2 ਸੁਨਿਹਰੀ, 5 ਚਾਂਦੀ ਅਤੇ 1 ਕਾਂਸੀ ਦੇ ਤਮਗੇ ਜਿੱਤੇ
Amloh News: (ਅਨਿਲ ਲੁਟਾਵਾ) ਅਮਲੋਹ। ਦੀਪ ਸਪੋਰਟਸ ਕਲੱਬ, ਅਮਲੋਹ ਨੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ‘ਚ ਹੋਈ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 2 ਸੁਨਿਹਰੀ, 5 ਚਾਂਦੀ ਅਤੇ 1ਕਾਂਸੀ ਦੇ ਤਮਗੇ ਜਿੱਤ ਕੇ ਕਲੱਬ ਦਾ ਨਾਂਅ ਰੌਸ਼ਨ ਕੀਤਾ। ਇਹ ਮੁਕਾਬਲੇ ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਕਰਵਾਏ ਗਏ ਸਨ, ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਤੋਂ ਖਿਡਾਰੀ ਹਿੱਸਾ ਲੈਣ ਲਈ ਆਏ ਸਨ।
ਇਹ ਵੀ ਪੜ੍ਹੋ: Punjab Food Sector: ਪੰਜਾਬ ਦਾ ਖਾਧ ਖੇਤਰ! ਏਆਈ ਤੇ ਐਗਰੀਟੈਕ ਨਾਲ ਬਦਲੀ ਤਸਵੀਰ
ਦੀਪ ਸਪੋਰਟਸ ਕਲੱਬ,ਦੇ ਖਿਡਾਰੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਦਾ ਧਿਆਨ ਖਿੱਚਿਆ ਅਤੇ ਆਪਣੇ ਕੋਚ ਕੁਲਦੀਪ ਸਿੰਘ ਦੀ ਅਗਵਾਈ ‘ਚ ਇਸ ਵੱਡੀ ਸਫਲਤਾ ਨੂੰ ਹਾਸਲ ਕੀਤਾ। ਕੋਚ ਕੁਲਦੀਪ ਸਿੰਘ ਨੇ ਕਿਹਾ, “ਇਹ ਜਿੱਤ ਸਾਡੇ ਖਿਡਾਰੀਆਂ ਦੀ ਮਿਹਨਤ ਅਤੇ ਅਨੁਸ਼ਾਸਨ ਦਾ ਨਤੀਜਾ ਹੈ। ਅਸੀਂ ਇਸ ਖੇਡ ਵਿੱਚ ਅਜੇ ਹੋਰ ਉੱਚਾਈਆਂ ਪਾਰ ਕਰਨ ਲਈ ਵਚਨਬੱਧ ਹਾਂ। ਸਾਡੇ ਕਲੱਬ ਦਾ ਮੁੱਖ ਉਦੇਸ਼ ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਉਹਨਾਂ ਦੀਆਂ ਸਮਰਥਾਵਾਂ ਨੂੰ ਸਹੀ ਦਿਸ਼ਾ ਵਿੱਚ ਲੈ ਜਾਣਾ ਹੈ। ਦੀਪ ਸਪੋਰਟਸ ਕਲੱਬ ਦੀ ਇਸ ਸਫਲਤਾ ਨਾਲ ਸਾਰੇ ਅਮਲੋਹ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਕਲੱਬ ਦੇ ਸਾਰੇ ਖਿਡਾਰੀਆਂ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।