਿਗਰਾ, ਕੋਈ ਸਰੀਰ ਦਾ ਵਾਲ ਨਹੀਂ ਦਿੰਦਾ : ਡਾ: ਮਨੀਸ਼
Punjab Body Donation: ਕਬਰਵਾਲਾ (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਜਾ ਰਹੀ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਡੇਰਾ ਸੱਚਾ ਸੌਦਾ ਸ਼ਰਧਾਲੂ ਜਸਵੀਰ ਕੌਰ ਇੰਸਾਂ ਧਰਮ ਪਤਨੀ ਸੱਚਖੰਡ ਵਾਸੀ ਤੇ ਸਰੀਰਦਾਨੀ ਗੁਰਦੇਵ ਸਿੰਘ ਇੰਸਾਂ ਨਿਵਾਸੀ ਢਾਹਣੀ ਕਰਮਗੜ੍ਹ ਬਲਾਕ ਕਬਰਵਾਲਾ, ਤਹਿ: ਮਲੋਟ ਦਾ ਮ੍ਰਿਤਕ ਸਰੀਰ ਸਮੂਹ ਪਰਿਵਾਰ ਨੇ ਆਪਣੀ ਪੂਰੀ ਸਹਿਮਤੀ ਨਾਲ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ।
ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸਰੀਰਦਾਨੀ ਜਸਵੀਰ ਕੌਰ ਇੰਸਾਂ ਨੇ ਆਪਣੇ ਜਿਉਂਦੇ ਜੀਅ ਦੇਹਾਂਤ ਉਪਰੰਤ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ ਤੇ ਉਨ੍ਹਾਂ ਦੀ ਇਸ ਅੰਤਿਮ ਇੱਛਾ ਨੂੰ ਪਰਿਵਾਰ ਨੇ ਪੂਰਾ ਕਰਦਿਆਂ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ। ਜਿਕਰ ਕਰਨਾ ਬਣਦਾ ਹੈ ਸਰੀਰਦਾਨੀ ਜਸਵੀਰ ਕੌਰ ਇੰਸਾਂ ਢਾਹਣੀ ਕਰਮਗੜ੍ਹ ਅਤੇ ਪਰਿਵਾਰ ਚੋਂ ਦੂਸਰੇ ਤੇ ਬਲਾਕ ਕਬਰਵਾਲਾ ਦੇ ਨੌਵੇਂ ਸਰੀਰਦਾਨੀ ਬਣ ਗਏ ਹਨ।
ਇਹ ਵੀ ਪੜ੍ਹੋ: Rajvir Jawanda: ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਐਕਸੀਡੈਂਟ, ਬ੍ਰੇਨ ਡੈੱਡ, ਹਾਲਤ ਨਾਜ਼ੁਕ
ਜਿਕਰਯੋਗ ਹੈ ਕਿ ਸਰੀਰਦਾਨੀ ਜਸਵੀਰ ਕੌਰ ਇੰਸਾਂ ਦੇ ਪਤੀ ਗੁਰਦੇਵ ਸਿੰਘ ਇੰਸਾਂ ਦਾ ਮ੍ਰਿਤਕ ਸਰੀਰ ਵੀ ਕੁਝ ਸਾਲ ਪਹਿਲਾਂ ਪਰਿਵਾਰ ਵੱਲੋਂ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ ਸੀ। ਸਾਲ 2025 ਦੌਰਾਨ ਬਲਾਕ ਕਬਰਵਾਲਾ ਵਿਚ ਮਾਨਵਤਾ ਤੇ ਸਮਾਜ ਭਲਾਈ ਸੇਵਾ ਤਹਿਤ ਇਹ ਪਹਿਲਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ ਹੈ। ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਤੋਂ ਪਹਿਲਾਂ ਪਰਿਵਾਰ ਵੱਲੋਂ ਸਾਰੀ ਲਿਖਤੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸਰੀਰਦਾਨੀ ਜਸਵੀਰ ਕੌਰ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਇਕ ਫੁੱਲਾਂ ਨਾਲ ਸਜਾਈ ਗੱਡੀ ਤੇ ਰੱਖਿਆ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਵੇਲੇ ਉਨ੍ਹਾਂ ਦੀ ਅਰਥੀ ਨੂੰ ਬੇਟੇ ਸੁਖਪਾਲ ਸਿੰਘ ਇੰਸਾਂ, ਜਸਕਰਨ ਸਿੰਘ ਇੰਸਾਂ, ਗੁਰਪ੍ਰੀਤ ਕੌਰ ਇੰਸਾਂ ਸੱਚੇ ਨਮਰ ਸੇਵਾਦਾਰ ਅਤੇ ਬੇਟੀ ਖੁਸ਼ਵਿੰਦਰ ਕੌਰ ਨੇ ਵੀ ਆਪਣੀ ਮਾਤਾ ਦੀ ਅਰਥੀ ਨੂੰ ਮੋਢਾ ਲਾਇਆ।
