
ਪਰਿਵਾਰ ਨੇ ਆਪਣੇ ਪਰਿਵਾਰਿਕ ਮੈਂਬਰ ਦੀ ਯਾਦ ’ਚ 5 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਘਰੇਲੂ ਰਾਸ਼ਨ | Malout News
- ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਕੀਤਾ ਸਨਮਾਨਿਤ
Malout News: (ਮਨੋਜ) ਮਲੋਟ। ਸੱਚਖੰਡਵਾਸੀ ਨੇਤਰਦਾਨੀ ਤੇ ਸਰੀਰਦਾਨੀ ਮਾਤਾ ਬਲਵੀਰ ਕੌਰ ਇੰਸਾਂ (81 ਸਾਲ) ਪਤਨੀ ਮੁਖਤਿਆਰ ਸਿੰਘ ਨਿਵਾਸੀ ਪਿੰਡ ਮਲੋਟ ਨਮਿੱਤ ਨਾਮ-ਚਰਚਾ ਸਥਾਨਕ ਪ੍ਰੀਤਮ ਪੈਲੇਸ ਵਿਖੇ ਹੋਈ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਪੰਜਾਬ, ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਧਾਰਮਿਕ, ਸਮਾਜਿਕ, ਰਾਜਨੀਤਿਕ ਪਤਵੰਤਿਆਂ, ਪਿੰਡ ਦੀ ਪੰਚਾਇਤ ਅਤੇ ਭਾਰੀ ਗਿਣਤੀ ਵਿੱਚ ਸਾਧ-ਸੰਗਤ ਅਤੇ ਵੱਖ-ਵੱਖ ਸੱਚੀਆਂ ਸੰਮਤੀਆਂ ਦੇ ਸੇਵਾਦਾਰਾਂ ਨੇ ਮਾਤਾ ਬਲਵੀਰ ਕੌਰ ਇੰਸਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ।
ਨਾਮ-ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ਲਗਾ ਕੇ ਕੀਤੀ। ਇਸ ਮੌਕੇ ਵੱਖ-ਵੱਖ ਕਵੀਰਾਜ ਵੀਰਾਂ ਨੇ ਸ਼ੌਕ ਪ੍ਰਥਾਏ ਸ਼ਬਦਬਾਣੀ ਸੁਣਾਈ ਅਤੇ ਅੰਤ ਵਿੱਚ ਸੱਚੇ ਨਿਮਰ ਸੇਵਾਦਾਰ ਰਾਹੁਲ ਇੰਸਾਂ ਨੇ ਮਾਤਾ ਬਲਵੀਰ ਕੌਰ ਇੰਸਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਧੰਨ ਹਨ ਮਾਤਾ ਬਲਵੀਰ ਕੌਰ ਇੰਸਾਂ ਜੋ ਜਿਉਂਦੇ ਜੀਅ ਮਾਨਵਤਾ ਦੀ ਸੇਵਾ ਕਰਦੇ ਰਹੇ ਅਤੇ ਦੇਹਾਂਤ ਤੋਂ ਬਾਅਦ ਵੀ ਆਪਣਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਕੇ ਗਏ ਹਨ, ਜਿਸ ਕਰਕੇ ਰਹਿੰਦੀ ਦੁਨੀਆਂ ਤੱਕ ਮਾਤਾ ਜੀ ਦਾ ਨਾਂਅ ਅਮਰ ਰਹੇਗਾ। Malout News
ਉਨ੍ਹਾਂ ਦੱਸਿਆ ਕਿ ਪੂਰਾ ਪਰਿਵਾਰ ਪੂਜਨੀਕ ਗੁਰੂ ਜੀ ਦੇ ਵਚਨਾਂ ’ਤੇ ਚੱਲਦੇ ਹੋਏ ਮਾਨਵਤਾ ਦੀ ਸੇਵਾ ਕਰ ਰਿਹਾ ਹੈ। ਇਸ ਮੌਕੇ ਪਰਿਵਾਰ ਵੱਲੋਂ ਮਾਤਾ ਜੀ ਦੀ ਯਾਦ ਵਿੱਚ 5 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ। ਜ਼ਿਕਰਯੋਗ ਹੈ ਕਿ ਮਾਤਾ ਬਲਵੀਰ ਕੌਰ ਇੰਸਾਂ ਸੱਚੇ ਨਿਮਰ ਸੇਵਾਦਾਰ ਪੰਜਾਬ ਭੈਣ ਅਮਰਜੀਤ ਕੌਰ ਇੰਸਾਂ, ਸੁਖਵੀਰ ਕੌਰ ਇੰਸਾਂ, ਕੁਲਵੀਰ ਕੌਰ ਦੇ ਸੱਸ, ਸੇਵਾਦਾਰ ਬਲਦੇਵ ਸਿੰਘ ਇੰਸਾਂ, ਜਗਦੇਵ ਸਿੰਘ ਇੰਸਾਂ, ਗੁਰਦੇਵ ਸਿੰਘ ਨਿਵਾਸੀ ਪਿੰਡ ਮਲੋਟ ਦੇ ਮਾਤਾ ਜੀ ਸਨ। Malout News
ਇਹ ਵੀ ਪੜ੍ਹੋ: Punjab Government News: ਪੰਜਾਬ ਦੇ ਪਿੰਡਾਂ ਦੀ ਬਦਲ ਜਾਵੇਗੀ ਤਸਵੀਰ, ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ
ਇਸ ਮੌਕੇ ਪਰਿਵਾਰਿਕ ਮੈਂਬਰਾਂ ਵਿੱਚੋਂ ਪਰਮਜੀਤ ਕੌਰ ਇੰਸਾਂ, ਅਮਰਜੀਤ ਸਿੰਘ ਇੰਸਾਂ, ਗੁਰਵਿੰਦਰ ਸਿੰਘ ਇੰਸਾਂ, ਕਰਨਦੀਪ ਸਿੰਘ ਇੰਸਾਂ, ਦਲੀਪ ਕੌਰ, ਅੰਗਰੇਜ ਕੌਰ, ਬਲਵੀਰ ਕੌਰ, ਦਿਆਲ ਕੌਰ, ਕਰਨੈਲ ਕੌਰ, ਪਾਲ ਕੌਰ, ਮਲਕੀਤ ਕੌਰ, ਰੂਪ ਸਿੰਘ, ਬਸੰਤ ਸਿੰਘ ਤੋਂ ਇਲਾਵਾ ਜਿੰਮੇਵਾਰ ਸੇਵਾਦਾਰ ਗੁਰਚਰਨ ਸਿੰਘ ਇੰਸਾਂ, ਸੱਚੇ ਨਿਮਰ ਸੇਵਾਦਾਰ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਰਾਜ ਸਿਘ ਇੰਸਾਂ, ਸਤੀਸ਼ ਹਾਂਡਾ ਇੰਸਾਂ, ਸੁਲਖਣ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਸੁਖਵੀਰ ਸਿੰਘ ਇੰਸਾਂ,
ਚਮਕੌਰ ਸਿੰਘ ਇੰਸਾਂ, ਸੱਚੇ ਨਿਮਰ ਸੇਵਾਦਾਰ ਭੈਣਾਂ ਸਤਵੰਤ ਕੌਰ ਇੰਸਾਂ, ਮਮਤਾ ਇੰਸਾਂ, ਸੱਤਿਆ ਇੰਸਾਂ, ਰਾਜਦੀਪ ਕੌਰ ਇੰਸਾਂ, ਸੁਮਨ ਇੰਸਾਂ, ਮਨਦੀਪ ਕੌਰ ਇੰਸਾਂ, ਮਨਜੀਤ ਕੌਰ ਇੰਸਾਂ, ਹਰਵਿੰਦਰ ਕੌਰ ਇੰਸਾਂ, ਕਰਮਜੀਤ ਕੌਰ ਇੰਸਾਂ ਤੋਂ ਇਲਾਵਾ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ, ਜਿੰਮੇਵਾਰ ਸੇਵਾਦਾਰ ਅਮਰਜੀਤ ਸਿੰਘ ਬਿੱਟਾ ਇੰਸਾਂ, ਰਮੇਸ਼ ਠਕਰਾਲ ਇੰਸਾਂ, ਪਿੰਡ ਮਲੋਟ ਦੇ ਪ੍ਰੇਮੀ ਸੇਵਕ ਗੁਰਪ੍ਰੀਤ ਸਿੰਘ ਇੰਸਾਂ, ਸੇਵਾਦਾਰ ਗੋਰਖ ਸੇਠੀ ਇੰਸਾਂ, ਸੱਤਪਾਲ ਇੰਸਾਂ, ਗੋਪਾਲ ਇੰਸਾਂ ਤੋਂ ਇਲਾਵਾ ਨਵਾਂ ਪਿੰਡ ਮਲੋਟ ਦੇ ਸਰਪੰਚ ਉਂਕਾਰ ਸਿੰਘ, ਪਿੰਡ ਮਲੋਟ ਦੇ ਸਾਬਕਾ ਸਰਪੰਚ ਮੰਦਰ ਸਿੰਘ ਠੇਕੇਦਾਰ, ਸਾਬਕਾ ਸਰਪੰਚ ਧਰਮਪਾਲ ਤੇ ਗ੍ਰਾਮ ਪੰਚਾਇਤ ਦੇ ਮੈਂਬਰ ਮੌਜੂਦ ਸਨ। Malout News
ਜ਼ਿਕਰਯੋਗ ਹੈ ਕਿ ਬੀਤੇ ਦਿਨੀ ਮਾਤਾ ਬਲਵੀਰ ਕੌਰ ਇੰਸਾਂ ਦੇ ਚੋਲਾ ਛੱਡਣ ਤੋਂ ਬਾਅਦ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਮਾਤਾ ਜੀ ਦਾ ਮ੍ਰਿਤਕ ਸਰੀਰ ਅੰਮ੍ਰਿਤਾ ਸਕੂਲ ਆਫ਼ ਮੈਡੀਸਨ, ਸੈਕਟਰ 88, ਫਰੀਦਾਬਾਦ (ਹਰਿਆਣਾ) ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਸੀ।