
ਕੈਬਨਿਟ ਮੰਤਰੀ ਨੇ ਮੂਣਕ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ
Paddy Government Purchase: (ਮੋਹਨ ਸਿੰਘ) ਮੂਣਕ । ਸਥਾਨਕ ਅਨਾਜ ਮੰਡੀ ਵਿਖੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਸਾਰੀਆਂ ਖਰੀਦ ਏਜੰਸੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਮੰਡੀ ’ਚ ਢੋਆ-ਢੁਆਈ ਦਾ ਕੰਮ ਵੀ ਸਹੀ ਤਰੀਕੇ ਨਾਲ ਚੱਲੇਗਾ। ਲਿਫਟਿੰਗ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਸਾਰੀਆਂ ਖਰੀਦ ਏਜੰਸੀਆਂ ਜਿਵੇਂ ਮਾਰਕਫੈੱਡ, ਪਨਸਪ, ਪਨਗ੍ਰੇਨ, ਵੇਅਰ ਹਾਊਸ ਨੇ ਖਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਨੂੰ ਮੰਡੀ ’ਚ ਕੋਈ ਦਿੱਕਤ ਪੇਸ਼ ਨਹੀਂ ਆਵੇਗੀ।
ਇਹ ਵੀ ਪੜ੍ਹੋ: Rajvir Jawanda: ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਐਕਸੀਡੈਂਟ, ਬ੍ਰੇਨ ਡੈੱਡ, ਹਾਲਤ ਨਾਜ਼ੁਕ
ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਕਿ ਜਲਦੀ ਖਰੀਦ ਹੋ ਸਕੇ ਤੇ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਖਰੀਦ ਕਰਕੇ ਪੇਮੈਂਟ ਦੀ ਅਦਾਇਗੀ ਜਲਦੀ ਹੋ ਸਕੇ। ਪਨਸਪ ਤੇ ਮਾਰਕਫੈੱਡ ਖਰੀਦ ਏਜੰਸੀਆਂ ਨੇ ਅੱਜ ਅਨਾਜ ਮੰਡੀ ਮੂਣਕ ਵਿਖੇ ਖਰੀਦ ਕੀਤੀ ਗਈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬਣੀ ਪੰਜਾਬ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਕੀਤੇ ਜਾ ਰਹੇ ਕੰਮਾਂ ਨੂੰ ਇਤਿਹਾਸ ਦੇ ਸੁਨਹਿਰੇ ਪੰਨਿਆਂ ’ਤੇ ਲਿਖਿਆ ਜਾਵੇਗਾ, ਚੋਣਾਂ ਦੌਰਾਨ ਹਲਕੇ ਦੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਗਏ ਹਨ ਉਨ੍ਹਾਂ ਨੂੰ ਹਰ ਹਾਲ ਵਿੱਚ ਪੂਰਾ ਕੀਤਾ ਜਾਵੇਗਾ। Paddy Government Purchase
ਇਸ ਮੌਕੇ ਐੱਸਡੀਐੱਮ ਮੂਣਕ ਸੂਬਾ ਸਿੰਘ, ਮਾਰਕਿਟ ਕਮੇਟੀ ਦੇ ਚੇਅਰਮੈਨ ਮਹਿੰਦਰ ਸਿੰਘ ਕੁੱਦਨੀ, ਮਾਰਕਿਟ ਕਮੇਟੀ ਸਕੱਤਰ ਮੂਣਕ ਅਮਨਦੀਪ ਸਿੰਘ ਸੰਧੂ , ਰਿੰਕੂ ਸਿੰਘ ਕੁਦਨੀ, ਅਸ਼ੋਕ ਕੁਮਾਰ ਮਾਰਕਫੈੱਡ, ਇੰਸਪੈਕਟਰ ਸੰਦੀਪ ਕੁਮਾਰ ਪਨਸਪ,ਤਰੁਨ ਗੋਇਲ ਪਨਗ੍ਰੇਨ, ਗੁਰਪ੍ਰੀਤ ਸਿੰਘ ਜਟਾਣਾਂ ਵੇਅਰ ਹਾਊਸ ਤੋਂ ਇਲਾਵਾ ਆੜ੍ਹਤੀ ਤੇ ਕਿਸਾਨ, ਮਜ਼ਦੂਰ ਮੌਜੂਦ ਸਨ।