ਅੰਤਿਮ ਯਾਤਰਾ ਘਰ ਤੋਂ ਸੁਰੂ ਹੋ ਕੇ ਢਾਹਣੀ ਦੀ ਲਿੰਕ ਸੜਕ ਤੋਂ ਹੁੰਦੀ ਹੋਈ ਕਬਰਵਾਲਾ-ਬੁਰਜ ਸਿੱਧਵਾਂ ਲਿੰਕ ਸੜਕ ਦੇ ਨਜ਼ਦੀਕ ਸਮਾਪਿਤ ਹੋਈ। ਅੰਤਿਮ ਯਾਤਰਾ ਵਿੱਚ ਸ਼ਾਮਲ ਪਰਿਵਾਰਕ ਮੈਂਬਰ, ਨਗਰ ਨਿਵਾਸੀ, ਰਿਸ਼ਤੇਦਾਰ ਸਾਕ ਸਬੰਧੀ, ਜਿੰਮੇਵਾਰ ਸੇਵਾਦਾਰ ਤੇ ਸਮੂਹ ਸਾਧ-ਸੰਗਤ ਨੇ ਸਰੀਰਦਾਨੀ ਜਸਵੀਰ ਕੌਰ ਇੰਸਾਂ ਅਮਰ-ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਜਸਵੀਰ ਕੌਰ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨੇ ਅਕਾਸ਼ ਗੁੂੰਜਣ ਲਾ ਦਿੱਤਾ।
ਇਸ ਤੋਂ ਬਾਅਦ ਸਰੀਰਦਾਨੀ ਜਸਵੀਰ ਕੌਰ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਬਾਬਾ ਹੀਰਾ ਦਾਸ ਜੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਬਾਦਲ ਜਿਲਾ ਸ੍ਰੀ ਮੁਕਤਸਰ ਸਾਹਿਬ ਨੂੰ ਰਵਾਨਾ ਕੀਤਾ। ਇਸ ਸਮੇਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਪੰਜਾਬ ਦੇ ਸੱਚੇ ਨਮਰ ਸੇਵਾਦਾਰਾਂ ਵਿਚ ਸੁਲੱਖਣ ਸਿੰਘ ਇੰਸਾਂ, ਸੁਖਵੀਰ ਸਿੰਘ ਇੰਸਾਂ, ਜਗਦੇਵ ਸਿੰਘ ਇੰਸਾਂ, ਜਸਵੀਰ ਸਿੰਘ ਇੰਸਾਂ, ਦਰਸ਼ਨ ਸਿੰਘ ਇੰਸਾਂ, ਨੀਲ ਕੰਠ ਬਲਾਕ ਪ੍ਰੇਮੀ ਸੇਵਕ ਕਵਰਵਾਲਾ, ਸੱਚੇ ਨਮਰ ਸੇਵਦਾਰ ਭੈਣਾਂ ਵਿਚ ਅਮਰਜੀਤ ਕੌਰ ਇੰਸਾਂ, ਹਰਵਿੰਦਰ ਕੌਰ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ, ਨਵਦੀਪ ਸਿੰਘ ਮੈਂਬਰ ਐਮਐਸਜੀ ਆਈਟੀ ਵਿੰਗ, ਐਮਐਸਜੀ ਆਈ ਟੀ ਵਿੰਗ ਦੇ ਹੋਰ ਮੈਂਬਰ ਸਾਹਿਬਾਨ, ਪਿੰਡਾਂ ਦੇ ਪ੍ਰੇਮੀ ਸੇਵਕਾਂ ਤੇ ਸਮੂਹ ਸਾਧ-ਸੰਗਤ ਤੇ ਜਿੰਮੇਵਾਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। Punjab Body Donation
ਕੀ ਕਹਿੰਦੇ ਹਨ ਮੈਡੀਕਲ ਕਾਲਜ ਬਾਦਲ ਤੋਂ ਆਏ ਡਾ: ਮਨੀਸ ਕੁਮਾਰ
ਇਸ ਮੌਕੇ ਮੈਡੀਕਲ ਕਾਲਜ ਬਾਦਲ ਤੋਂ ਆਏ ਡਾ: ਮਨੀਸ ਕੁਮਾਰ ਨੇ ਕਿਹਾ ਕਿ ਅੱਜ ਦੇ ਸਵਾਰਥੀ ਯੁਗ ਵਿਚ ਕੋਈ ਆਪਣੇ ਪਿੰਡੇ ਦਾ ਵਾਲ ਨਹੀਂ ਦਿੰਦਾ ਤੇ ਇਸ ਪਰਿਵਾਰ ਵੱਲੋਂ ਵੱਡਾ ਜਿਗਰਾ ਕਰਕੇ ਮਾਤਾ ਜਸਵੀਰ ਕੌਰ ਇੰਸਾਂ ਦਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਨਾ ਬਹੁਤ ਹੀ ਵੱਡਾ ਸ਼ਲਾਘਾਯੋਗ ਕਦਮ ਹੈ।
ਉਨ੍ਹਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਨਮਨ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਮੂਹ ਡੇਰਾ ਸੱਚਾ ਸੌਦਾ ਪ੍ਰੇਮੀਆਂ ਨੂੰ ਅਜਿਹੇ ਮਾਨਵਤਾ ਭਲਾਈ ਸੇਵਾ ਕਾਰਜਾਂ ਵਿਚ ਲਾ ਕੇ ਸਮਾਜ ਨੂੰ ਇਕ ਨਵੀ ਦਿਸ਼ਾ ਦਿੱਤੀ ਜਾ ਰਹੀ ਹੈ, ਜਿਸ ਨਾਲ ਸਮਾਜ ਵਿਚ ਆਪਸੀ ਭਾਈਚਾਰਾ ਤੇ ਅਮਨ-ਸ਼ਾਂਤੀ ਦੀ ਕੜੀ ਮਜ਼ਬੂਤ ਹੁੰਦੀ ਹੈ। ਉਨ੍ਹਾਂ ਨੇ ਆਖਰ ਵਿਚ ਇਕ ਵਾਰ ਫਿਰ ਪੂਜਨੀਕ ਗੁਰੂ ਜੀ, ਸਮੂਹ ਸਾਧ-ਸੰਗਤ ਤੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿੰਨਾਂ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ, ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਮ੍ਰਿਤਕ ਸਰੀਰ ਪ੍ਰਾਪਤ ਕਰਨ ਲਈ ਮੇੈਡੀਕਲ ਕਾਲਜਾਂ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਸੀ।