Holiday Punjab: ਪੰਜਾਬ ਸਰਕਾਰ ਨੇ ਵੀਰਵਾਰ ਨੂੰ ਕੀਤਾ ਛੁੱਟੀ ਦਾ ਐਲਾਨ, ਸਕੂਲ ਤੇ ਕਾਲਜ਼ ਰਹਿਣਗੇ ਬੰਦ

Punjab Holiday News
Punjab Holiday News

Holiday Punjab: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ ਛੁੱਟੀਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਪੰਜਾਬ ਸਰਕਾਰ ਨੇ ਅਕਤੂਬਰ ਮਹੀਨੇ ’ਚ ਦੋ ਵੱਡੇ ਤਿਉਹਾਰਾਂ ਲਈ ਸਰਕਾਰੀ ਛੁੱਟੀਆਂ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ, 2 ਅਕਤੂਬਰ, ਵੀਰਵਾਰ ਨੂੰ ਗਾਂਧੀ ਜਯੰਤੀ ਤੇ ਦੁਸਹਿਰੇ ਕਾਰਨ ਪੂਰੇ ਪੰਜਾਬ ’ਚ ਗਜ਼ਟਿਡ ਛੁੱਟੀ ਹੋਵੇਗੀ। ਇਸ ਦਿਨ ਸਾਰੇ ਸਕੂਲ, ਕਾਲਜ, ਸਰਕਾਰੀ ਦਫ਼ਤਰ ਤੇ ਉਦਯੋਗਿਕ ਇਕਾਈਆਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ, ਪੰਜਾਬ ਸਰਕਾਰ ਨੇ 7 ਅਕਤੂਬਰ, ਮੰਗਲਵਾਰ ਨੂੰ ਮਹਾਰਿਸ਼ੀ ਵਾਲਮੀਕਿ ਜਯੰਤੀ ਦੇ ਮੌਕੇ ’ਤੇ ਗਜ਼ਟਿਡ ਛੁੱਟੀ ਦਾ ਐਲਾਨ ਵੀ ਕੀਤਾ ਹੈ। ਇਸਦਾ ਮਤਲਬ ਹੈ ਕਿ ਲੋਕਾਂ ਨੂੰ ਅਕਤੂਬਰ ਮਹੀਨੇ ਦੇ ਸ਼ੁਰੂ ’ਚ ਹੀ ਤਿਉਹਾਰਾਂ ਦੀ ਲੜੀ ਦਾ ਆਨੰਦ ਲੈਣ ਦਾ ਮੌਕਾ ਮਿਲੇਗਾ।

ਇਹ ਖਬਰ ਵੀ ਪੜ੍ਹੋ : IND vs SL: ਅਭਿਸ਼ੇਕ ਸ਼ਰਮਾ ਨੇ ਤੋੜਿਆ ਵਿਰਾਟ ਤੇ ਰਿਜ਼ਵਾਨ ਦਾ ਰਿਕਾਰਡ