ਮਿਸ਼ਨ ਉਜਾਲਾ : ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਜਾਂਚ ਕੈਂਪ | Dera Sacha Sauda
- ਤੀਜੇ ਦਿਨ ਤੱਕ 5056 ਨੇਤਰ ਰੋਗੀਆਂ ਦੀ ਮੁਫ਼ਤ ਜਾਂਚ
ਸਰਸਾ (ਸੱਚ ਕਹੂੰ ਨਿਊਜ਼)। ਮਾਨਵਤਾ ਦੇ ਸੱਚੇ ਹਿਤੈਸ਼ੀ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ‘ਚ ਚੱਲ ਰਹੇ ਅੱਖਾਂ ਦੇ ਮੁਫ਼ਤ ਕੈਂਪ ‘ਚ ਹੁਣ ਤੱਕ ਹਜ਼ਾਰਾਂ ਅੱਖਾਂ ਦੇ ਮਰੀਜ਼ ਲਾਭ ਉਠਾ ਚੁੱਕੇ ਹਨ ਤੀਜੇ ਦਿਨ ਵੀਰਵਾਰ ਦੇਰ ਸ਼ਾਮ ਤੱਕ 5056 ਮਰੀਜ਼ਾਂ ਦੀ ਜਾਂਚ ਕੀਤੀ ਜਾ ਚੁੱਕੀ ਸੀ, ਜਿਨ੍ਹਾਂ ‘ਚ 3106 ਔਰਤਾਂ ਤੇ 1950 ਪੁਰਸ਼ ਮਰੀਜ਼ ਹਨ। ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਸਮਰਪਿਤ ਇਸ ਅੱਖਾਂ ਦੇ ਮੁਫ਼ਤ ਜਾਂਚ ਕੈਂਪ ‘ਚ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ ਤੇ ਉੱਤਰਾਖੰਡ ਸਮੇਤ ਵੱਖ-ਵੱਖ ਪ੍ਰਦੇਸ਼ਾਂ ਦੇ ਮਰੀਜ਼ ਲਾਭ ਉੱਠਾ ਰਹੇ ਹਨ ਆਈ ਕੈਂਪ ‘ਚ ਦੇਸ਼ ਭਰ ਤੋਂ ਆਏ ਪ੍ਰਸਿੱਧ ਅੱਖਾਂ ਦੇ ਮਾਹਿਰ ਡਾਕਟਰ, ਮੈਡੀਕਲ, ਪੈਰਾਮੈਡੀਕਲ ਸਟਾਫ਼ ਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਸਟਾਫ਼ ਮੈਂਬਰ ਸੇਵਾਵਾਂ ਦੇ ਰਹੇ ਹਨ।
ਅੱਖਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਚੈੱਕਅੱਪ ਸਪੈਸ਼ਲਿਸਟ ਤੇ ਸੁਪਰ ਸਪੈਸ਼ਲਿਸਟ ਡਾਕਟਰਾਂ ਵੱਲੋਂ ਮੁਫ਼ਤ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਦਵਾਈਆਂ ਵੀ ਮੁਫ਼ਤ ‘ਚ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ‘ਚ ਡੇਰਾ ਸੱਚਾ ਸੌਦਾ ‘ਚ ਹਰ ਸਾਲ ਦਸੰਬਰ ਮਹੀਨੇ ‘ਚ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲਾਇਆ ਜਾਂਦਾ ਹੈ ਹੁਣ ਤੱਕ ਲੱਗੇ 25 ਮੁਫ਼ਤ ਅੱਖਾਂ ਦੇ ਕੈਂਪਾਂ ‘ਚ ਹਜ਼ਾਰਾਂ ਹਨ੍ਹੇਰੀ ਜ਼ਿੰਦਗੀਆਂ ਰੌਸ਼ਨ ਹੋਈਆਂ ਹਨ। (Dera Sacha Sauda)